ਲੁਧਿਆਣਾ (ਰਾਜ): ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ ਹੈ। ਇਕ ਕਲਯੁਗੀ ਪਿਓ ਨੇ ਆਪਣੀ ਹੀ ਮਾਸੂਮ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰ ਦਿੱਤਾ। ਇਸ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਹੈ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਟਿੱਬਾ ਦੀ ਪੁਲਸ ਨੇ ਮੁਲਜ਼ਮ ਪਿਤਾ ਰਾਕੇਸ਼ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਘਟਨਾ 8 ਫਰਵਰੀ ਦੀ ਰਾਤ ਦੀ ਹੈ। ਉਸ ਸਮੇਂ ਉਹ ਘਰ ਵਿਚ ਆਪਣੇ ਪਿਤਾ ਨਾਲ ਇਕੱਲੀ ਸੀ। ਪੀੜਤਾ ਮੁਤਾਬਕ, ਰਾਤ ਕਰੀਬ 9 ਵਜੇ ਦੇ ਵਿਚਕਾਰ ਉਸ ਦਾ ਪਿਤਾ ਰਾਕੇਸ਼ ਕੁਮਾਰ ਸਿੰਘ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਉਸ ਦੇ ਕਮਰੇ ਵਿਚ ਦਾਖ਼ਲ ਹੋਇਆ। ਸ਼ਰਾਬ ਦੇ ਨਸ਼ੇ ਵਿਚ ਅੰਨ੍ਹੇ ਹੋ ਚੁੱਕੇ ਪਿਤਾ ਨੇ ਆਪਣੀ ਹੀ ਧੀ ਨੂੰ ਦੇਖ ਕੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਪੀੜਤਾ ਨੇ ਦੱਸਿਆ ਕਿ ਮੁਲਜ਼ਮ ਪਿਤਾ ਉਸ ਨੂੰ ਜ਼ਬਰਦਸਤੀ ਘੜੀਸਦੇ ਹੋਏ ਕਮਰੇ ਤੋਂ ਬਾਹਰ ਹਾਲ ਵਿਚ ਲੈ ਗਿਆ। ਉੱਥੇ ਉਸ ਨਾਲ ਜ਼ਬਰਦਸਤੀ ਜ਼ਬਰ-ਜ਼ਿਨਾਹ ਕੀਤਾ। ਪੀੜਤਾ ਦਾ ਚੀਕ-ਚਿਹਾੜਾ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ, ਜਿਸ ਦਾ ਫਾਇਦਾ ਚੁੱਕ ਕੇ ਮੁਲਜ਼ਮ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਸੁਰੱਖਿਆ ਅਤੇ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਲੈ ਕੇ ਵਿਭਾਗ ਸਖਤ ਹੈ। ਮੁਲਜ਼ਮ ਨੂੰ ਕੜੀ ਸਜ਼ਾ ਦਿਵਾਉਣ ਲਈ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
PSPCL ਦੇ ਨਵੇਂ ਸੌਫਟਵੇਅਰ ਕਾਰਨ ਬਿਲਿੰਗ ਪ੍ਰਣਾਲੀ ਵਿਚ ਆਈ ਖਰਾਬੀ
NEXT STORY