ਲੁਧਿਆਣਾ (ਰਾਜ, ਸਿਆਲ) : ਸਿਵਲ ਹਸਪਤਾਲ 'ਚ ਦਵਾਈ ਲੈਣ ਲਈ ਆਇਆ ਕਤਲ ਦਾ ਦੋਸ਼ੀ ਹਵਾਲਾਤੀ ਪੁਲਸ ਤੋਂ ਹੱਥ ਛੁਡਾ ਕੇ ਫ਼ਰਾਰ ਹੋ ਗਿਆ। ਉਸ ਨੇ ਬਾਥਰੂਮ ਦੇ ਲਈ ਪੁਲਸ ਮੁਲਾਜ਼ਮਾਂ ਨੂੰ ਕਿਹਾ ਸੀ। ਜਿਵੇਂ ਹੀ ਉਸ ਦੀ ਹੱਥਕੜੀ ਖੋਲ੍ਹੀ ਗਈ ਤਾਂ ਉਹ ਗੱਚਾ ਦੇ ਕੇ ਭੱਜ ਗਿਆ। ਪੁਲਸ ਮੁਲਾਜ਼ਮ ਉਸ ਦੇ ਪਿੱਛੇ ਭੱਜੇ ਪਰ ਉਹ ਹੱਥ ਨਹੀਂ ਲੱਗਾ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-2 ਅਤੇ ਚੌਂਕੀ ਸਿਵਲ ਹਸਪਤਾਲ ਦੀ ਪੁਲਸ ਨੇ ਪੁੱਜ ਕੇ ਹਸਪਤਾਲ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਕਬਜ਼ੇ 'ਚ ਲੈ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 2 ਘੰਟੇ ਬੰਦ ਰਿਹਾ ਬੱਸ ਅੱਡਾ, ਤਸਵੀਰਾਂ 'ਚ ਦੇਖੋ ਕਿਹੋ ਜਿਹੇ ਬਣ ਗਏ ਹਾਲਾਤ
ਜਾਣਕਾਰੀ ਮੁਤਾਬਕ ਮੁਲਜ਼ਮ ਸ਼ੱਤਰੂਘਨ ਹੈ, ਉਸ ਦੇ ਖ਼ਿਲਾਫ਼ ਥਾਣਾ ਮਾਛੀਵਾੜਾ 'ਚ 2021 'ਚ ਕਤਲ ਦਾ ਕੇਸ ਦਰਜ ਹੋਇਆ ਸੀ ਅਤੇ ਮਾਛੀਵਾੜਾ ਪੁਲਸ ਨੇ ਉਸ ਨੂੰ ਕਾਬੂ ਕਰਨ ਤੋਂ ਬਾਅਦ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕਰ ਦਿੱਤਾ ਸੀ। ਸ਼ਨੀਵਾਰ ਨੂੰ ਉਸ ਨੇ ਸਿਹਤ ਖ਼ਰਾਬ ਹੋਣ ਦਾ ਬਹਾਨਾ ਬਣਾਇਆ ਤਾਂ ਖੰਨਾ ਪੁਲਸ ਦੇ ਮੁਲਾਜ਼ਮ ਉਸ ਨੂੰ ਕੇਂਦਰੀ ਜੇਲ੍ਹ ਲੈਣ ਲਈ ਪੁੱਜੇ। ਉਥੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ 'ਚ ਮੁਲਜ਼ਮ ਨੂੰ ਦਵਾਈ ਦਿਵਾਈ ਜਾ ਰਹੀ ਸੀ। ਜਦੋਂ ਪੁਲਸ ਮੁਲਾਜ਼ਮ ਦਵਾਈ ਲੈਣ ਲਈ ਉਡੀਕ ਕਰ ਰਹੇ ਸਨ ਤਾਂ ਮੁਲਜ਼ਮ ਨੇ ਬਾਥਰੂਮ ਜਾਣ ਲਈ ਕਿਹਾ।
ਇਹ ਵੀ ਪੜ੍ਹੋ : ਪੰਜਾਬ 'ਚ 'ਡੇਂਗੂ' ਦਾ ਕਹਿਰ ਲਗਾਤਾਰ ਜਾਰੀ, ਇਸ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਮਰੀਜ਼ ਆਏ ਸਾਹਮਣੇ
ਉਸ ਨੇ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਭਰੋਸੇ 'ਚ ਲੈ ਲਿਆ ਕਿ ਉਸ ਦੀ ਹੱਥਕੜੀ ਖੋਲ੍ਹ ਦਿੱਤੀ ਜਾਵੇ। ਜਦੋਂ ਮੁਲਾਜ਼ਮਾਂ ਨੇ ਹੱਥਕੜੀ ਖੋਲ੍ਹੀ ਤਾਂ ਮੁਲਜ਼ਮ ਬਾਥਰੂਮ ਜਾਣ ਦੀ ਬਜਾਏ ਬਾਹਰ ਫ਼ਰਾਰ ਹੋ ਗਿਆ। ਪੁਲਸ ਮੁਲਾਜ਼ਮ ਉਸ ਦੇ ਪਿੱਛੇ ਭੱਜੇ ਪਰ ਮੁਲਜ਼ਮ ਕਿਸੇ ਦੇ ਹੱਥ ਨਹੀਂ ਆਇਆ। ਸਿਵਲ ਹਸਪਤਾਲ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਆਹ ਤੋਂ ਆ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਭਿਆਨਕ ਹਾਦਸੇ ਦੌਰਾਨ 4 ਜੀਆਂ ਦੀ ਮੌਤ
NEXT STORY