ਲੁਧਿਆਣਾ (ਸਲੂਜਾ) : ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ’ਚ ਬੀਤੀ ਰਾਤ ਬੁਲਾਈ ਗਈ ਵੱਖ-ਵੱਖ ਮਸਜਿਦਾਂ ਦੇ ਪ੍ਰਧਾਨ ਸਾਹਿਬਾਨ, ਇਮਾਮ ਸਾਹਿਬਾਨ ਅਤੇ ਸਮਾਜਿਕ ਸੰਗਠਨਾਂ ਦੇ ਜ਼ਿੰਮੇਵਾਰਾਂ ਦੀ ਮੀਟਿੰਗ ’ਚ ਇੱਕ ਇਤਿਹਾਸਿਕ ਫ਼ੈਸਲਾ ਲਿਆ ਗਿਆ। ਇਸ ਦੌਰਾਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਐਲਾਨ ਕੀਤਾ ਕਿ ਲੁਧਿਆਣਾ ਦੇ ਮੁਸਲਮਾਨ ਸਮਾਜ ਵੱਲੋਂ ਦੇਸ਼ ਦੀਆਂ ਧੀਆਂ ਲਈ ਜਲਦੀ ਹੀ ਲੁਧਿਆਣਾ ’ਚ ਹਬੀਬ ਗਰਲਜ਼ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਾਲਜ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਸੁਫ਼ਨਾ ਸੀ, ਇਸ ਲਈ ਇਹ ਸੰਸਥਾਨ ਉਨ੍ਹਾਂ ਨੂੰ ਹੀ ਸਮਰਪਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਲਈ ਤਿਆਰ 'ਕਿਸਾਨ', ਪੁਲਸ ਨੇ ਬੈਰੀਅਰ ਸਣੇ ਸੀਲ ਕੀਤੀਆਂ ਸੜਕਾਂ
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸ ਵਿਸ਼ੇ ’ਚ ਬੁਲਾਏ ਗਏ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਲੁਧਿਆਣਾ ’ਚ ਬਣਾਉਣ ਜਾ ਰਹੇ ਹਬੀਬ ਗਰਲਜ਼ ਕਾਲਜ ਲਈ ਜਗ੍ਹਾ ਲੈ ਲਈ ਗਈ ਹੈ ਅਤੇ ਜਲਦੀ ਹੀ ਕੈਂਪਸ ਦਾ ਡਿਜ਼ਾਇਨ ਫਾਈਨਲ ਹੁੰਦੇ ਹੀ ਕਾਲਜ ਬਣਨਾ ਸ਼ੁਰੂ ਹੋ ਜਾਵੇਗਾ। ਕਾਲਜ ਦਾ ਸਥਾਪਨਾ ਸਮਾਰੋਹ 10 ਸਤੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਜਨਰਲ ਕਾਲਜ ਹੋਵੇਗਾ, ਇਸ ’ਚ ਸਰਵ ਧਰਮ ਦੀਆਂ ਲੋੜਵੰਦ ਧੀਆਂ ਨੂੰ ਮੁਫ਼ਤ ’ਚ ਸਿੱਖਿਆ ਵੀ ਦਿੱਤੀ ਜਾਵੇਗੀ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਕਾਲਜ ’ਚ ਮੁਸਲਮਾਨ ਧੀਆਂ ਹਿਜਾਬ, ਸਿੱਖ ਧੀਆਂ ਦਸਤਾਰ ਅਤੇ ਹਿੰਦੂ ਧੀਆਂ ਨੂੰ ਤਿਲਕ ਲਾ ਕੇ ਪੜ੍ਹਨ ਦੀ ਆਜ਼ਾਦੀ ਹੋਵੇਗੀ, ਕਿਸੇ ਵੀ ਧੀ ’ਤੇ ਪਹਿਰਾਵੇ ਨੂੰ ਲੈ ਕੇ ਕੋਈ ਰੋਕ ਨਹੀਂ ਲਗਾਈ ਜਾਵੇਗੀ।
ਇਹ ਵੀ ਪੜ੍ਹੋ : ਸਮਰਾਲਾ ਤੋਂ ਵੱਡੀ ਖ਼ਬਰ, ਨਿਹੰਗ ਸਿੰਘਾਂ ਨੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ 22 ਸਾਲਾਂ ਦਾ ਮੁੰਡਾ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਹਬੀਬ ਗਰਲਜ਼ ਕਾਲਜ ’ਚ ਐੱਮ. ਏ, ਬੀ. ਏ, ਸਹਿਤ ਸਾਰੇ ਡਿਗਰੀ ਕੋਰਸ ਕਰਵਾਏ ਜਾਣਗੇ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸ ਕਾਲਜ ਦੀ ਸ਼ਾਨਦਾਰ ਇਮਾਰਤ ਨੂੰ ਬਣਾਉਣ ਲਈ ਸ਼ਹਿਰ ਅਤੇ ਸੂਬੇ ਦੀਆਂ ਸਾਰੀਆਂ ਮਸਜਿਦਾਂ ਦੇ ਨਮਾਜੀ ਯੋਗਦਾਨ ਦੇਣਗੇ। ਇਸ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਹਿਰਾਰ ਫਾਊਂਡੇਸ਼ਨ (ਐੱਨ. ਜੀ. ਓ.) ਦੀ ਸਥਾਪਨਾ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 'ਬਿਕਰਮ ਮਜੀਠੀਆ' ਜ਼ਮਾਨਤ ਲਈ ਪੁੱਜੇ ਹਾਈਕੋਰਟ, ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ
ਸ਼ਾਹੀ ਇਮਾਮ ਨੇ ਦੱਸਿਆ ਕਿ ਹਬੀਬ ਗਰਲਜ਼ ਕਾਲਜ ਦੇ ਮਾਰਗ ਦਰਸ਼ਨ ਲਈ ਬੁੱਧੀ ਜੀਵੀਆਂ ਉਦਯੋਗਪਤੀਆਂ, ਨੌਕਰਸ਼ਾਹੀ ਅਤੇ ਧਾਰਮਿਕ ਵਿਦਵਾਨਾਂ ’ਤੇ ਆਧਾਰਿਤ ਐਡਵਾਈਜ਼ਰੀ ਬੋਰਡ ਬਣਾਇਆ ਜਾ ਰਿਹਾ ਹੈ। ਸ਼ਾਹੀ ਇਮਾਮ ਨੇ ਦੱਸਿਆ ਕਾਲਜ ਦਾ ਹੋਸਟਲ ਨਾਲ ਹੀ ਬਣੇਗਾ ਤਾਂ ਜੋ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਘੱਟ ਗਿਣਤੀ ਵਰਗ ਦੀਆਂ ਧੀਆਂ ਇੱਥੇ ਰਹਿ ਕੇ ਸਿੱਖਿਆ ਹਾਸਲ ਕਰ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਰੀ ਦੀ ਬਿਜਲੀ ਨਾਲ ਚੱਲ ਰਿਹਾ ਸੀ ਥਾਣਾ, ਲੱਗਾ 8 ਲੱਖ ਰੁਪਏ ਦਾ ਜੁਰਮਾਨਾ
NEXT STORY