ਸਾਹਨੇਵਾਲ/ਕੋਹਾੜਾ (ਜ.ਬ.)- ਬੀਤੇ ਕੱਲ ਥਾਣਾ ਕੂੰਮ ਕਲਾਂ ਦੇ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਵਿਅਕਤੀ ਨੇ ਪੁਲਸ ਨੂੰ ਇਕ ਔਰਤ ਦੇ ਖੇਤ ਦੇ ਕਿਨਾਰੇ ਬੁਰੀ ਤਰ੍ਹਾਂ ਖੂਨ ਨਾਲ ਲਥਪਥ ਹਾਲਤ ’ਚ ਪਈ ਹੋਣ ਬਾਰੇ ਦੱਸਿਆ। ਥਾਣਾ ਕੂੰਮ ਕਲਾਂ ਦੇ ਮੁਖੀ ਦੀ ਅਗਵਾਈ ’ਚ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਗਈ, ਜਿਸ ਨੇ ਆ ਕੇ ਦੇਖਿਆ ਕਿ ਇਕ ਅੱਧਖੜ ਉਮਰ ਦੀ ਔਰਤ ਦੀ ਲਾਸ਼ ਸੀ। ਇਸ ਬਾਰੇ ਸੂਚਨਾ ਉੱਚ ਅਫਸਰਾਂ ਨੂੰ ਦਿੱਤੀ ਗਈ ਤਾਂ ਮੌਕੇ ’ਤੇ ਏ. ਡੀ. ਸੀ. ਪੀ.-4 ਪ੍ਰਭਜੋਤ ਸਿੰਘ ਵਿਰਕ, ਇਲਾਕਾ ਏ. ਸੀ. ਪੀ. ਜਸਬਿੰਦਰ ਸਿੰਘ ਖਹਿਰਾ ਤੋਂ ਇਲਾਵਾ ਸੀ. ਆਈ. ਏ. ਅਤੇ ਹੋਰ ਸੈੱਲਾਂ ਦੀਆਂ ਟੀਮਾਂ ਨੇ ਗੰਭੀਰਤਾ ਨਾਲ ਜਾਂਚ ਕੀਤੀ।
ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਰਹਿਣਗੇ ਠੇਕੇ! ਨਹੀਂ ਮਿਲੇਗੀ ਸ਼ਰਾਬ
ਇਸ ਸਬੰਧੀ ਥਾਣਾ ਕੂੰਮ ਕਲਾਂ ਦੇ ਮੁਖੀ ਇੰਸ. ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਕ ਵਿਅਕਤੀ ਦਾ ਫੋਨ ਆਇਆ ਸੀ ਕਿ ਸ਼ਾਲੂ ਭੈਣੀ ਤੋਂ ਧਨਾਨਸੂ ਜਾਣ ਵਾਲੇ ਰੋਡ ’ਤੇ ਸੜਕ ਦੇ ਕਿਨਾਰੇ ਖੇਤ ’ਚ ਔਰਤ ਪਈ ਹੈ। ਜਦੋਂ ਜਾ ਕੇ ਦੇਖਿਆ ਤਾਂ ਇਕ ਪ੍ਰਵਾਸੀ ਔਰਤ ਜਿਸ ਦੀ ਉਮਰ 35-40 ਸਾਲ ਦੇ ਆਸ-ਪਾਸ ਹੈ, ਜਿਸ ਨੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ, ਜਿਸ ਦਾ ਚਿਹਰਾ ਬੁਰੀ ਤਰ੍ਹਾਂ ਵਿਗਾੜਿਆ ਹੋਇਆ ਸੀ, ਜੋ ਮ੍ਰਿਤਕ ਹਾਲਤ ’ਚ ਪਈ ਸੀ।
ਜਦੋਂ ਹੋਰ ਗੰਭੀਰਤਾ ਨਾਲ ਦੇਖਿਆ ਤਾਂ ਔਰਤ ਦੀ ਖੱਬੀ ਬਾਂਹ ਦੇ ਡੌਲੇ ਕੋਲੋਂ ਸੜੀ ਹੋਈ ਸੀ, ਜਿਸ ਨੂੰ ਦੇਖ ਕੇ ਲਗਦਾ ਹੈ ਕਿ ਉਕਤ ਅਣਪਛਾਤੀ ਔਰਤ ਨੂੰ ਕਿਸੇ ਨੇ ਕਿਸੇ ਹੋਰ ਥਾਂ ’ਤੇ ਮਾਰ ਕੇ ਸਬੂਤ ਮਿਟਾਉਣ ਲਈ ਇਸ ਥਾਂ ’ਤੇ ਸੜਕ ਦੇ ਕਿਨਾਰੇ ਬਿਜਲੀ ਦੇ ਟਾਵਰ ਕੋਲ ਸੁੱਟ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਠੇਕੇ ਵੀ ਰਹਿਣਗੇ ਬੰਦ
ਇੰਸ. ਕੁਲਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਕਾਤਲਾਂ ਦੀ ਭਾਲ ’ਚ ਟੀਮਾਂ ਜੁਟ ਗਈਆਂ ਹਨ, ਛੇਤੀ ਹੀ ਮਾਮਲਾ ਟਰੇਸ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਯੂਨੀਵਰਸਿਟੀ 'ਚ ਵੋਟਾਂ ਦੀ ਗਿਣਤੀ ਸ਼ੁਰੂ, ਜਾਣੋ ਕੌਣ ਚੱਲ ਰਿਹਾ ਅੱਗੇ (ਵੀਡੀਓ)
NEXT STORY