ਰਾਜਪੁਰਾ (ਨਿਰਦੋਸ਼)—ਥਾਣਾ ਖੇੜੀ ਗੰਡਿਆਂ ਦੇ ਪਿੰਡ ਆਕੜ ਵਿਖੇ ਇਕ ਕਪੁੱਤ ਨੇ ਡਾਂਗਾਂ ਮਾਰ ਕੇ ਆਪਣੇ ਪਿਉ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਦੀ ਸ਼ਿਕਾਇਤ 'ਤੇ ਦੋਸ਼ੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੰਸਪੈਕਟਰ ਸੋਹਣ ਸਿੰਘ ਨੇ ਦੱਸਿਆ ਕਿ ਪਿੰਡ ਆਕੜ ਦੀ ਸਰਪੰਚ ਦੇ ਪਤੀ ਕਰਨੈਲ ਸਿੰਘ ਪੁੱਤਰ ਰਾਮ ਆਸਰਾ ਨੇ ਬਿਆਨ ਦਰਜ ਕਰਵਾਏ ਹਨ। ਪਿੰਡ ਦੇ ਵਸਨੀਕ ਗੁਰਤਾਰ ਸਿੰਘ (55) ਦੀ ਪਤਨੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਦੀ ਪਤਨੀ ਉਸ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਸੀ। ਬਾਅਦ 'ਚ ਦੋਵੇਂ ਪਿਉ-ਪੁੱਤਰ ਹੀ ਘਰ 'ਚ ਰਹਿੰਦੇ ਸਨ। ਦੋਵੇਂ ਸ਼ਰਾਬ ਪੀਣ ਦੇ ਆਦੀ ਸਨ। ਅਕਸਰ ਸ਼ਰਾਬ ਪੀ ਕੇ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ। ਬੀਤੀ ਸ਼ਾਮ ਵੀ ਦੋਵੇਂ ਪਿਉ-ਪੁੱਤ ਆਪਸ ਵਿਚ ਲੜੇ ਸਨ। ਮਹਿਲਾ ਸਰਪੰਚ ਦੇ ਪਤੀ ਕਰਨੈਲ ਸਿੰਘ ਨੇ ਹੀ ਜਾ ਕੇ ਉਨ੍ਹਾਂ ਦੀ ਆਪਸ 'ਚ ਸੁਲਾਹ ਕਰਵਾਈ ਸੀ। ਬਾਅਦ 'ਚ ਰਾਤ ਨੂੰ ਸ਼ਰਾਬ ਪੀ ਕੇ ਫਿਰ ਪਿਉ-ਪੁੱਤ ਦੀ ਲੜਾਈ ਹੋ ਗਈ। ਗੁਰਪ੍ਰੀਤ ਸਿੰਘ ਨੇ ਆਪਣੇ ਪਿਉ ਗੁਰਤਾਰ ਸਿੰਘ ਦੇ ਸਿਰ 'ਚ ਡਾਂਗਾਂ ਮਾਰ ਕੇ ਉਸ ਨੂੰ ਮਾਰ ਦਿੱਤਾ। ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਸਿੰਘ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲੰਧਰ : ਭਿਆਨਕ ਸੜਕ ਹਾਦਸੇ 'ਚ ਨੂੰਹ-ਪੁੱਤ ਸਮੇਤ ਬਜ਼ੁਰਗ ਮਾਂ ਦੀ ਮੌਤ
NEXT STORY