ਅੰਮ੍ਰਿਤਸਰ (ਦੀਪਕ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44ਵੇਂ ਪ੍ਰਧਾਨ ਅਹੁਦੇ ਦੀ ਚੋਣ 29 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਜਾ ਰਹੀ ਹੈ। ਇਸ ਦੇ ਲਈ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਜਿੱਥੇ ਇਹ ਸੇਵਾ ਨਿਭਾਉਣ ਦੀ ਇੱਛਾ ਹੈ, ਉੱਥੇ ਹੀ ਦੂਜੇ ਪਾਸੇ ਭੁਲੱਥ ਸੀਟ ’ਤੇ ਅਗਲੀ ਵਿਧਾਨ ਸਭਾ ਚੋਣ ’ਚ ਵਿਧਾਇਕ ਦੇ ਅਹੁਦੇ ਲਈ ਚੋਣ ਲੜਨ ਦੀ ਵੀ ਇੱਛਾ ਬੀਬੀ ਜਗੀਰ ਕੌਰ ਨੇ ਸਾਫ਼ ਜ਼ਾਹਿਰ ਕੀਤੀ ਹੈ। ਵਿਸ਼ੇਸ਼ ਗੱਲਬਾਤ ’ਚ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼ਿਅਦ ਪਾਰਟੀ ਹਾਈਕਮਾਨ ਉਨ੍ਹਾਂ ਦੇ ਲਈ ਕੋਈ ਸੇਵਾ ਜਾਂ ਦੋਵਾਂ ਸੇਵਾਵਾਂ ਕਰਨ ਦਾ ਫੈਸਲਾ ਕਰੇਗੀ ਤਾਂ ਉਹ ਦੋਵਾਂ ਸੀਟਾਂ ਉੱਤੇ ਸੇਵਾ ਨਿਭਾਉਣ ਦੀ ਪੂਰੀ ਸਮਰੱਥਾ ਰੱਖਦੀ ਹੈ। ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਉਹ ਸ਼ਿਅਦ ਪਾਰਟੀ ਦੇ ਹਰ ਕਿਸੇ ਵੀ ਫੈਸਲੇ ਨੂੰ ਸਵੀਕਾਰ ਕਰਨ ਲਈ ਪੂਰੀ ਤਰ੍ਹਾਂ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਮੈਦਾਨ ਖੁੱਲ੍ਹਾ ਹੈ । ਸਿਆਸਤ ਨਾਲੋਂ ਧਾਰਮਿਕ ਸੇਵਾ ਕਰਨਾ ਮੇਰਾ ਪਹਿਲਾ ਫਰਜ਼ ਹੈ । ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਦੇ ਜਵਾਈ ਨੂੰ ਵਿਧਾਇਕ ਅਹੁਦੇ ਲਈ ਚੋਣ ’ਚ ਖੜ੍ਹਾ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪਾਰਟੀ ਦਾ ਹਰ ਕੋਈ ਫੈਸਲਾ ਮੈਨੂੰ ਮਨਜ਼ੂਰ ਹੋਵੇਗਾ ਕਿਉਂਕਿ ਮੈਂ ਪਾਰਟੀ ਦੀ ਵਫਾਦਾਰ ਸਿਪਾਹੀ ਹਾਂ ਕਿਉਂਕਿ ਪੰਜ ਮੀਰੀ-ਪੀਰੀ ਦੇ ਸਿਧਾਂਤਾਂ ’ਤੇ ਅਮਲ ਕਰਨਾ ਹੀ ਮੇਰਾ ਟੀਚਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੇ ਆਧਾਰ ’ਤੇ 170 ਮੈਂਬਰ ਚੋਣ ਪ੍ਰਕਿਰਿਆ ’ਚ ਹਿੱਸਾ ਲੈ ਸਕਦੇ ਹਨ, ਇਸ ਤੋਂ ਇਲਾਵਾ 15 ਮੈਂਬਰ ਕੋਪਟ ਮੈਂਬਰ ਹਨ, ਜਦਕਿ ਪੰਜ ਸਿੰਘ ਸਾਹਿਬਾਨ ਸਹਿਤ ਕੁਲ ਛੇ : ਮੈਂਬਰ ਤਾਂ ਹਾਊਸ ’ਚ ਬਿਰਾਜਮਾਨ ਹੋਣਗੇ, ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ । ਕੁਲ ਮੈਂਬਰਾਂ ’ਚੋਂ ਤਕਰੀਬਨ 23 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਮੈਂਬਰ ਸੁੱਚਾ ਸਿੰਘ ਲੰਗਾਹ ਅਤੇ ਹਰਿਆਣਾ ਤੋਂ ਮੈਂਬਰ ਸ਼ਰਣਜੀਤ ਸਿੰਘ ਆਪਣਾ ਅਸਤੀਫਾ ਵੀ ਦੇ ਚੱਕੇ ਹਨ। ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸ਼ਿਅਦ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨਾਲ ਕੋਈ ਵੀ ਅਹੁਦੇ ਲਈ ਕਦੇ ਵੀ ਅਪੀਲ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਬੀਮਾਰੀ ਦੇ ਦੌਰਾਨ ਆਰਥਿਕ ਮੰਦੀ ਦੇ ਹਾਲਾਤ ਹੋਣ ਦੇ ਬਾਵਜੂਦ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਕੰਮ ਨੂੰ ਬੜੀ ਬਾਖੂਬੀ ਨਾਲ ਨਿਭਾਇਆ ਸੀ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਿਆ ਪੱਧਰ ਲਈ ਉਚੇਚੇ ਕਦਮ ਉਨ੍ਹਾਂ ਦੇ ਕਾਰਜਕਾਲ ’ਚ ਚੁੱਕੇ ਗਏ ਸਨ ।
ਇਹ ਵੀ ਪੜ੍ਹੋ : ਦਿਲ ਵਲੂੰਧਰਨ ਵਾਲੀ ਖ਼ਬਰ, ਮਾਛੀਕੇ ਗਊਸ਼ਾਲਾ ’ਚ ਦੋ ਮਹੀਨਿਆਂ ’ਚ ਭੁੱਖ ਨਾਲ ਇਕ ਹਜ਼ਾਰ ਗਊਆਂ ਦੀ ਮੌਤ
ਉਨ੍ਹਾਂ ਵਿੱਚੋਂ 70 ਕਰੋੜ ਰੁਪਏ ਖਰਚ ਹੋਣੇ ਸੀ, ਜਦਕਿ 42 ਕਰੋੜ ਰੁਪਏ ਜੋ ਰਾਜ ਸਰਕਾਰਾਂ ਨੇ ਦੇਣੇ ਸਨ, ਉਹ ਪੰਜਾਬ ਸਰਕਾਰ ਦੁਆਰਾ ਨਾ ਦਿੱਤੇ ਜਾਣ ਦੇ ਬਾਵਜੂਦ ਕੁਲ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰ ਕੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਦੀ ਤਨਖਾਹ ਅਦਾਇਗੀ ’ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਸੀ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ’ਚ ਵੈਂਟੀਲੇਟਰ ਮਸ਼ੀਨਾਂ ਦੀ ਘਾਟ ਹੋਣ ਕਾਰਨ 100 ਵੈਂਟੀਲੇਟਰ ਮਸ਼ੀਨਾਂ ਦੇ ਪ੍ਰਬੰਧ ਕਰਨ ਦੇ ਨਾਲ ਚਾਰ ਨਵੇਂ ਆਪ੍ਰੇਸ਼ਨ ਥੀਏਟਰ ਬਣਾਏ ਗਏ ਹਨ ਤਾਂ ਕਿ ਬੀਮਾਰ ਲੋਕਾਂ ਨੂੰ ਕੋਈ ਮੁਸ਼ਕਿਲ ਨਾਂ ਹੋਵੇ ਭਾਵੇਂ ਇਕ ਹਜ਼ਾਰ ਅੱਖਾਂ ਦੇ ਆਪ੍ਰੇਸ਼ਨ ਕਰਨ ਤੋਂ ਇਲਾਵਾ ਜ਼ਰੂਰਤਮੰਦਾਂ ਨੂੰ ਲੈੱਨਜ਼ ਮੁਫਤ ’ਚ ਦੇਣ ਦਾ ਕਾਰਜ ਉਨ੍ਹਾਂ ਦੇ ਕਾਰਜਕਾਲ ’ਚ ਹੀ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਜਲੰਧਰ ਕੋਲ 40 ਕਨਾਲ ਜ਼ਮੀਨ ’ਚ ਇਕ ਵੱਡਾ ਹਸਪਤਾਲ ਬਣਾਉਣ ਦਾ ਕਾਰਜ ਛੇਤੀ ਸ਼ੁਰੂ ਕੀਤਾ ਜਾਵੇਗਾ, ਜਿੱਥੇ 1400 ਬੈੱਡਾਂ ਦੀ ਸਮਰੱਥਾ ਹੋਵੇਗੀ ਅਤੇ ਸਾਰੀਆਂ ਬੀਮਾਰੀਆਂ ਦਾ ਇਲਾਜ ਹੋ ਸਕੇਗਾ। ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਬੀਬੀ ਜਗੀਰ ਕੌਰ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ, ਉੱਥੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਨਾਲ ਉਨ੍ਹਾਂ ਦੀ ਜੋ ਗੱਲਬਾਤ ਹੋਈ ਹੈ, ਉਸ ਦੇ ਆਧਾਰ ’ਤੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਪੂਰੀ ਸੇਵਾ ਸੰਭਾਲ ਨੂੰ ਲਾਗੂ ਕਰਨ ਵਿਚ ਰੋਜ਼ਾਨਾ ਉੱਥੇ ਕੀਰਤਨ ਦੀ ਸੇਵਾ ਨਿਭਾਉਣ ਲਈ ਰੋਜ਼ਾਨਾ ਰਾਗੀ ਅਤੇ ਸੇਵਾਦਾਰਾਂ ਦੇ ਜਥੇ ਨੂੰ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ।
ਪੰਜਾਬ ਦੀ ਹਰ ਸਿਆਸੀ ਪਾਰਟੀ ਦੀ ਅਗਲੀ ਚੋਣ ਪ੍ਰੋਗਰਾਮ ’ਚ ਹਰ ਇਕ ਨੂੰ ਆਪਸ ’ਚ ਨੀਵਾਂ ਵਿਖਾਉਣ ਦਾ ਜੋ ਕ੍ਰਮ ਜਾਰੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿਧੂ ਸ਼ਿਅਦ ਦੇ ਪ੍ਰਮੁੱਖ ਨੇਤਾਵਾਂ ਨੂੰ ਜੇਲ੍ਹ ਭੇਜਣ ਲਈ ਆਪਣੀ ਹੀ ਕਾਂਗਰਸ ਪਾਰਟੀ ਨੂੰ ਹਰ ਪਾਸੇ ਕਟਹਿਰੇ ’ਚ ਖੜ੍ਹਾ ਕਰਨ ਤੋਂ ਗੁਰੇਜ਼ ਨਹੀਂ ਕਰਦੇ । ਸਾਫ਼ ਹੈ ਸ਼ਿਅਦ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਜਿਹਾ ਚਿਹਰਾ ਪੇਸ਼ ਕਰੇਗਾ, ਜੋ ਸ਼ਿਅਦ ਦੀ ਵਿਗੜਦੀ ਹੋਈ ਸਾਖ ਨੂੰ ਬਚਾ ਕੇ ਸ਼ਿਅਦ ਦੇ ਚੋਣ ਪ੍ਰਚਾਰ ’ਚ ਸਹਾਇਕ ਹੋ ਸਕੇ । ਇਹ ਸ਼ਿਅਦ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਹੈ। ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਕਾਸ ਪ੍ਰੋਗ੍ਰਾਮਾਂ ਅਤੇ ਕਾਰਜਸ਼ੈਲੀ ਦਾ ਸਵਾਲ ਹੈ, ਇਸ ਦੇ ਲਈ ਕਮੇਟੀ ਦਾ ਕੋਈ ਵੀ ਪ੍ਰਧਾਨ ਬਣੇ, ਉਨ੍ਹਾਂ ਨੂੰ ਕੋਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸੰਗਤ ਦੀ ਸੇਵਾ, ਗੁਰਦੁਆਰੇ ’ਚ ਵਧਦਾ ਹੋਇਆ ਚੜ੍ਹਾਵਾ ਹੁਣ ਕਮੇਟੀ ਦੀ ਆਰਥਿਕ ਹਾਲਤ ਨੂੰ ਆਪਣੇ ਆਪ ਸੁਧਾਰ ਰਿਹਾ ਹੈ । 29 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਦੀ ਚੋਣ ਜੋ ਹੋਵੇਗੀ, ਉਸ ਦੇ ਲਈ ਸ਼ਿਅਦ ਕੋਲ ਇਸ ਅਹੁਦੇ ਲਈ ਕਈ ਵਿਕਲਪ ਵੀ ਹਨ, ਜਿਸ ’ਚ ਮੌਜੂਦਾ ਪ੍ਰਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰ ਸੰਤ ਬਾਬਾ ਬਲਬੀਰ ਸਿੰਘ ਧਨੁਸ ਵੀ ਸ਼ਾਮਿਲ ਹਨ ਕਿਉਂਕਿ ਇਹ ਦੋਵੇਂ ਅਨੁਸੂਚਿਤ ਜਾਤੀ ਨਾਲ ਨਾਤਾ ਰੱਖਦੇ ਹਨ ਯਾਨੀ ਅਨੁਸੂਚਿਤ ਜਾਤੀ ਨੂੰ ਅਹਿਮੀਅਤ ਦੇਣਾ ਵੀ ਸ਼ਿਅਦ ਦੇ ਏਜੇਂਡੇ ’ਚ ਸ਼ਾਮਿਲ ਹੈ । ਇਸ ਤੋਂ ਇਲਾਵਾ ਭੁਲੱਥ ਵਿਧਾਨ ਸਭਾ ਸੀਟ ’ਤੇ ਸ਼ਿਅਦ ਦੇ ਸਾਹਮਣੇ ਬੀਬੀ ਜਗੀਰ ਕੌਰ ਨੂੰ ਸ਼ਿਅਦ ਦੇ ਉਮੀਦਵਾਰ ਦਾ ਐਲਾਨ ਕਰਨਾ ਮਜਬੂਰੀ ਵੀ ਹੈ ਕਿਉਂਕਿ ਕਰੀਬ 40 ਹਜ਼ਾਰਰ ਲੁਬਾਣਾ ਬਰਾਦਰੀ ਦੇ ਵੋਟਰ ਬੀਬੀ ਜਗੀਰ ਕੌਰ ਦੇ ਪੱਖ ’ਚ ਵੀ ਹਨ ਪਰ ਵਿਰੋਧੀ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਕਈ ਵਿਵਾਦਾਂ ’ਚ ਵੀ ਫਸੇ ਹੋਏ ਹਨ । ਹੁਣ ਵੇਖਣਾ ਹੋਵੇਗਾ ਕਿ ਸ਼ਿਅਦ ਕੀ ਦੋਵੇਂ ਅਹੁਦੇ ਬੀਬੀ ਜਗੀਰ ਕੌਰ ਨੂੰ ਦੇਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਆਪਣੇ ਲਿਫਾਫੇ ’ਚੋਂ ਅਨੁਸੂਚਿਤ ਜਾਤੀ ਦਾ ਪ੍ਰਧਾਨ ਕੱਢਦੇ ਹਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਦਿਲ ਵਲੂੰਧਰਨ ਵਾਲੀ ਖ਼ਬਰ, ਮਾਛੀਕੇ ਗਊਸ਼ਾਲਾ ’ਚ ਦੋ ਮਹੀਨਿਆਂ ’ਚ ਭੁੱਖ ਨਾਲ ਇਕ ਹਜ਼ਾਰ ਗਊਆਂ ਦੀ ਮੌਤ
NEXT STORY