ਨਵਾਂਗਰਾਓਂ (ਮੁਨੀਸ਼) : ਮੁੱਲਾਂਪੁਰ ਥਾਣਾ ਪੁਲਸ ਅਜੇ ਕੈਬ ਡਰਾਈਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਹੀ ਨਹੀਂ ਸਕੀ ਸੀ ਕਿ ਉੱਥੇ ਹੀ ਸਿਸਵਾਂ ਡੈਮ ਕੋਲ ਬਲੈਕ ਹੋਲ ਕਲੱਬ 'ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬਲੈਕ ਹੋਲ ਕਲੱਬ ਐਂਡ ਕੈਫ਼ੇ 'ਚ ਤਾਇਨਾਤ ਸੰਜੇ (46) ਨੂੰ ਸਾਥੀ ਨੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਕੁਨਿਹਾਰ ਦਾ ਰਹਿਣ ਵਾਲਾ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ 'ਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : ਮਨਾਲੀ 'ਚ ਹੜ੍ਹ ਦੌਰਾਨ ਰੁੜ੍ਹੀ Punjab Roadways ਦੀ ਬੱਸ 'ਚੋਂ ਮਿਲੀਆਂ 3 ਲਾਸ਼ਾਂ, 9 ਲੋਕ ਅਜੇ ਵੀ ਲਾਪਤਾ
ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਧਰਮਬੀਰ ਸਿੰਘ ਅਤੇ ਐੱਸ. ਐੱਚ. ਓ. ਸਤਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਮੁਲਜ਼ਮ ਦੀ ਛੇਤੀ ਹੀ ਗ੍ਰਿਫ਼ਤਾਰੀ ਦੀ ਗੱਲ ਕਹੀ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੈਕ ਹੋਲ ਕਲੱਬ ਐਂਡ ਕੈਫ਼ੇ 'ਚ ਸੰਜੇ ਅਤੇ ਮਨੀਸ਼ ਤਾਇਨਾਤ ਸਨ। ਦੋਹਾਂ ਨੇ ਰਾਤ ਨੂੰ ਸ਼ਰਾਬ ਪੀਤੀ ਅਤੇ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਉਨ੍ਹਾਂ ਦਾ ਝਗੜਾ ਹੋ ਗਿਆ। ਇਸ ਤੋਂ ਬਾਅਦ ਮਨੀਸ਼ ਨੇ ਸੰਜੇ ਦੀ ਧੌਣ ਅਤੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬਲੈਕ ਹੋਲ ਕਲੱਬ ਐਂਡ ਕੈਫ਼ੇ ਦੀ ਛੱਤ ’ਤੇ ਛੱਡ ਕੇ ਫ਼ਰਾਰ ਹੋ ਗਿਆ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖ਼ਾਲਿਸਤਾਨੀ ਖਾਨਪੁਰੀਆ ਨੂੰ ਜੇਲ੍ਹ 'ਚ ਸੌਣ ਲਈ ਮਿਲੇਗਾ ਗੱਦਾ ਤੇ ਨਾਲ ਹੀ ਮਿਲੇਗੀ English ਟਾਇਲਟ, ਜਾਣੋ ਕਿਉਂ
ਮਾਲਕ ਨੇ ਦਿੱਤੀ ਪੁਲਸ ਨੂੰ ਸੂਚਨਾ
ਐੱਸ. ਐੱਚ. ਓ. ਸਤਿੰਦਰ ਸਿੰਘ ਨੇ ਦੱਸਿਆ ਕਿ ਛੱਤ ’ਤੇ ਸੰਜੇ ਨੂੰ ਮ੍ਰਿਤ ਦੇਖ ਕੇ ਬਲੈਕ ਹੋਲ ਕਲੱਬ ਐਂਡ ਕੈਫ਼ੇ ਦੇ ਮਾਲਕ ਮਾਨਵ ਨੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਲਾਸ਼ ਦੋ ਦਿਨ ਪੁਰਾਣੀ ਲੱਗ ਰਹੀ ਹੈ। ਮਾਲਕ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਕੈਫ਼ੇ 'ਚ ਨਹੀਂ ਆ ਰਿਹਾ ਸੀ। ਬੁੱਧਵਾਰ ਨੂੰ ਜਦੋਂ ਉਹ ਕੈਫ਼ੇ ਵਿਚ ਪਹੁੰਚਿਆ ਤਾਂ ਸੰਜੇ ਅਤੇ ਮਨੀਸ਼ ਉੱਥੇ ਨਹੀਂ ਸਨ ਤਾਂ ਛੱਤ ’ਤੇ ਉਨ੍ਹਾਂ ਨੂੰ ਸੰਜੇ ਮ੍ਰਿਤ ਹਾਲਤ ਵਿਚ ਮਿਲਿਆ ਅਤੇ ਮਨੀਸ਼ ਦਾ ਕੋਈ ਪਤਾ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਰਨੇਸ ਇਕਾਈਆਂ ਦਾ GST ਮਸਲਾ ਹੱਲ ਨਾ ਹੋਣ 'ਤੇ 700 ਤੋਂ ਵੱਧ ਕਾਰੋਬਾਰੀ ਜੰਤਰ-ਮੰਤਰ 'ਤੇ ਦੇਣਗੇ ਧਰਨਾ
NEXT STORY