ਫਿਰੋਜ਼ਪੁਰ (ਮਲਹੋਤਰਾ) : ਦੁਕਾਨ 'ਤੇ ਮੋਬਾਇਲ ਰੀਚਾਰਜ ਕਰਵਾਉਣ ਆਉਣ ਵਾਲੀ ਨਾਬਾਲਗ ਕੁੜੀ ਨਾਲ ਜ਼ਬਰਦਸਤੀ ਕਰਨ ਅਤੇ ਉਸਦੀ ਵੀਡੀਓ ਵਾਇਰਲ ਕਰਨ ਵਾਲੇ ਮੁਲਜ਼ਮ ਤੇ ਉਸ ਦੇ ਦੋ ਸਹਿਯੋਗੀਆਂ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਬਿਆਨ ਦਿੱਤੇ ਹਨ ਕਿ ਉਨ੍ਹਾਂ ਦੇ ਘਰ ਕੋਲ ਸਲਿੰਦਰ ਸਿੰਘ ਦੀ ਮੋਬਾਇਲ ਰੀਚਾਰਜ ਦੀ ਦੁਕਾਨ ਹੈ। 2014 ਤੋਂ ਉਹ ਉਸਦੀ ਦੁਕਾਨ 'ਤੇ ਜਾ ਕੇ ਮੋਬਾਇਲ ਰੀਚਾਰਜ ਕਰਵਾਉਂਦੀ ਆ ਰਹੀ ਹੈ। ਉਸ ਨੇ ਦੋਸ਼ ਲਗਾਏ ਕਿ ਦੁਕਾਨਦਾਰ ਵੱਲੋਂ ਉਸ ਨਾਲ ਛੇੜਛਾੜ ਕੀਤੀ ਜਾਂਦੀ ਰਹੀ ਤੇ 2016 ਵਿਚ ਸਲਿੰਦਰ ਸਿੰਘ ਨੇ ਆਪਣੀ ਦੁਕਾਨ ਵਿਚ ਉਸ ਨਾਲ ਜ਼ਬਰਦਸਤੀ ਕੀਤੀ ਤੇ ਉਸਦੇ ਦੋ ਅਣਪਛਾਤੇ ਸਾਥੀਆਂ ਨੇ ਵੀਡੀਓ ਬਣਾ ਲਈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡਾ ਹਾਦਸਾ, ਪਤੀ-ਪਤਨੀ ਸਣੇ ਧੀ ਦੀ ਮੌਤ
ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਦਾ ਰਿਹਾ ਤੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ। ਉਸ ਨੇ ਦੋਸ਼ ਲਗਾਏ ਕਿ ਜਦ ਉਸ ਨੇ ਸਲਿੰਦਰ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਉਸਦੀ ਵੀਡੀਓ ਵਾਇਰਲ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੰਸਪੈਕਟਰ ਅਨੁਸਾਰ ਦੋਸ਼ੀ ਸਲਿੰਦਰ ਸਿੰਘ ਤੇ ਉਸਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਆਈ.ਪੀ.ਸੀ. ਤੇ ਚਾਈਲਡ ਪ੍ਰੋਟੈਕਸ਼ਨ ਐਕਟ ਦੇ ਅਧੀਨ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਭਾਈ ਲੌਂਗੋਵਾਲ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਗੁਰਦੁਆਰਾ ਸਾਹਿਬ ਦਾ ਰਾਹ ਖੋਲ੍ਹਣ ਸਬੰਧੀ ਪੱਤਰ ਲਿਖਿਆ
NEXT STORY