ਮਾਨਸਾ : ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਜਿਸ ਤਰ੍ਹਾਂ ਬੇਰਹਿਮੀ ਨਾਲ ਕਤਲ ਗਿਆ ਹੈ, ਇਸ ਵਾਰਦਾਤ ਨੂੰ ਟਾਲਿਆ ਜਾ ਸਕਦਾ ਸੀ, ਜੇ ਪੁਲਸ ਅਤੇ ਪੰਜਾਬ ਸਰਕਾਰ ਨੇ ਸਮੇਂ ’ਤੇ ਸਹੀ ਕਦਮ ਚੁੱਕੇ ਹੁੰਦੇ ਅਤੇ ਗੰਭੀਰਤਾ ਦਿਖਾਈ ਹੁੰਦੀ ਤਾਂ ਅੱਜ ਮੂਸੇਵਾਲਾ ਜਿਊਂਦਾ ਹੋਣਾ ਸੀ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਉਨ੍ਹਾਂ ਦੇ ਪਾਲਤੂ ਕੁੱਤੇ ਸ਼ੇਰਾ ਅਤੇ ਬਘੀਰਾ ਵੀ ਉਦਾਸ ਹਨ। ਐਤਵਾਰ ਸ਼ਾਮ ਤੋਂ ਹੀ ਉਨ੍ਹਾਂ ਨੇ ਖਾਣਾ ਨਹੀਂ ਖਾਧਾ ਹੈ। ਕਦੇ ਉਹ ਛੱਤ 'ਤੇ ਚੜ੍ਹ ਕੇ ਘਰ ਦਾ ਰਸਤਾ ਦੇਖਦੇ ਹਨ ਅਤੇ ਕਦੇ ਜਦੋਂ ਦਰਵਾਜ਼ੇ 'ਤੇ ਖੜਕਾ ਹੁੰਦਾ ਹੈ ਤਾਂ ਉਹ ਤੁਰੰਤ ਦੇਖਦੇ ਹਨ ਕਿ ਸ਼ਾਇਦ ਮੂਸੇਵਾਲਾ ਹੋਵੇ ਪਰ ਹਰ ਵਾਰ ਆਸ ਟੁੱਟ ਜਾਂਦੀ ਹੈ।
ਇਹ ਵੀ ਪੜ੍ਹੋ :ਮੂਸੇਵਾਲਾ ਕਤਲਕਾਂਡ 'ਚ ਵੱਡਾ ਖੁਲਾਸਾ, ਹਮਲੇ ਦੌਰਾਨ ਸਿੱਧੂ ਦੇ ਪਿਸਤੌਲ 'ਚ ਸਨ ਸਿਰਫ਼ 2 ਹੀ ਗੋਲੀਆਂ
ਮੂਸੇਵਾਲਾ ਨੂੰ ਗੀਤਾਂ 'ਚ ਹਥਿਆਰ ਤੇ 5911 ਟਰੈਕਟਰ ਦੇ ਨਾਲ-ਨਾਲ ਕੁੱਤਿਆਂ ਦਾ ਵੀ ਬਹੁਤ ਸ਼ੌਕ ਸੀ ਅਤੇ ਉਹ ਸ਼ੇਰਾ ਅਤੇ ਬਘੀਰਾ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਵੀ ਉਹ ਘਰ 'ਚ ਰਹਿੰਦੇ ਸਨ ਤਾਂ ਹਰ ਸਮੇਂ ਮੂਸੇਵਾਲਾ ਦੇ ਆਲੇ-ਦੁਆਲੇ ਉਹ ਘੁੰਮਦੇ ਰਹਿੰਦੇ ਸਨ। ਸ਼ੇਰਾ ਅਤੇ ਬਘੀਰਾ ਮੂਸੇਵਾਲਾ ਦੇ ਪੰਸਦੀਦਾ 5911 ਦੇ ਕੋਲ ਉਦਾਸ ਬੈਠੇ ਰਹਿੰਦੇ ਹਨ। ਮਾਯੂਸ ਕੁੱਤੇ ਕਿਤੇ ਬਾਹਰ ਨਾ ਨਿਕਲ ਜਾਣ, ਇਸ ਲਈ ਉਨ੍ਹਾਂ ਨੂੰ ਕਦੇ ਬੰਨ੍ਹ ਵੀ ਦਿੰਦੇ ਸਨ। ਹਾਲਾਂਕਿ ਉਨ੍ਹਾਂ ਦਾ ਖਾਣਾ ਭਾਂਡਿਆਂ 'ਚ ਹੀ ਪਿਆ ਹੈ। ਉਹ ਕਦੇ-ਕਦੇ ਆਵਾਜ਼ ਜ਼ਰੂਰ ਕੱਢਦੇ ਹਨ, ਜਿਵੇਂ ਮੂਸੇਵਾਲੇ ਨੂੰ ਆਵਾਜ਼ ਦੇ ਰਹੇ ਹੋਣ ਕਿ ਕਿਥੇ ਚਲੇ ਗਏ ਹੋ?
ਇਹ ਵੀ ਪੜ੍ਹੋ : ਅਮਰੀਕੀ ਪੁਲਸ ਨੇ ਫਲੋਰੀਡਾ ਦੇ ਸਕੂਲ 'ਚ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਲੜਕੇ ਦੀ ਤਸਵੀਰ ਕੀਤੀ ਜਾਰੀ
ਦੱਸਣਯੋਗ ਹੈ ਕਿ ਹਿੰਦੁਸਤਾਨ ਦੇ ਪ੍ਰਸਿੱਧ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਪਿੰਡ ਜਵਾਹਰਕੇ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਵਿਚ ਸਿੱਧੂ ਮੂਸੇਵਾਲਾ ਸਮੇਤ 2 ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਇਥੋਂ ਦੇ ਨਜ਼ਦੀਕੀ ਪਿੰਡ ਜਵਾਹਰਕੇ ਦੇ ਮਾਤਾ ਰਾਣੀ ਚੌਂਕ ਵਿਚ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਨਾਲ ਥਾਰ ਗੱਡੀ ’ਤੇ ਆਪਣੇ ਪਿੰਡ ਮੂਸਾ ਤੋਂ ਜਾ ਰਹੇ ਸੀ ਤਾਂ ਅਚਾਨਕ ਇਕ ਸਕਾਰਪਿਓ ਗੱਡੀ ਵਿਚ ਸਵਾਰ ਹੋ ਕੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ’ਤੇ ਕਈ ਗੋਲੀਆਂ ਸਿੱਧੂ ਮੂਸੇਵਾਲਾ ਦੀ ਬਾਂਹ ਅਤੇ ਛਾਤੀ ਵਿਚ ਲੱਗੀਆਂ। ਇਸ ਮੌਕੇ ਉਨ੍ਹਾਂ ਨਾਲ ਥਾਰ ਵਿਚ ਮੌਜੂਦ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੂਸਾ ਵੀ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ :ਚੀਨ ਦੇ ਸਿਚੁਆਨ ਸੂਬੇ 'ਚ 6.1 ਤੀਬਰਤਾ ਦਾ ਆਇਆ ਭੂਚਾਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅੰਤਿਮ ਸੰਸਕਾਰ ਵਾਲੀ ਜਗ੍ਹਾ 'ਤੇ ਬਣੀ ਸਿੱਧੂ ਮੂਸੇਵਾਲਾ ਦੀ ਯਾਦਗਾਰ, ਲੋਕ ਹੋ ਰਹੇ ਭਾਵੁਕ (ਵੀਡੀਓ)
NEXT STORY