ਚੰਡੀਗੜ੍ਹ (ਹਰੀਸ਼) : ਰਾਸ਼ਟਰੀ ਖੇਡ ਫੈੱਡਰੇਸ਼ਨ (ਐੱਨ.ਐੱਸ. ਐੱਫ.) ਦੀ ਸਾਲਾਨਾ ਮਾਨਤਾ ਦਾ ਨਵੀਨੀਕਰਨ ਭਾਰਤ ਦੀ ਰਾਸ਼ਟਰੀ ਖੇਡ ਵਿਕਾਸ ਕੋਡ, 2011 ਦੀਆਂ ਵਿਵਸਥਾਵਾਂ ਦੀ ਪਾਲਣਾ ਦੇ ਸੰਬੰਧ ਵਿਚ ਇਸ ਦੀਆਂ ਵਿਵਸਥਾਵਾਂ/ਸੰਸਥਾਨ ਦੇ ਮੀਮੋ ਦੀ ਜਾਂਚ ਤੋਂ ਬਾਅਦ ਅਤੇ ਆਪਣੀਆਂ ਵੈੱਬਸਾਈਟਾਂ ’ਤੇ ਐੱਨ. ਐੱਸ. ਐੱਫ. ਵਲੋਂ ਲੋੜੀਂਦੀ ਜਾਣਕਾਰੀ ਦੇ ਸੰਭਾਵੀ ਖੁਲਾਸੇ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਹੁਣ ਤੱਕ 10 ਐੱਨ . ਐੱਸ. ਐੱਫ. ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਭਾਰਤੀ ਤੀਰਅੰਦਾਜ਼ੀ ਸੰਘ, ਭਾਰਤੀ ਕੁਸ਼ਤੀ ਫੈੱਡਰੇਸ਼ਨ, ਭਾਰਤੀ ਭਾਰਤੋਲਨ ਫੈੱਡਰੇਸ਼ਨ, ਅਖਿਲ ਭਾਰਤੀ ਟੈਨਿਸ ਐਸੋਸੀਏਸ਼ਨ, ਭਾਰਤੀ ਵੁਸ਼ੂ ਐਸੋਸੀਏਸ਼ਨ, ਭਾਰਤੀ ਸਕਵਾਸ਼ ਰੈਕੇਟ ਸੰਘ, ਭਾਰਤੀ ਐਮੈਚਿਓਰ ਸਾਫਟ ਟੈਨਿਸ ਫੈੱਡਰੇਸ਼ਨ, ਕੁਡੋ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਇੰਡੀਆ, ਨੈਸ਼ਨਲ ਯੋਗ ਆਸਨ ਸਪੋਟਰਸ ਫੈੱਡਰੇਸ਼ਨ ਅਤੇ ਇੰਡੀਅਨ ਪੇਨਕਕ ਸਿਲਾਟ ਫੈੱਡਰੇਸ਼ਨ ਸ਼ਾਮਲ ਹਨ।
ਇਹ ਵੀ ਪੜ੍ਹੋ : ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ’ਚ ਡਿਜ਼ੀਟਲ ਤਕਨੀਕੀ ਮੰਚਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੀ ਹੈ ਸਰਕਾਰ : ਅਨੁਰਾਗ ਠਾਕੁਰ
ਅੱਜ ਰਾਜ ਸਭਾ ਵਿਚ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਤਰਾਲਾ ਨੇ ਹੁਣ ਤੱਕ ਐੱਨ. ਐੱਸ. ਐੱਫ. ਨੂੰ ਸਹਾਇਤਾ ਯੋਜਨਾ ਤਹਿਤ ਚਾਲੂ ਵਿੱਤੀ ਸਾਲ ਲਈ 112.07 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਰਾਸ਼ਟਰੀ ਚੈਂਪੀਅਨਸ਼ਿਪ ਅਤੇ ਹੋਰ ਘਰੇਲੂ ਖੇਡ ਆਯੋਜਨਾਂ ਦਾ ਸਮੇਂ ’ਤੇ ਸੰਚਾਲਨ ਸਬੰਧਤ ਐੱਨ. ਐੱਸ. ਐੱਫ. ਦੀ ਜ਼ਿੰਮੇਵਾਰੀ ਹੈ। ਕਿਸੇ ਵੀ ਮਾਨਤਾ ਪ੍ਰਾਪਤ ਐੱਨ. ਐੱਸ. ਐੱਫ. ਨੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਖਿਲਾਫ ਕੋਈ ਕਾਨੂੰਨੀ ਮਾਮਲਾ ਦਰਜ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ’ਚ ਪਾਸ ਹੋਏ ਇਹ ਮਤੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਭਿਆਨਕ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਉਮਰੇ ਜਹਾਨੋਂ ਤੁਰ ਗਿਆ ਨੌਜਵਾਨ ਪੁੱਤ
NEXT STORY