ਤਰਨਤਾਰਨ (ਰਮਨ) : ਜ਼ਿਲ੍ਹੇ ਦੇ ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਜੱਟਾਂ ਵਿਖੇ ਦੇਰ ਸ਼ਾਮ ਗੁਆਂਢ ’ਚ ਹੁੰਦੇ ਪਤੀ-ਪਤਨੀ ਦੇ ਝਗੜੇ ਨੂੰ ਸ਼ਾਂਤ ਕਰਵਾਉਣ ਗਏ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਪਿੰਡ ਜੱਟਾਂ ਦੀ ਸਾਬਕਾ ਮੈਂਬਰ ਪੰਚਾਇਤ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਜਿੰਦਰ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਪਿੰਡ ਜੱਟਾਂ ਜੋ ਰਾਜ ਗਿਰੀ ਦਾ ਕੰਮ-ਕਾਜ ਕਰਦਾ ਹੈ ਦੇ ਸ਼ਰੀਕੇ ’ਚ ਗੁਆਂਢ ਰਹਿੰਦੇ ਸਰਬਜੀਤ ਸਿੰਘ ਵੱਲੋਂ ਸੋਮਵਾਰ ਦੇਰ ਸ਼ਾਮ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਜਿਸ ਨੂੰ ਸ਼ਾਂਤ ਕਰਵਾਉਣ ਲਈ ਬਲਜਿੰਦਰ ਸਿੰਘ ਉਨ੍ਹਾਂ ਦੇ ਘਰ ਜਾ ਪੁੱਜਾ।
ਇਹ ਵੀ ਪੜ੍ਹੋ : ਸਖ਼ਤ ਸੁਰੱਖਿਆ ਦਰਮਿਆਨ ਅੱਜ ਤੋਂ ਬਾਰਡਰ ਸੀਲ, ਜ਼ਮੀਨ ਤੋਂ ਅਸਮਾਨ ਤੱਕ ਪਹਿਰਾ ਸਖ਼ਤ
ਬਲਜਿੰਦਰ ਸਿੰਘ ਵੱਲੋਂ ਇਸ ਦੌਰਾਨ ਸਰਬਜੀਤ ਸਿੰਘ ਨੂੰ ਮਾੜਾ-ਚੰਗਾ ਬੋਲਣ ਤੋਂ ਬਾਅਦ ਆਪਣੇ ਘਰ ਵਾਪਸ ਪਰਤ ਗਿਆ। ਕੁਝ ਸਮੇਂ ਬਾਅਦ ਸਰਬਜੀਤ ਸਿੰਘ ਆਪਣੇ 2 ਭਰਾਵਾਂ ਅਤੇ 4 ਭਤੀਜਿਆਂ ਸਣੇ ਬਲਜਿੰਦਰ ਸਿੰਘ ਦੇ ਘਰ ਦਾਖ਼ਲ ਹੋਏ ਤੇ ਤੇਜ਼ਧਾਰ ਹਥਿਆਰਾਂ ਨਾਲ ਬਲਜਿੰਦਰ ਸਿੰਘ ’ਤੇ ਹਮਲਾ ਕਰਦੇ ਹੋਏ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਖ਼ੁਦ ਨੂੰ ਗੈਂਗਸਟਰ ਭਗਵਾਨਪੁਰੀਆ ਤੇ ਬਿਸ਼ਨੋਈ ਦਾ ਸਾਥੀ ਦੱਸ ਮੰਗ ਰਿਹਾ ਸੀ ਫਿਰੌਤੀ, ਚੜ੍ਹਿਆ ਪੁਲਸ ਅੜਿੱਕੇ
ਜ਼ਖ਼ਮੀ ਹਾਲਤ ’ਚ ਜਦੋਂ ਬਲਜਿੰਦਰ ਸਿੰਘ ਨੂੰ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਆਪਣੇ ਪਿੱਛੇ ਧਰਮ ਪਤਨੀ ਪ੍ਰਭਜੀਤ ਕੌਰ ,9 ਸਾਲਾ ਲੜਕਾ ਅਤੇ 11 ਸਾਲਾ ਲੜਕੀ ਨੂੰ ਛੱਡ ਗਿਆ ਹੈ। ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈਂਦੇ ਹੋਏ ਮੁਲਜ਼ਮਾਂ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਲੁਧਿਆਣਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ
NEXT STORY