ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਵਰਦੀ ਦੀ ਆੜ 'ਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਵਰਦੀ ਪਹਿਨ ਕੇ ਪੁਲਸ ਮੁਲਾਜ਼ਮ ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਲਾਉਂਦੇ ਨਜ਼ਰ ਆਉਂਦੇ ਹਨ। ਪੀ. ਸੀ. ਆਰ ਮੁਲਾਜ਼ਮ ਜ਼ੈਬਰਾ ਲਾਈਨ 'ਤੇ ਗੱਡੀ ਰੋਕਣ ਦੀ ਬਜਾਏ ਲਾਲ ਬੱਤੀ ਪਾਰ ਕਰ ਜਾਂਦੇ ਹਨ। ਪੁਲਸ ਮੁਲਾਜ਼ਮਾਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਦੀ ਵੀਡੀਓ ਆਮ ਲੋਕਾਂ ਨੇ ਕੈਮਰੇ 'ਚ ਕੈਦ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਹੁਣ ਪੁਲਸ ਮੁਲਾਜ਼ਮਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਦੁੱਗਣਾ ਜੁਰਮਾਨਾ ਭਰਨਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਅੱਜ ਹੋਣਗੇ ਵੱਡੇ ਐਲਾਨ! ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ CM ਮਾਨ ਨੇ...
ਇਸ ਤੋਂ ਇਲਾਵਾ ਪੁਲਸ ਮੁਲਾਜ਼ਮ ਦੀ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ। ਇਹ ਹੁਕਮ ਟ੍ਰੈਫਿਕ ਵਿੰਗ ਦੇ ਅਫ਼ਸਰਾਂ ਨੇ ਸਾਰੀਆਂ ਯੂਨਿਟਾਂ ਨੂੰ ਭੇਜ ਦਿੱਤਾ ਹੈ। ਡੀ. ਐੱਸ. ਪੀ ਟ੍ਰੈਫਿਕ ਐਡਮਿਨ ਅਤੇ ਸਾਊਥ ਵੈਸਟ ਚੰਡੀਗੜ੍ਹ ਨੇ ਜਾਰੀ ਹੁਕਮਾਂ 'ਚ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪੁਲਸ ਮੁਲਾਜ਼ਮ ਵਰਦੀ 'ਚ ਹੋਵੇ ਜਾਂ ਸਿਵਲ 'ਚ, ਸਰਕਾਰੀ ਵਾਹਨ ਚਲਾ ਰਿਹਾ ਹੋਵੇ ਜਾਂ ਨਿੱਜੀ, ਕਿਸੇ ਵੀ ਸਥਿਤੀ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ। ਕੁੱਝ ਦਿਨਾਂ 'ਚ ਅਜਿਹੇ ਮਾਮਲੇ ਸਾਹਮਣੇ ਆਏ ਕਿ ਪੁਲਸ ਮੁਲਾਜ਼ਮ ਵਰਦੀ 'ਚ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮ ਤੋੜਦੇ ਫੜ੍ਹੇ ਗਏ, ਜਿਨ੍ਹਾਂ ਦੀਆਂ ਤਸਵੀਰਾਂ ਅਖ਼ਬਾਰਾਂ 'ਚ ਪ੍ਰਕਾਸ਼ਿਤ ਹੋਈਆਂ ਹਨ, ਜਿਸ ਨਾਲ ਚੰਡੀਗੜ੍ਹ ਪੁਲਸ ਦਾ ਅਕਸ ਖ਼ਰਾਬ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਅਗਲੇ 3 ਘੰਟੇ ਬੇਹੱਦ ਭਾਰੀ! ਪੂਰੇ ਪੰਜਾਬ 'ਚ ALERT ਜਾਰੀ, ਐਮਰਜੈਂਸੀ ਹੋਣ 'ਤੇ...
ਮੋਟਰ ਵ੍ਹੀਕਲ ਐਕਟ ਦੀ ਧਾਰਾ 210 (ਬੀ) ਦੇ ਤਹਿਤ ਇਨਫੋਰਸਮੈਂਟ ਅਧਿਕਾਰੀ ਨਿਯਮ ਤੋੜਦਾ ਹੈ ਤਾਂ ਉਸ ’ਤੇ ਆਮ ਆਦਮੀ ਨਾਲੋਂ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ। ਪੁਲਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਕਰਮੀ ਦੀ ਅਜਿਹੀ ਉਲੰਘਣਾ ਸਾਹਮਣੇ ਆਈ ਤਾਂ ਵਿਭਾਗੀ ਕਾਰਵਾਈ ਹੋਵੇਗੀ ਅਤੇ ਹੁਕਮਾਂ ਦੀ ਅਣਦੇਖੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਪੁਲਸ ਮੁਲਾਜ਼ਮਾਂ ਨੂੰ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਪੁਲਸ ਮੁਲਾਜ਼ਮ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਆਮ ਜਨਤਾ ਨੂੰ ਕੀ ਸਿਖਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੋਟੀ ਭੈਣ ਨੂੰ ਸਕੂਲੋਂ ਲਿਆ ਕੇ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
NEXT STORY