ਸਰਦੂਲਗੜ੍ਹ (ਚੋਪੜਾ): ਨਜ਼ਦੀਕੀ ਪਿੰਡ ਨਾਹਰਾਂ ਵਿਖੇ ਘਰੇਲੂ ਝਗੜੇ ਕਰਕੇ ਭਰਾ ਵਲੋਂ ਆਪਣੀ ਭੈਣ ਦਾ ਤ੍ਰਿਸ਼ੂਲਨੁਮਾ ਹਥਿਆਰ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਦੋਹਤੀ ਨਾਨਕ ਕੌਰ ਉਰਫ ਪਿੰਕੀ ਰਾਣੀ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੀ ਨਾਨੀ ਦਲੀਪ ਕੌਰ 60 ਮੇਰੇ ਪੇਕੇ ਪਿੰਡ ਨਾਹਰਾਂ ਵਿਖੇ ਰਹਿੰਦੀ ਸੀ ਅਤੇ ਉਸਦਾ ਭਰਾ ਗੁਲਜ਼ਾਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਕਾਂਵਾਵਾਲਾ ਪਤਨ ਜ਼ਿਲ੍ਹਾ ਮੋਗਾ ਵੀ ਆਪਣੇ ਪਰਿਵਾਰ ਵਾਲਿਆਂ ਨਾਲ ਲੜਾਈ ਝਗੜਾ ਕਰਕੇ ਪਿੰਡ ਨਾਹਰਾਂ ਆ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਜਾਰੀ ਕੋਰੋਨਾ ਦਾ ਕਹਿਰ, ਬਠਿੰਡਾ 'ਚ ਪਹਿਲੀ ਮੌਤ
ਤਕਰੀਬਨ ਇਕ ਮਹੀਨਾ ਪਹਿਲਾਂ ਮੇਰੀ ਨਾਨੀ ਨੇ ਜ਼ਬਰਦਸਤੀ ਗੁਲਜ਼ਾਰ ਸਿੰਘ ਨੂੰ ਵਾਪਸ ਆਪਣੇ ਪਰਿਵਾਰ ਕੋਲ ਜਾਣ ਲਈ ਭੇਜ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਹ ਸਾਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਗਿਆ ਸੀ ਅਤੇ ਹੁਣ ਮੌਕਾ ਦੇਖ ਕੇ ਉਸ ਨੇ ਮੇਰੀ ਨਾਨੀ ਦਲੀਪ ਕੌਰ ਤੇ ਤ੍ਰਿਸ਼ੂਲਨੁਮਾ ਹਥਿਆਰ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਇਸ ਸਬੰਧੀ ਐੱਸ.ਐੱਚ.ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਦੇ ਬਿਆਨ ਦੇ ਆਧਾਰ ਤੇ ਗੁਲਜ਼ਾਰ ਸਿੰਘ 'ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਸਲਾ ਧਾਰਕਾਂ ਲਈ ਨਵੀਂ ਡੈੱਡਲਾਈਨ ਜਾਰੀ,ਹੁਣ 2 ਤੋਂ ਵੱਧ ਹਥਿਆਰ ਰੱਖਣ ਵਾਲੇ ਹੋ ਜਾਣ ਸਾਵਧਾਨ!
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੀ ਰਾਤ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੈਰੋਂ 'ਚ ਬੀਤੀ ਰਾਤ ਇਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅਬੋਹਰ ਦੇ ਸੀਤੋ ਰੋਡ 'ਤੇ ਵੀ ਦੇਰ ਰਾਤ ਫ਼ਾਜ਼ਿਲਕਾ ਸੀ.ਆਈ.ਡੀ. 'ਚ ਤਾਇਨਾਤ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਦਾਜ ਦੀ ਬਲੀ ਚੜ੍ਹੀ ਮਾਪਿਆਂ ਦੀ ਲਾਡਲੀ ਧੀ, ਫਾਹਾ ਲੈ ਕੀਤੀ ਖ਼ੁਦਕੁਸ਼ੀ
ਫ਼ਾਜ਼ਿਲਕਾ 'ਚ ਦੋ ਹੋਰ ਸਾਹਮਣੇ ਆਏ ਕੋਰੋਨਾ ਪਾਜ਼ੇਟਿਵ ਮਰੀਜ਼
NEXT STORY