ਅਟਾਰੀ (ਤਜਿੰਦਰ) : ਥਾਣਾ ਘਰਿੰਡਾ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਧਨੋਏ ਕਲਾਂ ਵਿਚ ਇਕ ਵਿਅਕਤੀ ਵਲੋਂ ਗੁੱਸੇ ਵਿਚ ਆ ਕਿ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਚੌਂਕੀ ਕਾਹਨਗੜ੍ਹ ਦੇ ਇੰਜਚਾਰਜ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੇਵ ਸਿੰਘ ਨੇ ਆਪਣੇ ਭਰਾ ਸ਼ਮਸ਼ੇਰ ਸਿੰਘ ਦੇ ਸ਼ਗਨ ਤੇ ਮ੍ਰਿਤਕ ਸੁਖਪਾਲ ਸਿੰਘ (ਬੱਬਲੂ) ਪੁੱਤਰ ਸਾਧ ਸਿੰਘ ਉਮਰ 24 ਸਾਲ ਵਾਸੀ ਧਨੋਏ ਕਲਾਂ ਅਤੇ ਦੋਸ਼ੀ ਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਧਨੋਏ ਕਲਾਂ ਸਮੇਤ ਆਪਣੇ ਦੋਸਤਾਂ ਸੱਦਿਆ ਸੀ ਤੇ ਜਦੋਂ ਸੁਖਪਾਲ ਸਿੰਘ ਆਪਣੇ ਘਰ ਵਾਪਸ ਜਾਣ ਲਗਾ ਤਾਂ ਉਸਨੇ ਆਪਣੇ ਮੋਟਰਸਾਈਕਲ 'ਤੇ ਬੈਠੇ ਮਨਦੀਪ ਸਿੰਘ ਨੂੰ ਕਿਹਾ ਉਹ ਜਾ ਰਿਹਾ ਮੋਟਰਸਾਈਕਲ ਦੀ ਸੀਟ ਤੋਂ ਉਠ ਜਾਵੇ ਇਨਾ ਕਹਿਣ 'ਤੇ ਦੋਵਾਂ ਵਿਚਕਾਰ ਤਕਰਾਰ ਹੋ ਗਿਆ ਜਿਸ 'ਤੇ ਦੋਸ਼ੀ ਮਨਦੀਪ ਸਿੰਘ ਨੇ ਸੁਖਪਾਲ ਸਿੰਘ ਦੇ ਢਿੱਡ ਤੇ ਛਾਤੀ ਵਿਚ ਤਿੰਨ ਵਾਰੀ ਚਾਕੂ ਨਾਲ ਵਾਰ ਕੀਤਾ ਜਿਸ ਤੇ ਉਸ ਦੀ ਮੌਤ ਹੋ ਗਈ ਅਤੇ ਨਾਲ ਹੀ ਮੌਕੇ 'ਤੇ ਛੁਡਾ ਰਹੇ ਉਸ ਦੇ ਦੋਸਤ ਗੁਰਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਵੀ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ।
ਇਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਸ਼ੀ ਤੋਂ ਵਾਰਦਾਤ 'ਚ ਇਸਤੇਮਾਲ ਕੀਤਾ ਛੁਰਾ ਵੀ ਬਰਾਮਦ ਕਰ ਲਿਆ ਹੈ। ਪੁਲਸ ਨੇ ਮਨਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਇਥੇ ਦੱਸਣਯੋਗ ਹੈ ਕਿ ਦੋਸ਼ੀ ਮਨਦੀਪ ਸਿੰਘ ਨੇ ਕੁੱਝ ਦਿਨ ਪਹਿਲਾਂ ਹੀ ਆਪਣੇ ਪਿਉ ਨੂੰ ਕੁੱਟਮਾਰ ਕਰਕੇ ਕੇ ਜ਼ਖਮੀ ਕਰ ਦਿੱਤਾ ਸੀ ਜੋ ਅਜੇ ਤੱਕ ਜੇਰੇ ਇਲਾਜ ਹੈ।
ਜਨਤਕ ਥਾਵਾਂ 'ਤੇ ਤੇਜ਼ਧਾਰ ਹਥਿਆਰ ਚੁੱਕਣ 'ਤੇ ਪਾਬੰਦੀ
NEXT STORY