ਲੁਧਿਆਣਾ (ਰਿਸ਼ੀ) : ਮੁਥੂਟ ਫਾਇਨਾਂਸ 'ਚ ਡਕੈਤੀ ਕਰਨ ਵਾਲੇ ਗੈਂਗ ਦੀਆਂ ਜੜ੍ਹਾਂ ਅਪਰਾਧ ਦੀ ਦੁਨੀਆ 'ਚ ਕਾਫੀ ਫੈਲੀਆਂ ਹੋਈਆਂ ਹਨ, ਜੇਕਰ ਕਮਿਸ਼ਨਰੇਟ ਪੁਲਸ ਇਨ੍ਹਾਂ ਨੂੰ ਨਾ ਫੜਦੀ ਤਾਂ ਸ਼ਾਇਦ ਇਸ ਗੈਂਗ ਵੱਲੋਂ ਹੋਰ ਵੀ ਵਾਰਦਾਤਾਂ ਕੀਤੀਆਂ ਜਾਣੀਆਂ ਸਨ। ਸਾਰੇ ਮੈਂਬਰਾਂ ਦੇ ਕਈ-ਕਈ ਨਾਂ ਹੋਣਾ ਹੀ ਇਨ੍ਹਾਂ ਦੇ ਸ਼ਾਤਿਰ ਹੋਣ ਦਾ ਸਬੂਤ ਹੈ। ਮੁਥੂਟ ਫਾਈਨਾਂਸ 'ਚ ਡਕੈਤੀ ਕਰਨ ਆਏ ਰੌਸ਼ਨ ਦਾ ਹੱਥ 4 ਅਕਤੂਬਰ 2020 'ਚ ਪੱਛਮੀ ਬੰਗਾਲ 'ਚ ਭਾਜਪਾ ਨੇਤਾ ਮੁਨੀਸ਼ ਸ਼ੁਕਲਾ ਦੇ ਕਤਲ 'ਚ ਵੀ ਹੈ, ਵੈਸਟ ਬੰਗਾਲ ਦੀ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਕੁੜੀ ਦੀ ਫੇਸਬੁਕ ਆਈ. ਡੀ. ਕੀਤੀ ਹੈਕ. ਇਤਰਾਜ਼ਯੋਗ ਤਸੀਵਰਾਂ ਕੀਤੀਆਂ ਪੋਸਟ
ਉਥੇ ਹੀ ਫਰਾਰ ਲੁਟੇਰੇ ਅਲੋਕ ਦਾ ਵੀ ਵੱਡਾ ਅਪਰਾਧਕ ਰਿਕਾਰਡ ਹੈ। ਸਾਲ 2003 ਤੋਂ ਲੈ ਕੇ ਸਾਲ 2010 ਤੱਕ ਬਿਊਰੋ ਜੇਲ, ਬਿਹਾਰ 'ਚ ਬੰਦ ਰਿਹਾ ਹੈ। ਸਾਲ 2011 'ਚ ਬਾਹਰ ਆ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਐੱਸ. ਟੀ. ਐੱਫ. ਬਿਹਾਰ ਨੇ ਚਾਹੇ ਸਾਲ 2018 'ਚ ਇਸ ਨੂੰ ਗ੍ਰਿਫਤਾਰ ਕਰ ਲਿਆ ਪਰ 2019 'ਚ ਪਟਨਾ ਪੁਲਸ ਦੀ ਹਿਰਾਸਤ 'ਚੋਂ ਦਿੱਲੀ ਦੀ ਇਕ ਅਦਾਲਤ ਤੋਂ ਭੱਜਣ 'ਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡਾ ਹਾਦਸਾ, ਪਤੀ-ਪਤਨੀ ਸਣੇ ਧੀ ਦੀ ਮੌਤ
ਜਾਅਲੀ ਪਰੂਫ 'ਤੇ ਨਵੇਂ ਮੋਬਾਇਲ ਫੋਨ ਲੈ ਕੇ ਆਏ ਵਾਰਦਾਤ ਕਰਨ
ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਮੁਤਾਬਿਕ ਫਰਾਰ ਮੁਲਜ਼ਮਾਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਸਾਰੇ ਇਸ ਕਦਰ ਸ਼ਾਤਰ ਹਨ, ਇਸ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਮੁਥੂਟ ਫਾਈਨਾਂਸ 'ਚ ਵਾਰਦਾਤ ਕਰਨ ਤੋਂ ਪਹਿਲਾਂ ਚੰਡੀਗੜ੍ਹ ਤੋਂ ਜਾਅਲੀ ਆਈ. ਡੀ. ਪਰੂਫ 'ਤੇ 6 ਨਵੇਂ ਮੋਬਾਇਲ ਫੋਨ ਲਏ ਸਨ। ਫਰਾਰ ਹੁੰਦੇ ਹੀ ਤਿੰਨਾਂ ਨੇ ਮੋਬਾਇਲ ਬੰਦ ਕਰ ਦਿੱਤੇ ਤਾਂ ਜੋ ਪੁਲਸ ਉਨ੍ਹਾਂ ਤੱਕ ਪਹੁੰਚ ਨਾ ਸਕੇ।
ਇਹ ਵੀ ਪੜ੍ਹੋ : ਸ਼ਰਮਨਾਕ ! ਨਾਬਾਲਗਾ ਨਾਲ ਜ਼ਬਰਦਸਤੀ ਕਰਕੇ ਬਣਾਈ ਵੀਡੀਓ, ਫਿਰ ਕੀਤੀ ਵਾਇਰਲ
ਕਮਿਸ਼ਨਰੇਟ ਪੁਲਸ ਨੇ ਰੱਖਿਆ ਇਨਾਮ, ਨਾਮ ਰੱਖਿਆ ਜਾਵੇਗਾ ਗੁਪਤ
ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਫਰਾਰ ਲੁਟੇਰਿਆਂ ਨਿਰੰਤਰ ਉਰਫ ਸੁਸ਼ੀਲ ਉਰਫ ਸੂਰਜ ਊਰਫ ਰਾਕੇਸ਼ ਉਰਫ ਬੁਦਾਨ, ਵਿਕਾਸ ਉਰਫ ਅਲੋਕ ਉਰਫ ਪਵਨ ਅਤੇ ਵਰੁਣ ਉਰਫ ਬਿੱਟੂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸੀ. ਪੀ. ਮੁਤਾਬਕ ਹਰ ਲੁਟੇਰੇ ਦੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਹਰੇਕ ਲੁਟੇਰੇ 'ਤੇ 25 ਹਜ਼ਾਰ ਦਾ ਇਨਾਮ ਰੱਖਿਆ ਗਿਆ ਹੈ।
ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ
NEXT STORY