ਮਾਲੇਰਕੋਟਲਾ (ਸ਼ਹਾਬੂਦੀਨ) : ਸਥਾਨਕ ਸਰੋਦ ਰੋਡ ਚੁੰਗੀ ਨੇੜੇ ਸਥਿਤ ਝੁੱਗੀਆਂ ’ਚ ਰਹਿੰਦੇ ਇਕ ਪਰਵਾਸੀ ਪਰਿਵਾਰ ਦੀ ਔਰਤ ਅਤੇ 2 ਬੱਚਿਆਂ ਦੀ ਮਾਂ ਸੁਨੀਤਾ ਉਰਫ਼ ਮੀਨਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਲੰਘੀ ਅੱਧੀ ਰਾਤ ਉਸ ਸਮੇਂ ਵਾਪਰੀ, ਜਦੋਂ ਉਹ ਬਾਕੀ ਪਰਿਵਾਰਕ ਮੈਂਬਰਾਂ ਨਾਲ ਝੁੱਗੀ ’ਚ ਸੁੱਤੀ ਪਈ ਸੀ। ਹਮਲਾਵਰ ਨੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਨੂੰ ਸੱਟਾਂ ਮਾਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਹੈ, ਜਿਨ੍ਹਾਂ ’ਚੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਹੈ। ਬਲਾਚੌਰ ਇਲਾਕੇ ਦਾ ਵਸਨੀਕ ਦੱਸਿਆ ਜਾਂਦਾ ਹਮਲਾਵਰ ਰਾਜ ਕੁਮਾਰ ਮ੍ਰਿਤਕ ਔਰਤ ਦਾ ਰਿਸ਼ਤੇ ’ਚ ਜੀਜਾ ਲੱਗਦਾ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ : 40 ਲੱਖ ਲਾ ਕੈਨੇਡਾ ਭੇਜੀ ਨੂੰਹ ਨੇ ਸਭ ਕੁੱਝ ਭੁਲਾ ਕਰਤਾ ਵੱਡਾ ਕਾਰਾ, ਅਸਲੀਅਤ 'ਤੇ ਯਕੀਨ ਨਾ ਕਰ ਸਕੇ ਸਹੁਰੇ
ਜਾਣਕਾਰੀ ਮੁਤਾਬਕ ਹਮਲਾਵਰ ਰਾਜ ਕੁਮਾਰ ਪੁੱਤਰ ਸੁੱਖਾ ਦਾ ਵਿਆਹ ਮ੍ਰਿਤਕ ਔਰਤ ਦੀ ਭੈਣ ਨਾਲ ਹੋਇਆ ਸੀ ਪਰ ਵਿਆਹ ਉਪਰੰਤ ਉਨ੍ਹਾਂ ਦੋਹਾਂ ਦੇ ਰਿਸ਼ਤੇ ’ਚ ਲੜਾਈ-ਝਗੜਾ ਰਹਿਣ ਕਾਰਨ ਜਦੋਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਦਾ ਰਿਸ਼ਤਾ ਨਾ ਨਿਭਿਆ ਤਾਂ ਰਾਜ ਕੁਮਾਰ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਕਸ਼ੁਦਾ ਪਤਨੀ ਦਾ ਕਿਸੇ ਹੋਰ ਜਗ੍ਹਾ ਵਿਆਹ ਕਰ ਦਿੱਤਾ। ਇਸ ਕਾਰਨ ਰਾਜ ਕੁਮਾਰ ਉਸ ਸਮੇਂ ਤੋਂ ਹੀ ਅਪਣੇ ਸਹੁਰੇ ਪਰਿਵਾਰ ਨਾਲ ਖੁੰਦਕ ਰੱਖਦਾ ਸੀ, ਉਸੇ ਖੁੰਦਕ ’ਚ ਚੱਲ ਰਿਹਾ ਰਾਜ ਕੁਮਾਰ ਲੰਘੀ ਦੇਰ ਰਾਤ ਮਾਲੇਰਕੋਟਲਾ ਦੇ ਸਰੌਦ ਰੋਡ ਵਿਖੇ ਘਟਨਾ-ਸਥਾਨ ’ਤੇ ਪੁੱਜਿਆ ਅਤੇ ਦੇਰ-ਰਾਤ 2-ਢਾਈ ਵਜੇ ਦੇ ਕਰੀਬ ਜਦੋਂ ਸਾਰੇ ਪਰਿਵਾਰਕ ਮੈਂਬਰ ਝੁੱਗੀ ’ਚ ਸੁੱਤੇ ਪਏ ਸਨ ਤਾਂ ਮੌਕਾ ਪਾ ਕੇ ਰਾਜ ਕੁਮਾਰ ਨੇ ਝੁੱਗੀ ’ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਨਰਾਤਿਆਂ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਆਈ ਵੱਡੀ ਖ਼ਬਰ, ਤੁਸੀਂ ਵੀ ਪੜ੍ਹੋ
ਇਸ ਅਚਾਨਕ ਹੋਏ ਹਮਲੇ ’ਚ ਔਰਤ ਸੁਨੀਤਾ ਉਰਫ਼ ਮੀਨਾ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਕੇ ’ਤੇ ਹੀ ਦਮ ਤੋੜ ਗਈ, ਜਦਕਿ ਇਸ ਹਮਲੇ ’ਚ ਮ੍ਰਿਤਕ ਦਾ ਪਤੀ ਹਨੀ ਅਤੇ ਇਕ ਹੋਰ ਪਰਿਵਾਰਕ ਮੈਂਬਰ ਰਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਹਨ। ਘਟਨਾਂ ਦੀ ਜਾਣਕਾਰੀ ਮਿਲਣ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ। ਪੁਲਸ ਨੇ ਵਿਜੇ ਕੁਮਾਰ ਦੇ ਬਿਆਨਾਂ ’ਤੇ ਰਾਜ ਕੁਮਾਰ ਪੁੱਤਰ ਸੁੱਖਾ ਦੇ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 150 ਦਰਜ ਕਰ ਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ ਜੇਲ੍ਹ ’ਚ ਨਸ਼ਾ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼, ਸਾਹਮਣੇ ਆਏ ਹੈਰਾਨੀਜਨਕ ਤੱਥ
NEXT STORY