ਬਾਲਿਆਂਵਾਲੀ, (ਸ਼ੇਖਰ)— ਪਿੰਡ ਭੂੰਦੜ ਵਿਖੇ ਅਣਪਛਾਤਿਆਂ ਵਲੋਂ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਮ੍ਰਿਤਕ ਵਿਅਕਤੀ ਮਿੱਠੂ ਸਿੰਘ ਬਲਕਾਰਾ ਦੇ ਭਰਾ ਦਰਬਾਰਾ ਸਿੰਘ ਨੇ ਦੱਸਿਆ ਕਿ ਉਹ ਤੇ ਉਸਦਾ ਛੋਟਾ ਭਰਾ ਖੇਤੀਬਾੜੀ ਦਾ ਕੰਮ ਕਰਦੇ ਹਨ। 2 ਥਾਂ ਮਕਾਨ ਹੋਣ ਕਾਰਨ ਉਸ ਦਾ ਛੋਟਾ ਭਾਈ ਮਿੱਠੂ ਸਿੰਘ ਬਲਕਾਰਾ ਉਨ੍ਹਾਂ ਦੇ ਅੰਦਰਲੇ ਘਰ ਪਸ਼ੂਆਂ ਤੇ ਮਸ਼ੀਨਰੀ ਦੇ ਸੰਦਾਂ ਦੀ ਰਾਖੀ ਲਈ ਸੌਂਦਾ ਸੀ। ਜੋ ਕਿ ਬੀਤੀ ਰਾਤ ਰੋਜ਼ ਦੀ ਤਰ੍ਹਾਂ ਖਾਣਾ ਖਾ ਕੇ ਸੌਣ ਲਈ ਚਲਾ ਗਿਆ। ਸਵੇਰੇ ਜਦ ਉਸਦੀ ਲੜਕੀ ਗੁਰਪ੍ਰੀਤ ਕੌਰ ਚਾਹ ਲੈ ਕੇ ਗਈ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਉਸਦੀ ਲੜਕੀ ਵਲੋਂ ਗੁਆਢੀਆਂ ਦੇ ਘਰੋਂ ਜਾ ਕੇ ਦੇਖਿਆ ਗਿਆ ਤਾਂ ਮਿੱਠੂ ਸਿੰਘ ਬਲਾਕਾਰਾ ਦੇ ਕਮਰੇ ਦੀ ਬਾਹਰੋਂ ਕੁੰਡੀ ਲੱਗੀ ਸੀ ਤੇ ਜਦੋਂ ਗੇਟ ਖੋਲ੍ਹ ਕੇ ਵੇਖਿਆ ਗਿਆ ਤਾਂ ਉਸਦਾ ਭਰਾ ਖੂਨ ਨਾਲ ਲੱਥ-ਪੱਥ ਪਿਆ ਸੀ। ਇਸ ਸਾਰੀ ਘਟਨਾ ਦੀ ਜਾਣਕਾਰੀ ਜਦ ਲੜਕੀ ਨੇ ਘਰ ਆ ਕੇ ਦੱਸਿਆ ਤਾਂ ਉਹ ਪਰਿਵਾਰ ਸਮੇਤ ਘਟਨਾ ਸਥਾਨ 'ਤੇ ਪਹੁੰਚੇ, ਜਿਥੇ ਉਨ੍ਹਾਂ ਵੇਖਿਆ ਕਿ ਉਸਦਾ ਭਰਾ ਖੂਨ ਨਾਲ ਲੱਥ-ਪੱਥ ਪਿਆ ਸੀ ਅਤੇ ਕਮਰੇ 'ਚ ਪਏ ਟਰੰਕ 'ਚੋਂ ਕਰੀਬ 10 ਹਜ਼ਾਰ ਰੁਪਏ ਵੀ ਚੋਰੀ ਹੋ ਚੁੱਕੇ ਸਨ। ਜਿਸ ਦੌਰਾਨ ਉਨਾਂ ਨੇ ਸ਼ੱਕ ਜਤਾਇਆ ਕਿ ਕਿਸੇ ਅਣਪਛਾਤਿਆਂ ਵਲੋਂ ਉਸਦੇ ਭਰਾ ਦਾ ਕਤਲ ਕੀਤਾ ਗਿਆ ਹੈ ਤੇ ਪੈਸੇ ਵੀ ਚੋਰੀ ਕਰ ਲਏ ਗਏ ਹਨ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਐੱਸ. ਐੱਚ. ਓ. ਜੈ ਸਿੰਘ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਣੇ ਇਨ੍ਹਾਂ ਆਗੂਆਂ ਵਲੋਂ ਜਥੇਦਾਰ ਮੱਕੜ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
NEXT STORY