ਬਟਾਲਾ (ਜ. ਬ., ਯੋਗੀ, ਅਸ਼ਵਨੀ) : ਬਟਾਲਾ ਵਿਖੇ ਵਿਆਹੁਤਾ ਪ੍ਰੇਮੀ ਨਾਲ ਕਿਸੇ ਗੱਲ ਤੋਂ ਹੋਈ ਅਣਬਣ ਦੇ ਚੱਲਦਿਆਂ ਪ੍ਰੇਮੀ ਨੇ ਸਾਥੀ ਨਾਲ ਮਿਲ ਕੇ ਪ੍ਰੇਮਿਕਾ 'ਤੇ ਕਿਰਚ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ 'ਚ ਥਾਣਾ ਕਾਦੀਆਂ ਦੀ ਪੁਲਸ ਨੇ 2 ਵਿਰੁੱਧ ਕਤਲ ਦਾ ਕੇਸ ਦਰਜ ਕਰਦਿਆਂ ਇਕ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਪੁਲਸ ਥਾਣਾ ਕਾਦੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਲਖਵਿੰਦਰ ਕੌਰ ਪਤਨੀ ਹੀਰਾ ਸਿੰਘ ਵਾਸੀ ਪਿੰਡ ਵਿਠਵਾਂ ਨੇ ਦੱਸਿਆ ਕਿ ਉਸ ਦੀ ਛੋਟੀ ਕੁੜੀ ਪਲਵਿੰਦਰ ਕੌਰ ਦਾ ਵਿਆਹ ਸਾਲ 2021 ’ਚ ਦਲਬੀਰ ਸਿੰਘ ਵਾਸੀ ਕਾਲਾ ਬਾਲਾ ਨਾਲ ਹੋਇਆ ਸੀ ਅਤੇ ਦੋਵਾਂ ਵਿਚ ਅਣਬਣ ਰਹਿਣ ਕਰਕੇ ਉਸਦੀ ਕੁੜੀ ਕਾਦੀਆਂ ਦੇ ਮੁਹੱਲਾ ਸਿਵਲ ਲਾਈਨ ਵਿਖੇ ਕਿਰਾਏ ’ਤੇ ਰਹਿ ਰਹੀ ਸੀ। ਉਕਤ ਸ਼ਿਕਾਇਤਕਰਤਾ ਔਰਤ ਮੁਤਾਬਕ ਉਸਦੇ ਗੁਆਂਢ ਵਿਚ ਰਹਿੰਦੇ ਦਿਲਜੋਤ ਸਿੰਘ ਨੇ ਉਸਨੂੰ ਦੱਸਿਆ ਕਿ ਉਹ ਬੀਤੀ 7 ਮਈ ਨੂੰ ਸ਼ਹਿਰ ਕਾਦੀਆਂ ਵਿਖੇ ਗਿਆ ਹੋਇਆ ਸੀ ਅਤੇ ਸਿਹਤ ਠੀਕ ਨਾ ਹੋਣ ਕਰਕੇ ਉਹ ਆਪਣੀ ਭੈਣ ਪਲਵਿੰਦਰ ਕੌਰ ਦੇ ਘਰ ਰੁਕ ਗਿਆ।
ਇਹ ਵੀ ਪੜ੍ਹੋ- ਮੱਖੂ 'ਚ ਵੱਡੀ ਵਾਰਦਾਤ, ਦਰਗਾਹ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲੱਥਪੱਥ ਮਿਲੀ ਲਾਸ਼
ਇਸ ਦੌਰਾਨ ਜਦੋਂ ਉਹ ਰਾਤ ਸਮੇਂ ਸੁੱਤੇ ਹੋਏ ਸਨ ਤਾਂ ਕਰੀਬ 11 ਵਜੇ ਰੌਲਾ ਪੈਣ ’ਤੇ ਉਸਨੇ ਉਠ ਕੇ ਦੇਖਿਆ ਕਿ ਬਖਸ਼ੀਸ ਸਿੰਘ ਉਰਫ ਸੋਨੀ ਪੁੱਤਰ ਜਗੀਰ ਸਿੰਘ ਵਾਸੀ ਵਿੱਠਵਾਂ ਅਤੇ ਸੋਨੂੰ ਪੁੱਤਰ ਬਿੱਕਰ ਵਾਸੀ ਵਿਠਵਾਂ, ਜੋ ਪਲਵਿੰਦਰ ਕੌਰ ਨੂੰ ਜ਼ਬਰਦਸਤੀ ਆਪਣੇ ਨਾਲ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ। ਜਿਸ ’ਤੇ ਦਿਲਜੋਤ ਸਿੰਘ ਨੇ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ ਤਾਂ ਕਾਦੀਆ ਤੋਂ ਬਸਰਾਵਾਂ ਰੋਡ ’ਤੇ ਪੋਲਟਰੀ ਫਾਰਮ ਨੇੜੇ ਦਿਲਜੋਤ ਸਿੰਘ ਨੇ ਦੇਖਿਆ ਕਿ ਪਲਵਿੰਦਰ ਕੌਰ ਨੇ ਮੋਟਰਸਾਈਕਲ ਤੋਂ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਬਖਸ਼ੀਸ਼ ਸਿੰਘ ਨੇ ਪਲਵਿੰਦਰ ਦੇ ਕਿਰਚ ਮਾਰ ਦਿੱਤੀ ਅਤੇ ਉਕਤ ਦੋਵੇਂ ਆਪਣੇ ਮੋਟਰਸਾਈਕਲ ਸਮੇਤ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਗੈਂਗ ਦੇ 4 ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ, ਵਿਰੋਧੀਆਂ 'ਤੇ ਹਮਲਾ ਕਰਨ ਦੀ ਫਿਰਾਕ 'ਚ ਸਨ ਮੁਲਜ਼ਮ
ਇਸ ਤੋਂ ਬਾਅਦ ਦਿਲਜੋਤ ਸਿੰਘ ਵੱਲੋ ਜ਼ਖ਼ਮੀ ਹਾਲਤ ਵਿਚ ਪਲਵਿੰਦਰ ਕੌਰ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਹੁੰਦਿਆਂ ਦੇਖ ਕੇ ਪਰਿਵਾਰਕ ਮੈਂਬਰ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲੈ ਗਏ, ਜਿੱਥੇ ਉਨ੍ਹਾਂ ਦੀ ਪਲਵਿੰਦਰ ਕੌਰ ਦੀ ਮੌਤ ਹੋ ਗਈ। ਓਧਰ ਉਕਤ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਲਵਿੰਦਰ ਕੌਰ ਦੇ ਬਖਸ਼ੀਸ਼ ਸਿੰਘ ਨਾਲ ਪ੍ਰੇਮ ਸਬੰਧ ਸਨ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਸੋਨੂੰ ਪੁੱਤਰ ਬਿੱਕਰ ਵਾਸੀ ਵਿਠਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਖਸ਼ੀਸ਼ ਸਿੰਘ ਦੀ ਭਾਲ ਜਾਰੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀਆਂ ਕੁੜੀਆਂ ਜ਼ਰਾ ਸਾਵਧਾਨ, ਹੈਰਾਨ ਕਰੇਗੀ ਇਹ ਰਿਪੋਰਟ
NEXT STORY