ਬਠਿੰਡਾ (ਵਰਮਾ,ਬਲਵਿੰਦਰ, ਕੁਨਾਲ ਬਾਂਸਲ): ਸ਼ਹਿਰ ਦੀ ਸਭ ਤੋਂ ਸੁਰੱਖਿਅਤ ਗਲੀ ਨੂੰ ਨਿਸ਼ਾਨਾ ਬਣਾ ਕੇ ਲੁਟੇਰੇ ਘਰ ਨੂੰ ਲੁੱਟਣ ਉਪਰੰਤ ਬਜ਼ੁਰਗ ਬੀਬੀ ਦਾ ਕਤਲ ਕਰ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸੀ. ਏ. ਸਟਾਫ਼ ਤੋਂ ਮਹਿਜ 100 ਗਜ਼ ਦੀ ਦੂਰੀ 'ਤੇ ਸਥਿਤ ਗੰਗਾ ਰਾਮ ਵਾਲੀ ਗਲੀ, ਜਿਸ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ, ਕਿਉਂਕਿ ਇਸ ਗਲੀ 'ਚ ਲੋਕਾਂ ਦੀ ਆਵਾਜਾਈ ਲਗਾਤਾਰ ਬਣੀ ਰਹਿੰਦੀ ਹੈ। ਲੁਟੇਰਿਆਂ ਨੇ ਗਲੀ 'ਚ ਕਰਿਆਨਾ ਦੁਕਾਨ ਚਲਾਉਣ ਵਾਲੇ ਵਿਜੇ ਕੁਮਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ 85 ਸਾਲਾ ਬੀਬੀ ਮੋਹਨ ਦੇਵੀ ਘਰ 'ਚ ਇਕੱਲੀ ਸੀ, ਜਦੋਂ ਕਿ ਉਸ ਦੀ ਨੂੰਹ, ਧੀ ਅਤੇ ਪੋਤਰਾ ਦੁਕਾਨ 'ਤੇ ਗਏ ਸਨ। ਸ਼ਾਮ 5 ਵਜੇ ਘਟਨਾ ਦਾ ਪਤਾ ਲੱਗਾ ਜਦੋਂ ਦੁਕਾਨ ਦੇ ਲੋਕ ਚਾਹ ਪੀਣ ਲਈ ਘਰ ਆਏ ਅਤੇ ਦੇਖਿਆ ਕਿ ਘਰ ਦੇ ਸਾਮਾਨ ਖਿਲਰਿਆ ਪਿਆ ਸੀ ਅਤੇ ਇਕ ਪਾਸੇ ਮੋਹਨ ਦੇਵੀ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਕੋਰੋਨਾ ਟੈਸਟ ਕਰਵਾ ਕੇ ਬੁਰੇ ਫਸੇ ਘੁਬਾਇਆ, ਹੋਇਆ ਵੱਡਾ ਖ਼ੁਲਾਸਾ
ਇਸ ਮੌਕੇ 'ਤੇ ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ, ਕੋਤਵਾਲੀ ਇੰਚਾਰਜ ਦਵਿੰਦਰ ਸਿੰਘ, ਸੀ.ਆਈ.ਏ. ਸਟਾਫ਼-2 ਦੇ ਇੰਚਾਰਜ ਤਰਜਿੰਦਰ ਸਿੰਘ, ਫਿੰਗਰ ਪ੍ਰਿੰਟ ਮਾਹਿਰ ਅਤੇ ਡਾਗ ਸੁਕਐੱਡ ਵੀ ਪਹੁੰਚੇ। ਇਹ ਘਟਨਾ ਦੁਪਹਿਰ 2 ਵਜੇ ਤੋਂ 5 ਵਜੇ ਦੇ ਵਿਚਕਾਰ ਵਾਪਰੀ ਕਿਉਂਕਿ ਸਾਰੇ ਲੋਕ ਦੋ ਵਜੇ ਖਾਣਾ ਖਾਣ ਤੋਂ ਬਾਅਦ ਕੁਝ ਹੀ ਦੂਰੀ 'ਤੇ ਸਥਿਤ ਆਪਣੀ ਦੁਕਾਨ 'ਤੇ ਗਏ ਸਨ। ਘਟਨਾ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕਾ ਦੇ ਪੁੱਤਰ ਵਿਜੇ ਕੁਮਾਰ ਅਤੇ ਪੋਤਰੇ ਤਰੁਣ ਕੁਮਾਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਘਰ ਤੋਂ ਕਿੰਨੀ ਨਕਦੀ ਅਤੇ ਸੋਨਾ ਲੁੱਟਿਆ ਗਿਆ ਸੀ। ਪੁਲਸ ਗਲੀ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਫਰੋਲਣ 'ਤੇ ਲੱਗੀ ਹੋਈ ਹੈ। ਡੀ.ਐੱਸ.ਪੀ.ਰੋਮਾਣਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਹੀ ਫੜ੍ਹ ਲਿਆ ਜਾਵੇਗਾ।
ਇਹ ਵੀ ਪੜ੍ਹੋ: ਦਾਜ ਨੇ ਨਿਗਲੀ ਇਕ ਹੋਰ ਲਾਡਲੀ ਦੀ ਜਾਨ, ਸਹੁਰਿਆ ਤੋਂ ਦੁਖੀ ਹੋ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ
ਪਾਕਿ ਦੀ ਖ਼ੁਫ਼ੀਆ ਏਜੰਸੀ ਦੇ ਮਨਸੂਬਿਆਂ 'ਤੇ ਪਾਣੀ ਫੇਰ ਰਹੀ ਹੈ ਸਿੱਖਾਂ ਪ੍ਰਤੀ ਭਾਰਤ ਸਰਕਾਰ ਦੀ ਨੀਤੀ
NEXT STORY