ਅਜਨਾਲਾ (ਗੁਰਜੰਟ) : ਅਜਨਾਲਾ ਦੇ ਨਾਲ ਲੱਗਦੇ ਅੱਡਾ ਮਹਿਰ ਬੁਖਾਰੀ ’ਚ ਕਬਾੜ ਦਾ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਉਸ ਦੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਮਸੀਹ ਵਾਸੀ ਬੋਹਲੀਆਂ ਨੇ ਦੱਸਿਆ ਕਿ ਉਸ ਦਾ ਭਰਾ ਪੱਪੂ ਮਸੀਹ ਪੁੱਤਰ ਦਿਲਦਾਰ ਮਸੀਹ ਅੱਡਾ ਮਹਿਰ ਬੁਖਾਰੀ ਵਿਖੇ ਕਬਾੜ ਦੀ ਦੁਕਾਨ ਕਰਦਾ ਸੀ, ਜਿਸ ਦੇ ਚੱਲਦਿਆਂ ਅੱਜ ਡੇਵਿਡ ਮਸੀਹ, ਸੋਨਾ ਮਸੀਹ, ਕਰਨ, ਹੈਪੀ ਅਤੇ ਸਰਵਣ ਮਸੀਹ ਆਦਿ ਨੇ ਆਪਣੇ ਨਾਲ ਕੁਝ ਹੋਰ ਵਿਅਕਤੀਆਂ ਦੀ ਸ਼ਹਿ ’ਤੇ ਪਰਿਵਾਰਕ ਝਗੜੇ ਨੂੰ ਲੈ ਕੇ ਪੱਪੂ ਮਸੀਹ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਪੱਪੂ ਮਸੀਹ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਦੇਸ਼ਭਰ ਦੇ ਸਪਾਈਨ ਦੇ ਮਰੀਜ਼ਾਂ ਨੂੰ ਚੰਡੀਗੜ੍ਹ ਦੇਵੇਗਾ ਰਾਹਤ’
ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਮਹਿਰ ਬੁਖਾਰੀ ਵਿਖੇ ਬੀਤੀ ਸ਼ਾਮ ਝਗੜਾ ਹੋਇਆ, ਜਿਸ ’ਚ ਪੱਪੂ ਮਸੀਹ ਸਪੁੱਤਰ ਦਿਲਦਾਰ ਮਸੀਹ ਵਾਸੀ ਬੋਹਲੀਆਂ ਦੀ ਆਪਣੇ ਸ਼ਰੀਕੇ ਬਰਾਦਰੀ ਨਾਲ ਕੋਈ ਗੱਲ ਚੱਲ ਰਹੀ ਸੀ। ਇਸ ਦੇ ਚਲਦਿਆਂ ਚਾਚੇ ਤਾਇਆਂ ਦੇ ਲੜਕਿਆਂ ਨੇ ਹੋਰ 5-6 ਮੁੰਡੇ ਨਾਲ ਲਿਆ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ, ਜਿਸ ’ਚ ਪੱਪੂ ਮਸੀਹ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਪੁੱਜੀ ਸਥਾਨਕ ਪੁਲਸ ਵਲੋਂ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੁਰੱਖਿਆ ਵਿਵਸਥਾ ਹੋਰ ਸਖ਼ਤ, ਏਜੰਸੀਆਂ ਪ੍ਰੇਸ਼ਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਕਾਂਗਰਸ 'ਚ ਕਲੇਸ਼ ਬਾਰੇ ਵੱਡੀ ਗੱਲ ਕਹਿ ਗਏ 'ਹਰੀਸ਼ ਰਾਵਤ', ਕੈਬਨਿਟ ਫੇਰਬਦਲ ਬਾਰੇ ਵੀ ਕੀਤਾ ਜ਼ਿਕਰ
NEXT STORY