ਲੁਧਿਆਣਾ (ਮਹਿਰਾ) - ਨਾਭਾ ਜੇਲ ਬ੍ਰੇਕ ਕਾਂਡ ਦੇ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਅਦਾਲਤ 'ਚ ਚੱਲ ਰਹੇ ਇਕ ਧਮਾਕੇ ਦੇ ਕੇਸ 'ਚ ਪੇਸ਼ ਕੀਤਾ ਗਿਆ। ਭਾਰੀ ਪੁਲਸ ਸੁਰੱਖਿਆ 'ਚ ਹਰਮਿੰਦਰ ਸਿੰਘ ਮਿੰਟੂ ਨੂੰ ਵਧੀਕ ਸੈਸ਼ਨ ਜੱਜ ਅੰਜਨਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਪਰ ਕੋਈ ਗਵਾਹ ਨਾ ਹੋਣ ਕਾਰਨ ਅਦਾਲਤ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਮਿੰਟੂ ਨੂੰ ਮੁੜ 8 ਮਾਰਚ ਨੂੰ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ। ਵਰਣਨਯੋਗ ਹੈ ਕਿ 2008 'ਚ ਥਾਣਾ ਜਗਰਾਓਂ ਦੀ ਪੁਲਸ ਵੱਲੋਂ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਤੇ ਹੋਰਨਾਂ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਸ 'ਚ ਦੋਸ਼ੀ ਮਿੰਟੂ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ। ਬਾਅਦ 'ਚ ਪੁਲਸ ਵੱਲੋਂ ਮਿੰਟੂ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਕੇਸ 'ਚ ਪਹਿਲਾਂ ਹੀ ਤਿੰਨੋਂ ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ ਜਾ ਚੁੱਕਾ ਹੈ। ਜਦੋਂਕਿ ਦੋ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਹਰਮਿੰਦਰ ਮਿੰਟੂ ਦੇ ਗ੍ਰਿਫਤਾਰ ਨਾ ਹੋਣ ਕਾਰਨ ਪੁਲਸ ਵੱਲੋਂ ਉਸ ਵਿਰੁੱਧ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਵੱਖ ਤੋਂ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਸੀ। ਮਿੰਟੂ ਵਿਰੁੱਧ ਉਪਰੋਕਤ ਕੇਸ 'ਚ ਸਰਕਾਰੀ ਪੱਖ ਵੱਲੋਂ ਆਪਣੀਆਂ ਗਵਾਹੀਆਂ ਕਰਵਾਈਆਂ ਜਾਣੀਆਂ ਬਾਕੀ ਹਨ ਤੇ ਅਦਾਲਤ ਨੇ ਅਭਿਯੋਜਨ ਪੱਖ ਦੀਆਂ ਗਵਾਹੀਆਂ ਨੂੰ ਲੈ ਕੇ ਕੇਸ ਦੀ ਅਗਲੀ ਸੁਣਵਾਈ 8 ਮਾਰਚ ਲਈ ਰੱਦ ਕਰ ਦਿੱਤੀ ਹੈ।
ਸ਼ੱਕੀ ਅਗਵਾ ਦਾ ਮਾਮਲਾ ਹੱਤਿਆ 'ਚ ਬਦਲਿਆ
NEXT STORY