ਨਾਭਾ (ਜੈਨ, ਖੁਰਾਣਾ) : ਇੱਥੇ ਇਕ ਨਵੀਂ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਦਸ਼ਮੇਸ਼ ਕਾਲੋਨੀ ਪਟਿਆਲਾ ਗੇਟ ਦੇ 45 ਸਾਲਾ ਦੁਕਾਨਦਾਰ ਮਦਨ ਗੋਪਾਲ ਸਿੰਗਲਾ ਪੁੱਤਰ ਦੇਵ ਰਾਜ ਦੀ ਮੂੰਹ ਬੋਲੀ ਭੈਣ ਕਵਿਤਾ ਰਾਣੀ ਪਤਨੀ ਜਿੰਦਰ ਸਿੰਘ ਵਾਸੀ ਕਰਤਾਰ ਕਾਲੋਨੀ ਨੇ ਇਕ ਸਾਜਿਸ਼ ਅਧੀਨ ਆਪਣੀ ਸਹੇਲੀ ਰੇਨੂੰ ਪਤਨੀ ਰਾਜ ਕੁਮਾਰ ਨਾਲ ਆਪਣੇ ਭਰਾ ਦੀ ਦੋਸਤੀ ਕਰਵਾ ਦਿੱਤੀ ਅਤੇ ਮੋਬਾਈਲ 'ਤੇ ਗੱਲਾਂ ਹੋਣ ਲੱਗੀਆਂ। ਅਸ਼ਲੀਲ ਗੱਲਾਂ ਦੀ ਰਿਕਾਰਡਿੰਗ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਦੁਕਾਨਦਾਰ ਪਾਸੋਂ 4 ਲੱਖ 20 ਹਜ਼ਾਰ ਰੁਪਏ ਵਸੂਲ ਕਰ ਲਏ। ਜਦੋਂ ਇਸ ਸਬੰਧੀ ਮੁੱਦਈ ਨੇ ਪੁਲਸ ਪਾਸ ਸ਼ਿਕਾਇਤ ਕੀਤੀ ਤਾਂ ਰੇਨੂੰ ਅਤੇ ਕਵਿਤਾ ਰਾਣੀ ਨੇ 90 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਫਿਰ ਮੁੜ ਰਿਕਾਰਡਿੰਗ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕੀਤੀ। ਦੋਵੇਂ ਮਹਿਲਾਵਾਂ ਕਵਿਤਾ ਤੇ ਰੇਨੂੰ ਦੇ 2-2 ਬੱਚੇ ਹਨ।
ਇਹ ਵੀ ਪੜ੍ਹੋਂ : ਧੋਖੇ ਨਾਲ ਜਨਾਨੀ ਨੇ ਬੱਚੀ ਨੂੰ ਨੌਜਵਾਨ ਹਵਾਲੇ ਕਰ ਕਰਵਾਇਆ ਗਲਤ ਕੰਮ
ਮਦਨ ਗੋਪਾਲ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ 5-6 ਸਾਲਾਂ ਤੋਂ ਕਵਿਤਾ ਰਾਣੀ ਮੇਰੀ ਮੂੰਹ ਬੋਲੀ ਭੈਣ ਬਣੀ ਹੋਈ ਹੈ। ਉਸ ਨੇ 22 ਮਾਰਚ ਨੂੰ ਮੇਰੇ ਨਾਲ ਆਪਣੀ ਸਹੇਲੀ ਰੇਨੂੰ ਦੀ ਜਾਣ-ਪਛਾਣ ਕਰਵਾਈ ਸੀ, ਜਿਸ ਨੇ ਮੋਬਾਈਲ 'ਤੇ ਗੱਲਾਂ ਕਰ ਕੇ ਮੈਨੂੰ ਕਥਿਤ ਤੌਰ 'ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਕੋਤਵਾਲੀ ਪੁਲਸ ਨੇ ਕਵਿਤਾ, ਰੇਨੂੰ ਤੇ ਰਾਜ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਕਰਤਾਰ ਕਾਲੋਨੀ ਖਿਲਾਫ ਠੱਗੀ ਮਾਰਨ ਤੇ ਧਮਕੀਆਂ ਦੇਣ ਸਬੰਧੀ ਧਾਰਾ 384, 385, 420, 506, 120 ਬੀ ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ।
ਇਹ ਵੀ ਪੜ੍ਹੋਂ : ਪੰਜਾਬ ਨਹੀਂ ਰੁਕ ਰਿਹਾ ਵਾਰਦਾਤਾਂ ਦਾ ਸਿਲਸਿਲਾ, ਹੁਣ 2 ਬੱਚਿਆਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ
ਕੋਰੋਨਾ ਆਫ਼ਤ : ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸਾਂ 'ਤੇ ਰੋਕ, ਸਿਆਸੀ ਪਾਰਟੀਆਂ ਨੂੰ ਸਖਤ ਹੁਕਮ ਜਾਰੀ
NEXT STORY