ਲੁਧਿਆਣਾ (ਰਾਜ) - ਭਾਈ ਰਣਧੀਰ ਸਿੰਘ ਨਗਰ ਦੇ ਡੀ-ਬਲਾਕ ਵਿਚ ਹੋਏ ਜੋੜੇ ਦੇ ਕਤਲ ਦੇ ਮਾਮਲੇ ’ਚ 24 ਘੰਟਿਆਂ ਬਾਅਦ ਵੀ ਮੁਲਜ਼ਮ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੂੰ ਮੁਲਜ਼ਮ ਦੀ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲ ਗਈ ਹੈ, ਜਿਸ ਵਿਚ ਇਕ ਪੱਗੜੀਧਾਰੀ ਨੌਜਵਾਨ ਪੈਦਲ ਹੀ ਜਾਂਦਾ ਦਿਖਾਈ ਦੇ ਰਿਹਾ ਹੈ। ਫੁਟੇਜ ਦੇਖਣ ਤੋਂ ਪਤਾ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਮੁਲਜ਼ਮ ਪੈਦਲ ਹੀ ਸੁਖਦੇਵ ਸਿੰਘ ਦੇ ਘਰ ਆਇਆ ਸੀ ਅਤੇ ਵਾਰਦਾਤ ਦੇ ਬਾਅਦ ਪੈਦਲ ਹੀ ਕੰਧ ਟੱਪ ਕੇ ਭੱਜਿਆ ਸੀ। ਫਿਲਹਾਲ ਇਸ ਕੇਸ ਦੀ ਜਾਂਚ ਲਈ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਛੇ ਟੀਮਾਂ ਗਠਿਤ ਕੀਤੀਆਂ ਹਨ, ਜੋ ਵੱਖ-ਵੱਖ ਐਂਗਲਾਂ ਤੋਂ ਕੇਸ ਦੀ ਜਾਂਚ ਕਰ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ: ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ
ਲਾਸ਼ਾਂ ਦਾ ਹੋਇਆ ਪੋਸਟਮਾਰਟਮ
ਉਧਰ ਵੀਰਵਾਰ ਬਾਅਦ ਦੁਪਹਿਰ ਨੂੰ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ। ਪੋਸਟਮਾਰਟਮ ਦੌਰਾਨ ਪਤਾ ਲੱਗਾ ਕਿ ਸੁਖਦੇਵ ਸਿੰਘ ਦੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ 17 ਜ਼ਖ਼ਮ ਸਨ, ਜਿਸ ਵਿਚ ਸਭ ਤੋਂ ਵੱਡਾ ਜ਼ਖ਼ਮ ਗਲੇ ’ਤੇ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਇਸ ਤਰ੍ਹਾਂ ਗੁਰਮੀਤ ਕੌਰ ਦੇ ਸਰੀਰ ’ਤੇ ਹੱਥਾਂ-ਪੈਰਾਂ ਅਤੇ ਹੋਰ ਹਿੱਸਿਆਂ ਨੂੰ ਮਿਲਾ ਕੇ ਕੁੱਲ 12 ਜ਼ਖ਼ਮ ਸਨ। ਉਸ ਦੇ ਵੀ ਗਲ ’ਤੇ ਡੂੰਘਾ ਜ਼ਖ਼ਮ ਸੀ। ਗਲਾ ਕੱਟਣਾ ਹੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ
ਕੀ ਹੈ ਪੂਰਾ ਮਾਮਲਾ
ਇਥੇ ਦੱਸ ਦੇਈਏ ਕਿ ਬੁੱਧਵਾਰ ਦੀ ਰਾਤ ਨੂੰ ਲਗਭਗ ਪੌਣੇ 10 ਵਜੇ ਸੁਖਦੇਵ ਸਿੰਘ ਆਪਣੀ ਬੇਟੀ ਰੁਪਿਦਰ ਕੌਰ ਨਾਲ ਮੋਬਾਇਲ ’ਤੇ ਗੱਲ ਕਰ ਰਹੇ ਸੀ। ਇਸ ਦੌਰਾਨ ਉਸ ਦੇ ਘਰ ਕਿਸੇ ਵਿਅਕਤੀ ਦੀ ਐਂਟਰੀ ਹੁੰਦੀ ਹੈ ਅਤੇ ਰੁਪਿਦਰ ਕੌਰ ਮੋਬਾਇਲ ’ਤੇ ਸੁਣਦੀ ਹੈ। ਉਸ ਦੇ ਪਿਤਾ ਵਿਅਕਤੀ ਨੂੰ ਅੰਦਰ ਆਉਣ ਲਈ ਕਹਿ ਰਹੇ ਹਨ। ਇਹੀ ਪੁਲਸ ਦੇ ਲਈ ਕਲੂ ਹੈ ਕਿ ਕਾਤਲ ਸੁਖਦੇਵ ਸਿੰਘ ਦਾ ਕੋਈ ਜਾਣਕਾਰ ਰਿਹਾ ਹੋਵੇਗਾ, ਜਿਸ ਦੀ ਘਰ ’ਚ ਫਰੈਂਡਲੀ ਐਂਟਰੀ ਹੋਈ ਸੀ। ਇਸ ਤੋਂ ਬਾਅਦ ਪਿਤਾ ਫੋਨ ਬੰਦ ਕਰ ਦਿੰਦੇ ਹਨ ਅਤੇ ਕੁਝ ਦੇਰ ਬਾਅਦ ਗੁਆਂਢੀ ਰੁਪਿੰਦਰ ਕੌਰ ਨੂੰ ਕਾਲ ਕਰ ਕੇ ਦੱਸਦੇ ਹਨ ਕਿ ਉਸ ਦੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਕਰਨ ਵਾਲਾ ਨੌਜਵਾਨ ਕੰਧ ਟੱਪ ਕੇ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਰੁਪਿੰਦਰ ਕੌਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ
ਪੁਲਸ ਕਮਿਸ਼ਨਰ ਦਾ ਬਿਆਨ
ਲੁਧਿਆਣਾ ਦੇ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਉਨ੍ਹਾਂ ਦੇ ਹੱਥ ਕੁਝ ਕਲੂ ਲੱਗੇ ਹਨ। ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਹੋ ਸਕਦਾ ਹੈ ਕਿ ਜਲਦ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।
ਫੂਡ ਸਪਲਾਈ ਵਿਭਾਗ ਦੀਆਂ ਟੀਮਾਂ ਨੇ ਗੈਸ ਮਾਫੀਆ ਦੇ ਟਿਕਾਣਿਆਂ 'ਤੇ ਮਾਰੇ ਛਾਪੇ, 18 ਸਿਲੰਡਰ ਲਏੇ ਕਬਜ਼ੇ 'ਚ
NEXT STORY