ਹੁਸ਼ਿਆਰਪੁਰ/ਮੁਕੇਰੀਆਂ (ਵਰਿੰਦਰ ਪੰਡਿਤ, ਨਾਗਲਾ, ਬਲਬੀਰ)- ਮੁਕੇਰੀਆਂ-ਤਲਵਾੜਾ ਰੋਡ 'ਤੇ ਸਥਿਤ ਪਿੰਡ ਬੁੱਢੇਵਾਲ ਮੋੜ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਾਂ ਸਣੇ ਭੈਣ-ਭਰਾ ਦੀ ਮੌਤ ਹੋ ਜਾਣ ਅਤੇ ਪਰਿਵਾਰ ਦੇ 3 ਹੋਰ ਮੈਂਬਰ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਗਗਨ ਜੀ ਦੇ ਟਿੱਲੇ (ਸਹੌੜਾ ਕੰਢੀ) ਵਿਖੇ ਮੱਥਾ ਟੇਕ ਕੇ ਪਰਿਵਾਰ ਸਮੇਤ ਵਾਪਸ ਆ ਰਹੇ ਮ੍ਰਿਤਕ ਜੈੇਸ਼ ਮਹੰਤ ਦੀ ਕਾਰ ਪਿੰਡ ਬੁੱਢੇਵਾਲ ਮੋੜ ਵਿਖੇ ਬੇਕਾਬੂ ਹੋ ਕੇ ਜਾਮੁਨ ਦੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਚਾਲਕ ਜੈੇਸ਼ ਮਹੰਤ ਅਤੇ ਉਸ ਦੇ ਨਾਲ ਬੈਠੀ ਉਸ ਦੀ ਭੈਣ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਖੇਤਾਂ ਦੀ ਅੱਗ ਨੇ ਬੁਝਾ'ਤਾ ਘਰ ਦਾ 'ਚਿਰਾਗ', ਲੰਘਦੇਂ ਸਮੇਂ ਝੁਲਸ ਜਾਣ ਕਾਰਨ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ
ਜਾਣਕਾਰੀ ਦਿੰਦੇ ਹੋਏ ਗੁਆਂਢੀ ਰੋਹਿਤ ਜੈਨ ਨੇ ਦੱਸਿਆ ਕਿ ਜੈੇਸ਼ ਮਹੰਤ (45) ਪੁੱਤਰ ਸ਼ਾਮ ਸੁੰਦਰ ਮਹੰਤ ਵਾਸੀ ਲੰਬੀ ਗਲੀ, ਮੁਕੇਰੀਆਂ ਆਪਣੇ ਪਰਿਵਾਰ ਸਮੇਤ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਸੀ। ਸ਼ਾਮ 5.30 ਵਜੇ ਦੇ ਕਰੀਬ ਆਪਣੇ ਘਰ ਮੁਕੇਰੀਆਂ ਵਾਪਸ ਆ ਰਿਹਾ ਸੀ ਕਿ ਉਸ ਦੀ ਕਾਰ ਬੇਕਾਬੂ ਹੋ ਕੇ ਜਾਮੁਨ ਦੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਜੈੇਸ਼ ਮਹੰਤ (45) ਪੁੱਤਰ ਸ਼ਾਮ ਸੁੰਦਰ ਮਹੰਤ ਅਤੇ ਸੁਪ੍ਰੀਆ ਵਾਲੀਆ (55) ਪਤਨੀ ਨਰਿੰਦਰ ਵਾਲੀਆ ਵਾਸੀ ਬਾਗੋਵਾਲ ਵਾਰਡ ਨੰਬਰ 10 ਮੁਕੇਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

ਕਾਰ ਵਿੱਚ ਫਸੇ ਕਰੀਬ 4 ਲੋਕਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢ ਕੇ ਮੁਕੇਰੀਆਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਡੀ.ਐਮ.ਸੀ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਜੈਸ਼ ਮਹੰਤ ਦੀ ਮਾਤਾ ਤਾਰਾ ਦੇਵੀ ਪਤਨੀ ਸ਼ਾਮ ਸੁੰਦਰ ਦੀ ਵੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਚਮਿਆਰੀ ਦੇ ਨੌਜਵਾਨ ਦੀ ਇੰਗਲੈਂਡ 'ਚ ਹੋਈ ਮੌਤ, ਹਾਲੇ 7 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੇ ਸੁਲਝਾਈ 1 ਸਾਲ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ, ਜ਼ਮੀਨ ਪਿੱਛੇ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ ਕਤਲ
NEXT STORY