ਨਾਭਾ (ਖੁਰਾਣਾ) : ਨਾਭਾ ਬਲਾਕ ਦੇ ਪਿੰਡ ਧਾਰੋਕੀ ਵਿਖੇ ਖੇਤਾਂ ’ਚ ਤੇਜ਼ਧਾਰ ਹਥਿਆਰਾਂ ਨਾਲ ਮੋਹਨ ਦਾਸ (36) ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਕਿਸੇ ਵਿਅਕਤੀ ਨੇ ਫੋਨ ਕਰਕੇ ਮੋਹਨ ਦਾਸ ਨੂੰ ਬੁਲਾਇਆ। ਉਸ ਤੋਂ ਬਾਅਦ ਮੋਹਨ ਦਾਸ ਦਾ ਫੋਨ ਬੰਦ ਆਇਆ। ਪਰਿਵਾਰਕ ਮੈਂਬਰਾਂ ਨੇ ਜਦੋਂ ਖੇਤਾਂ ’ਚ ਜਾ ਕੇ ਦੇਖਿਆ ਤਾਂ ਮੋਹਨ ਦਾਸ ਦਾ ਕਿਸੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ, ਭਾਵੇਂ ਕਿ ਉਦੋਂ ਮ੍ਰਿਤਕ ਮੋਹਨ ਦਾਸ ਦੇ ਕੁਝ ਸਾਹ ਚੱਲ ਰਹੇ ਸੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਅਨੀਤਾ ਰਾਣੀ ਨੇ ਦੱਸਿਆ ਕਿ ਰਾਤ ਉਨ੍ਹਾਂ ਦੇ ਪਤੀ ਘਰ ਸਨ। ਕਿਸੇ ਵੱਲੋਂ ਉਸ ਨੂੰ ਫੋਨ ਕਰਕੇ ਬੁਲਾਇਆ ਗਿਆ ਤਾਂ ਉਹ ਚਲੇ ਗਏ। ਇਸ ਦੌਰਾਨ ਜਦੋਂ ਉਹ ਵਾਪਸ ਨਹੀਂ ਆਏ ਤਾਂ ਉਸ ਨੇ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਜਦੋਂ ਖੇਤ 'ਚ ਜਾ ਕੇ ਦੇਖਿਆ ਤਾਂ ਖੂਨ ਨਾਲ ਲੱਥ-ਪੱਥ ਲਾਸ਼ ਪਈ ਸੀ।
ਇਹ ਵੀ ਪੜ੍ਹੋ : ਪੰਜਾਬ : ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਇਸ ਕਾਰਣ ਲਿਆ ਗਿਆ ਫ਼ੈਸਲਾ

ਨਾਭਾ ਸਦਰ ਥਾਣਾ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਜੋ ਘਟਨਾਕ੍ਰਮ ਹੈ, ਰਾਤ ਦਾ ਹੈ। ਇਤਲਾਹ ਮਿਲੀ ਤਾਂ ਮੌਕੇ ’ਤੇ ਪਹੁੰਚੇ। ਮੋਹਨ ਦਾਸ ਦਾ ਕਿਸੇ ਨੇ ਕਤਲ ਕੀਤਾ। ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਅਸੀਂ ਵੱਖ-ਵੱਖ ਐਂਗਲਾਂ ’ਤੇ ਲੱਗੇ ਸੀ. ਸੀ. ਟੀ. ਵੀ. ਨੂੰ ਖੰਗਾਲ ਰਹੇ ਹਾਂ, ਛੇਤੀ ਹੀ ਅਸੀਂ ਕਾਤਲਾਂ ਤੱਕ ਪਹੁੰਚ ਜਾਵਾਂਗੇ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
'ਮੇਰੇ ਮੱਥੇ 'ਚ ਗੋਲ਼ੀ ਮਾਰ ਦਿਓ...' ਫੁੱਟ-ਫੁੱਟ ਕੇ ਰੋਇਆ ਲੁਧਿਆਣਾ ਦਾ ਕਾਰੋਬਾਰੀ, ਜਾਣੋ ਵਜ੍ਹਾ
NEXT STORY