ਲੁਧਿਅਣਾ (ਮਹਿਰਾ)- ਕਤਲ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਕੀਰਤ ਨਗਰ ਲੁਧਿਆਣਾ ਨਿਵਾਸੀ ਅੰਕੁਸ਼ ਕੁਮਾਰ ਅਤੇ ਵਿਵੇਕ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ’ਤੇ ਮੁਹੰਮਦ ਰਾਹਿਲ ਨਾਮਕ ਇਕ ਵਿਅਕਤੀ ਦੇ ਕਤਲ ਕਰਨ ਦਾ ਦੋਸ਼ ਸੀ। ਅਦਾਲਤ ਨੇ ਦੋਵਾਂ ਨੂੰ 30-30 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਉਕਤ ਮਾਮਲਾ ਜਨਕਪੁਰੀ ਨਿਵਾਸੀ ਮੁਹੰਮਦ ਆਦੇਸ਼ ਆਲਮ ਦੀ ਸ਼ਿਕਾਇਤ ’ਤੇ 16 ਅਗਸਤ 2017 ਨੂੰ ਪੁਲਸ ਥਾਣਾ ਡਵੀਜ਼ਨ ਨੰ. 6 ’ਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਮ੍ਰਿਤਕ ਉਸ ਦਾ ਰਿਸ਼ਤੇਦਾਰੀ ’ਚ ਚਾਚਾ ਲੱਗਦਾ ਹੈ ਅਤੇ ਉਹ ਆਪਣੇ ਹਵਸ ਦੀ ਪੂਰਤੀ ਲਈ ਟਰਾਂਸਪੋਰਟ ਨਗਰ ਇਲਾਕੇ ’ਚ ਗਏ ਸਨ। ਚਾਚੇ ਦੇ ਕਹਿਣ ’ਤੇ ਉਸ ਨੇ ਟਰਾਂਸਪੋਰਟ ਨਗਰ ਇਲਾਕੇ ’ਚ ਛੱਡਿਆ ਸੀ, ਜਿਥੇ ਮ੍ਰਿਤਕ ਨੇ 2 ਔਰਤਾਂ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਉਹ ਟਰੱਕ ਦੇ ਪਿਛੇ ਚਲੇ ਗਏ। ਕੁਝ ਦੇਰ ਉਪਰੰਤ ਉਸ ਦੇ ਚਾਚੇ ਦੀਆਂ ਚੀਕਾਂ ਸੁਣਾਈ ਦਿੱਤੀਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਜਦ ਸ਼ਿਕਾਇਤਕਰਤਾ ਨੇ ਉਥੇ ਜਾ ਕੇ ਦੇਖਿਆ ਤਾਂ ਉਕਤ ਮੁਲਜ਼ਮਾਂ ਨੇ ਉਸ ਦੇ ਚਾਚੇ ਦੀਆਂ ਬਾਹਾਂ ਫੜ ਰੱਖੀਆਂ ਸਨ ਅਤੇ ਤੀਜਾ ਚਾਕੂਆਂ ਨਾਲ ਹਮਲਾ ਕਰ ਰਿਹਾ ਹੈ। ਬਾਅਦ ’ਚ ਉਕਤ ਤਿੰਨੇ ਦੋਸ਼ੀ ਚਾਚੇ ਦਾ ਸਾਮਾਨ ਲੈ ਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਕਿਸੇ ਤਰ੍ਹਾਂ ਇੰਤਜ਼ਾਮ ਕਰ ਕੇ ਆਪਣੇ ਚਾਚੇ ਨੂੰ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਵੱਲੋਂ ਉਸ ਦੇ ਚਾਚੇ ਆਦੇਸ਼ ਆਲਮ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ।
ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਅੰਕੁਸ਼ ਕੁਮਾਰ ਅਤੇ ਵਿਵੇਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਤੋਂ ਮ੍ਰਿਤਕ ਦਾ ਲੁੱਟਿਆ ਮਾਲ ਵੀ ਬਰਾਮਦ ਕੀਤ ਸੀ। ਮਾਮਲੇ ਦੇ ਤੀਜੇ ਦੋਸ਼ੀ ਦੇ ਨਾਬਾਲਿਗ ਹੋਣ ਕਾਰਨ ਉਸ ਨੂੰ ਜੁਵੇਨਾਈਲ ਕੋਰਟ ’ਚ ਪੇਸ਼ ਕੀਤਾ ਗਿਆ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤ ਦੇਖਣ ਦੇ ਉਪਰੰਤ ਅਦਾਲਤ ਨੇ ਦੋਵਾਂ ਨੂੰ ਉਕਤ ਸਜ਼ਾ ਸੁਣਾਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੀ ਮੈਡੀਕਲ ਟੀਮ ਭਿਆਨਕ ਹਾਦਸੇ ਦਾ ਸ਼ਿਕਾਰ
NEXT STORY