ਨਾਭਾ (ਰਾਹੁਲ)—ਪੰਜਾਬ 'ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਵਿਖੇ ਬੀਤੀ ਰਾਤ 4 ਗੁੰਡਾ ਅਨਸਰਾਂ ਵਲੋਂ ਸਰਾਬ ਦੇ ਠੇਕੇ 'ਤੇ ਆ ਕੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਇਨ੍ਹਾਂ ਗੁੰਡਾ ਅਨਸਰਾਂ ਵਲੋਂ ਸਰਾਬ ਦੇ ਠੇਕੇ 'ਤੇ ਤਿੰਨ ਵਿਅਕਤੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਠੇਕੇਦਾਰ ਦੇ ਕਹਿਣ ਮੁਤਾਬਕ ਉਨ੍ਹਾਂ ਕੋਲੋਂ 10 ਲੱਖ ਰੁਪਏ ਦਾ ਕੈਸ਼ ਲੁੱਟ ਕੇ ਫਰਾਰ ਹੋਣ ਦਾ ਇਲਜਾਮ ਲਗਾਇਆ ਹੈ। ਇਨ੍ਹਾਂ 4 ਲੁਟੇਰਿਆਂ 'ਚੋਂ 1 ਲੁਟੇਰੇ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ। ਇਸ ਸਬੰਧੀ ਨਾਭਾ ਸਦਰ ਦੇ ਐੱਸ.ਐੱਚ.ਓ ਸ਼ਸ਼ੀ ਕਪੂਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ 'ਤੇ ਉਸ ਆਧਾਰ 'ਤੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ 'ਤੇ ਠੇਕੇ ਦੇ ਮਾਲਕ ਸੰਮੀ ਮਾਗਟ ਨੇ ਕਿਹਾ ਕਿ ਅਸੀਂ ਠੇਕੇ ਨੂੰ ਬੰਦ ਕਰ ਦਿੱਤਾ ਸੀ ਅਤੇ 4 ਵਿਅਕਤੀਆਂ ਵਲੋਂ ਠੇਕਾ ਖੋਲ੍ਹਣ ਲਈ ਕਿਹਾ ਤਾਂ ਅਸੀਂ ਬਾਹਰ ਆਏ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਾਡੇ 3 ਵਿਅਕਤੀਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਜਿਨ੍ਹਾਂ ਨੂੰ ਪਟਿਆਲੇ ਰੈਫਰ ਕਰ ਦਿੱਤਾ ਹੈ ਅਤੇ ਠੇਕੇ ਦੇ ਮਾਲਕ ਨੇ ਦੋਸ਼ ਲਗਾਏ ਕੀ ਲੁਟੇਰੇ ਸਾਡੇ ਤੋਂ 10 ਲੱਖ ਦੀ ਰਾਸ਼ੀ ਵੀ ਨਾਲ ਲੈ ਗਏ ਸਾਡੀ ਇਹ ਨਾਭਾ ਦੇ ਸਾਰੇ ਹੀ ਠੇਕਿਆਂ ਦੀ ਰਾਸ਼ੀ ਸੀ।
ਪ੍ਰਧਾਨ ਮੰਤਰੀ ਮੋਦੀ ਦੇ 'ਸਹੁੰ ਚੁੱਕ' ਸਮਾਰੋਹ 'ਚ ਨਹੀਂ ਪੁੱਜਣਗੇ 'ਕੈਪਟਨ'
NEXT STORY