ਫਿਰੋਜ਼ਪੁਰ - ਬੀਤੇ ਕੁਝ ਦਿਨ ਪਹਿਲਾਂ ਆਪਣੀ ਸਕੀ ਭੈਣ ਨੂੰ ਗੋਲੀਆਂ ਮਾਰ ਕੇ ਛਲਣੀ ਕਰਨ ਵਾਲੇ ਭਰਾ ਨੂੰ ਫਿਰੋਜ਼ਪੁਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਸ ਤੋਂ ਉਹ ਪਿਸਤੌਲ ਬਰਾਮਦ ਕੀਤੀ ਹੈ, ਜਿਸ ਨਾਲ ਉਸ ਨੇ ਆਪਣੀ ਭੈਣ ਦਾ ਕਤਲ ਕੀਤਾ ਸੀ। ਉਕਤ ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਐੱਮ. ਐੱਸ. ਔਲਖ ਨੇ ਕਿਹਾ ਕਿ ਦੋਸ਼ੀ ਤਰਸੇਮ ਸਿੰਘ ਉਰਫ ਗੁਰਸਾਬ ਸਿੰਘ ਨੇ ਆਪਣੇ ਜੀਜੇ ਗੁਰਪਿੰਦਰ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕਿਉਕਿ ਪੰਜ ਸਾਲ ਪਹਿਲਾਂ ਮ੍ਰਿਤਕਾਂ ਨੂੰ ਕੋਈ ਵਿਅਕਤੀ ਵਰਗਲਾ ਕੇ ਲੈ ਗਿਆ ਸੀ ਅਤੇ ਇਸੇ ਗੱਲ ਦੀ ਰਜ਼ਿੰਸ਼ ਇਸ ਕਤਲ ਦਾ ਕਾਰਨ ਬਣ ਗਈ। ਉਨ੍ਹਾਂ ਨੇ ਕਿਹਾ ਕਿ ਉਕਤ ਦੋਸ਼ੀ ਦੀ ਇਕ ਹੋਰ ਛੋਟੀ ਭੈਣ ਸੀ, ਜਿਸ ਦਾ ਵਿਆਹ ਕਰਵਾ ਕੇ ਉਹ ਇਸ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਉਸ ਦੇ ਵਿਆਹ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਆਪਣੇ ਜੀਜੇ ਨਾਲ ਮਿਲ ਕੇ ਅੰਜਾਮ ਦੇ ਦਿੱਤਾ ਸੀ ਅਤੇ ਫਰਾਰ ਹੋ ਗਿਆ ਸੀ। ਪੁਲਸ ਨੇ ਕਿਹਾ ਕਿ ਇਸ ਕਤਲ ਦੇ ਬਾਕੀ ਦੋਸ਼ੀ ਅੱਜੇ ਤੱਕ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਅੰਬੇਡਕਰ ਜਯੰਤੀ ਮੌਕੇ ਕੈਪਟਨ ਪੁੱਜੇ ਜਲੰਧਰ, ਵੰਡੇ ਦਲਿਤਾਂ ਨੂੰ ਕਰਜ਼ ਮੁਆਫੀ ਸਰਟੀਫਿਕੇਟ
NEXT STORY