ਗੋਨਿਆਣਾ(ਗੋਰਾ ਲਾਲ) ਨਜ਼ਦੀਕੀ ਪਿੰਡ ਕੋਠੇ ਕੋਇਰ ਸਿੰਘ ਵਾਲਾ (ਅਬਲੂ) ਵਿਖੇ ਪ੍ਰੇਮ ਸਬੰਧਾਂ ਵਿਚ ਅਡ਼ਿਕਾ ਬਣ ਰਹੇ ਇਕ ਨੌਜਵਾਨ ਨੂੰ ਸ਼ਰਾਬ ਪਿਆ ਕੇ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ ਸੀ। ਪੁਲਸ ਨੇ ਕਤਲ ਦੀ ਘੋਖ ਕੱਢ ਕੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕੁਝ ਦਿਨ ਪਹਿਲਾਂ ਪਿੰਡ ਕੋਠੇ ਕੋਇਰ ਸਿੰਘ ਵਾਲਾ ਤੋਂ ਇਕ ਨੌਜਵਾਨ ਮਨਦੀਪ ਸਿੰਘ (ਅਮਨਾ) ਪੁੱਤਰ ਹਾਕਮ ਸਿੰਘ 11 ਜੂਨ ਤੋਂ ਗੁੰਮ ਸੀ। ਜਿਸ ਦੀ ਲਾਸ਼ ਦੋ ਦਿਨਾਂ ਬਾਅਦ ਨਹਿਰ ਵਿਚੋਂ ਮਿਲਣ ਤੋਂ ਬਾਅਦ ਪੁਲਸ ਨੇ ਸਿਵਲ ਹਸਪਤਾਲ ਬਠਿੰਡਾ ਤੋਂ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਉਸ ਮੌਕੇ ਭਾਵੇਂ ਨੌਜਵਾਨ ਦੇ ਪਿਤਾ ਹਾਕਮ ਸਿੰਘ ਨੇ ਆਪਣੇ ਲਡ਼ਕੇ ਦੇ ਗੁੰਮ ਹੋ ਜਾਣ ਬਾਰੇ ਦੱਸਿਆ ਸੀ, ਪੁਲਸ ਨੂੰ ਸ਼ੱਕ ਹੈ ਕਿ ਉਸ ਦੀ ਨੂੰਹ ਸੰਦੀਪ ਕੌਰ ਦੇ ਪਿੰਡ ਦੇ ਕਿਸੇ ਨੌਜਵਾਨ ਨਾਲ ਨਾਜਾਇਜ਼ ਸਬੰਧ ਹਨ। ਜੋ ਆਪਣੇ ਪਿਆਰ ਵਿਚ ਮੇਰੇ ਲਡ਼ਕੇ ਨੂੰ ਅਡ਼ਿਕਾ ਸਮਝਦੇ ਸਨ। ਸ਼ਾਇਦ ਉਨ੍ਹਾਂ ਨੇ ਹੀ ਉਸ ਦੇ ਲਡ਼ਕੇ ਦਾ ਕਤਲ ਕੀਤਾ ਹੋਵੇ। ਪੁਲਸ ਅਨੁਸਾਰ 11 ਜੂਨ ਨੂੰ ਪਰਮਿੰਦਰ ਰਾਏ (ਹੈਪੀ) ਪੁੱਤਰ ਜਗਦੀਸ਼ ਰਾਏ ਵਾਸੀ ਕੋਠੇ ਕੋਇਰ ਸਿੰਘ ਵਾਲਾ ਮਨਦੀਪ ਸਿੰਘ (ਅਮਨਾ) ਨੂੰ ਨੇਡ਼ੇ ਹੀ ਪਿੰਡ ਬੁੱਟਰ ਸਰੀਹ ਲੈ ਗਿਆ ਜਿੱਥੇ ਉਸ ਨੂੰ ਸ਼ਰਾਬ ਪਿਲਾਈ, ਜਿਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ਭੁੱਲਰ, ਮੁਕਤਸਰ ਵਿਖੇ ਲਿਜਾ ਕੇ ਮਨਦੀਪ ਸਿੰਘ ਦਾ ਕਤਲ ਕਰਕੇ ਲਾਸ਼ ਰਾਜ ਨਹਿਰ ਵਿਚ ਸੁੱਟ ਦਿੱਤੀ। ਕਿਉਂਕਿ ਪਰਮਿੰਦਰ ਰਾਏ ਉਸ ਦੀ ਨੂੰਹ ਸੰਦੀਪ ਕੌਰ ਨਾਲ ਨਾਜਾਇਜ਼ ਸਬੰਧਾਂ ਵਿਚ ਅਡ਼ਿਕਾ ਸਮਝਦਾ ਸੀ, ਜਿਸ ਕਰ ਕੇ ਪਰਮਿੰਦਰ ਰਾਏ ਨੇ ਉਸ ਦੇ ਲਡ਼ਕੇ ਨੂੰ ਸ਼ਰਾਬ ਪਿਆਉਣ ਤੋਂ ਬਾਅਦ 14 ਜੂਨ ਨੂੰ ਉਸਦਾ ਕਤਲ ਕਰਕੇ ਲਾਸ਼ ਪਿੰਡ ਲੋਹਗਡ਼੍ਹ (ਰਾਜਸਥਾਨ) ਨੇਡ਼ੇ ਰਾਜ ਨਹਿਰ ਵਿਚ ਸੁੱਟ ਦਿੱਤੀ ਸੀ। ਪੁਲਸ ਨੇ ਪਰਮਿੰਦਰ ਰਾਏ ਵਾਸੀ ਕੋਠੇ ਕੋਇਰ ਸਿੰਘ ਵਾਲਾ (ਅਬਲੂ) ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਸ਼ੋਸ਼ਲ ਮੀਡੀਆ ’ਤੇ ਨਸ਼ਾ ਕਰਨ ਵਾਲੇ ਲਡ਼ਕੇ-ਲਡ਼ਕੀਆਂ ਦੇ ਵੀਡੀਓਜ਼ ਦੀ ਭਰਮਾਰ
NEXT STORY