ਅੰਮ੍ਰਿਤਸਰ, (ਨੀਰਜ)- ਮਾਲ ਵਿਭਾਗ ਵੱਲੋਂ ਐੱਨ. ਓ. ਸੀ. ਦੇ ਮਾਮਲਿਆਂ 'ਚ ਜਾਰੀ ਕੀਤੇ ਗਏ ਹੁਕਮ ਅਧਿਕਾਰੀਆਂ ਲਈ ਮੁਸੀਬਤ ਬਣਦੇ ਜਾ ਰਹੇ ਹਨ। ਰਜਿਸਟਰੀ ਦਫਤਰਾਂ ਵਿਚ ਕੰਮ ਕਰਨ ਵਾਲੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਹਰ ਰੋਜ਼ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਨ. ਓ. ਸੀ. ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਸੇ ਤਰ੍ਹਾਂ ਦੀ ਕਸਰ ਨਾ ਰਹੇ, ਇਸ ਨੂੰ ਦੇਖਦਿਆਂ ਜ਼ਿਲਾ ਮਾਲ ਅਫਸਰ ਵੱਲੋਂ ਸਾਰੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਉਹ ਰਜਿਸਟਰੀ ਕਰਦੇ ਸਮੇਂ ਜ਼ਮੀਨ ਦੀ ਅਸਲੀ ਐੱਨ. ਓ. ਸੀ. ਨੂੰ ਦੇਖ ਕੇ ਪਹਿਲਾਂ ਉਸ ਨੂੰ ਸੀਲ ਕਰਨ ਅਤੇ ਉਸ ਦੀ ਫੋਟੋ ਕਾਪੀ ਨੂੰ ਰਜਿਸਟਰੀ ਨਾਲ ਲਾਇਆ ਜਾਵੇ ਤਾਂ ਕਿ ਕੋਈ ਵੀ ਵਿਅਕਤੀ ਇਕ ਐੱਨ. ਓ. ਸੀ. ਤੋਂ ਇਕ ਤੋਂ ਵੱਧ ਰਜਿਸਟਰੀਆਂ ਨਾ ਕਰਵਾ ਸਕੇ ਅਤੇ ਜਾਅਲੀ ਐੱਨ. ਓ. ਸੀ. ਦੀ ਸੰਭਾਵਨਾ ਵੀ ਖਤਮ ਹੋ ਜਾਵੇ। ਜ਼ਿਕਰਯੋਗ ਹੈ ਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਜਦੋਂ ਪੰਜਾਬ ਸਰਕਾਰ ਨੇ ਐੱਨ. ਓ. ਸੀ. ਲਾਉਣਾ ਲਾਜ਼ਮੀ ਕਰ ਦਿੱਤਾ ਸੀ ਤਾਂ ਉਸ ਸਮੇਂ ਕਾਫ਼ੀ ਗਿਣਤੀ ਵਿਚ ਜਾਅਲੀ ਐੱਨ. ਓ. ਸੀ. ਫੜੀਆਂ ਗਈਆਂ ਸਨ। ਕੁਝ ਸ਼ਰਾਰਤੀ ਅਨਸਰਾਂ ਨੇ ਅਧਿਕਾਰੀਆਂ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਲਈ ਨਕਲੀ ਐੱਨ. ਓ. ਸੀ. ਦੀਆਂ ਸਲਿਪਾਂ ਪ੍ਰਿੰਟ ਕਰਵਾ ਲਈਆਂ ਸਨ। ਵੀਰਵਾਰ ਨੂੰ ਵੀ ਨਾਇਬ ਤਹਿਸੀਲਦਾਰ ਅੰਮ੍ਰਿਤਸਰ-1 ਲਖਵਿੰਦਰ ਸਿੰਘ ਗਿੱਲ ਅਤੇ ਨਾਇਬ ਤਹਿਸੀਲਦਾਰ ਅੰਮ੍ਰਿਤਸਰ-2 ਅਰਚਨਾ ਸ਼ਰਮਾ ਨੇ ਸਿਰਫ ਐੱਨ. ਓ. ਸੀ. ਵਾਲੀਆਂ ਰਜਿਸਟਰੀਆਂ ਕੀਤੀਆਂ ਅਤੇ ਬਿਨਾਂ ਐੱਨ. ਓ. ਸੀ. ਵਾਲੀਆਂ ਰਜਿਸਟਰੀਆਂ ਨੂੰ ਰਜਿਸਟਰਡ ਨਹੀਂ ਕੀਤਾ। ਹਾਲਾਂਕਿ ਅਜਿਹਾ ਕਰਨ 'ਤੇ ਵਸੀਕਾ ਨਵੀਸਾਂ ਅਤੇ ਸਬੰਧਤ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਪਰ ਕਾਨੂੰਨ ਦੀ ਉਲੰਘਣਾ ਵੀ ਨਹੀਂ ਕੀਤੀ ਜਾ ਸਕਦੀ।
ਪ੍ਰਸ਼ਾਸਨ ਕੋਲ ਵੀ ਨਹੀਂ ਹੈ ਅਪਰੂਵਡ ਤੇ ਅਨਅਪਰੂਵਡ ਕਾਲੋਨੀਆਂ ਦੀ ਜਾਣਕਾਰੀ : ਅਪਰੂਵਡ ਤੇ ਅਨਅਪਰੂਵਡ ਕਾਲੋਨੀਆਂ ਦੇ ਮਾਮਲੇ ਵਿਚ ਪਿਛਲੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਪ੍ਰਬੰਧਕੀ ਲਾਪ੍ਰਵਾਹੀਆਂ ਦਾ ਖਮਿਆਜ਼ਾ ਅੱਜ ਪ੍ਰਬੰਧਕੀ ਅਧਿਕਾਰੀਆਂ ਤੇ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਅੱਜ ਜ਼ਿਲਾ ਪ੍ਰਸ਼ਾਸਨ ਕੋਲ ਵੀ ਅਪਰੂਵਡ ਤੇ ਅਨਅਪਰੂਵਡ ਕਾਲੋਨੀਆਂ ਦੀ ਕੋਈ ਲਿਸਟ ਨਹੀਂ ਹੈ, ਜਦੋਂ ਕਿ ਅਜਿਹੀ ਲਿਸਟ ਹੋਣਾ ਅਤਿ-ਮਹੱਤਵਪੂਰਨ ਹੈ ਅਤੇ ਅਜਿਹੀ ਲਿਸਟ ਨੂੰ ਸਾਰੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿਚ ਡਿਸਪਲੇ ਕੀਤਾ ਜਾਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਰਿਹਾ। ਜਾਣਕਾਰੀ ਅਨੁਸਾਰ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਡਿਪਟੀ ਸੈਕਰੇਟਰੀ ਰੈਵੇਨਿਊ ਨੂੰ ਲਿਖੇ ਪੱਤਰ ਵਿਚ 3 ਮੁੱਦਿਆਂ 'ਤੇ ਸਪੱਸ਼ਟੀਕਰਨ ਮੰਗਿਆ ਹੈ ਅਤੇ 3 ਸਵਾਲਾਂ ਦਾ ਜਵਾਬ ਵੀ ਮੰਗਿਆ ਹੈ। ਤਹਿਸੀਲਦਾਰ ਅੰਮ੍ਰਿਤਸਰ-1 ਜੇ. ਪੀ. ਸਲਵਾਨ ਤੇ ਤਹਿਸੀਲਦਾਰ ਅੰਮ੍ਰਿਤਸਰ-2 ਮਨਿੰਦਰ ਸਿੰਘ ਸਿੱਧੂ ਤੋਂ ਇਲਾਵਾ ਜ਼ਿਲੇ ਦੀ ਵਸੀਕਾ ਨਵੀਸ ਯੂਨੀਅਨ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਦਲੀਲਾਂ ਦਾ ਹਵਾਲਾ ਦਿੰਦੇ ਹੋਏ ਕੁਝ ਸਵਾਲਾਂ ਦਾ ਜਵਾਬ ਮੰਗਿਆ ਗਿਆ ਹੈ।
ਪੁਲਸ ਨੇ ਹੈਰੋਇਨ ਸਮੇਤ 2 ਨੂੰ ਕੀਤਾ ਗ੍ਰਿਫਤਾਰ
NEXT STORY