ਨਾਭਾ (ਜੈਨ)—ਸਥਾਨਕ ਮੈਕਸੀਮਮ ਸਿਕਓਰਿਟੀ ਜ਼ਿਲਾ ਜੇਲ ਵਿਚ ਬੰਦ ਕੈਦੀ ਸੰਦੀਪ ਸਿੰਘ ਨੇ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਅਤੇ ਸਟੋਰ-ਕੀਪਰ ਰਾਜਵਿੰਦਰ ਸਿੰਘ 'ਤੇ ਗੰਭੀਰ ਦੋਸ਼ ਲਾ ਕੇ ਜੇਲ ਵਿਭਾਗ ਦੀ ਕਾਰਜ-ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ। ਕੈਦੀ ਨੇ ਦੋਸ਼ ਲਾਇਆ ਕਿ ਜੇਲ ਵਿਚ 5-6 ਹਵਾਲਾਤੀ ਅਤੇ ਕੈਦੀ 'ਚਿੱਟਾ' ਸ਼ਰੇਆਮ ਵੇਚਦੇ ਹਨ। ਰਿਸ਼ਵਤਖੋਰੀ ਨਾਲ ਹਰ ਚੀਜ਼ ਜੇਲ ਵਿਚ ਮਿਲਦੀ ਹੈ। ਲੜਾਈ-ਝਗੜੇ ਵੀ ਹੁੰਦੇ ਹਨ। ਮੇਰੇ ਤੋਂ ਵੀ 10 ਹਜ਼ਾਰ ਰੁਪਏ ਮੰਗੇ ਗਏ ਸਨ ਪਰ ਮੈਂ ਨਹੀਂ ਦਿੱਤੇ, ਜਿਸ ਕਾਰਣ ਮੈਂ ਪ੍ਰੇਸ਼ਾਨ ਹੋ ਰਿਹਾ ਹਾਂ। ਵਾਰਡਨਾਂ ਨੇ ਮੇਰੀ ਉਂਗਲੀ ਵੱਢ ਦਿੱਤੀ। ਸਿਵਲ ਹਸਪਤਾਲ ਐਮਰਜੈਂਸੀ ਵਿਚ ਈ. ਐੱਮ. ਓ. ਨੇ ਇਲਾਜ ਕੀਤਾ। ਐਕਸਰੇ ਕਰਵਾਉਣ ਲਈ ਕਿਹਾ ਹੈ।
ਉਧਰ ਡਿਪਟੀ ਸੁਪਰਡੈਂਟ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਇਹ 24 ਸਾਲਾ ਕੈਦੀ ਕਤਲ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਮੋਰਿੰਡਾ ਦਾ ਰਹਿਣ ਵਾਲਾ ਹੈ।
ਦਿੱਲੀ 'ਚ ਕਪੂਰਥਲਾ ਹਾਊਸ ਪੰਜਾਬ ਸਰਕਾਰ ਦੀ ਹੀ ਪ੍ਰਾਪਰਟੀ ਰਹੇਗੀ
NEXT STORY