ਲੁਧਿਆਣਾ (ਮਹੇਸ਼) : ਲੁਧਿਆਣਾ ਦੀ ਸਬਜ਼ੀ ਮੰਡੀ 'ਚ ਦਿਨ-ਦਿਹਾੜੇ ਆੜ੍ਹਤੀ ਨੂੰ ਛਾਤੀ 'ਚ ਗੋਲੀ ਮਾਰ ਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਕਾਤਲ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਕਤਲ ਦਾ ਸਾਰਾ ਭੇਤ ਖੁੱਲ੍ਹ ਗਿਆ ਹੈ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਗੌਰਵ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਨਾਲ ਕਿਸੇ ਗੱਲ ਨੂੰ ਲੈ ਕੇ ਉਸ ਦਾ ਝਗੜਾ ਹੋਇਆ ਸੀ, ਜਿਸ ਸਬੰਧੀ ਪਹਿਲਾਂ ਥਾਣਾ ਫਿਲੌਰ 'ਚ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਪਰ ਬਾਅਦ 'ਚ ਪੈਸੇ ਦੇ ਜ਼ੋਰ 'ਤੇ ਉਸ ਖਿਲਾਫ ਲੁੱਟ-ਖੋਹ ਦੀ ਧਾਰਾ ਜੋੜ ਦਿੱਤੀ ਗਈ।
ਇਕ ਸਾਲ ਬਾਅਦ ਮ੍ਰਿਤਕ ਨੇ ਗੌਰਵ ਨੂੰ ਗ੍ਰਿਫਤਾਰ ਕਰਵਾ ਕੇ ਜੇਲ ਭਿਜਵਾ ਦਿੱਤਾ। ਇਸ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਇਆ ਗੌਰਵ ਉਸ ਨਾਲ ਖਾਰ ਖਾਣ ਲੱਗ ਪਿਆ ਅਤੇ ਇਸੇ ਰਜਿੰਸ਼ ਦੌਰਾਨ ਗੌਰਵ ਨੇ ਬੀਤੇ ਦਿਨ ਆੜ੍ਹਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਗੌਰਵ ਟਰੇਨ ਫੜ੍ਹ ਕੇ ਕਿਸੇ ਧਾਰਮਿਕ ਜਗ੍ਹਾ 'ਤੇ ਮੱਥਾ ਟੇਕਣ ਚਲਾ ਗਿਆ ਪਰ ਵਾਪਸ ਪਰਤਦਿਆਂ ਏ. ਸੀ. ਪੀ. ਨਾਰਥ ਲਖਬੀਰ ਸਿੰਘ ਟਵਾਣਾ ਦੀ ਟੀਮ ਨੇ ਉਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ। ਇਸ ਮਾਮਲੇ 'ਚ ਪੁਲਸ ਕਮਿਸ਼ਨਰ ਵਲੋਂ ਅੱਜ ਦੁਪਹਿਰ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਵਧੇਰੇ ਖੁਲਾਸਾ ਕੀਤਾ ਜਾਵੇਗਾ।
ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਜੁਗਾੜੀ ਵਾਹਨ
NEXT STORY