ਨਾਭਾ (ਰਾਹੁਲ ਖੁਰਾਣਾ) - ਨਾਭਾ ਵਿਖੇ ਬੀਤੀ ਰਾਤ ਪ੍ਰਾਪਰਟੀ ਡੀਲਰ ਅਮਨਦੀਪ ਗੋਸ਼ੂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੁਲਸ ਵਲੋਂ ਕੀਤੇ ਗਏ ਖੁਲਾਸੇ ’ਚ ਪਤਾ ਲੱਗਾ ਕਿ ਅਮਨਦੀਪ ਦਾ ਕਤਲ ਉਸਦੇ ਆਪਣੇ ਹੀ ਜਿਗਰੀ ਦੋਸਤ ਧਰਮਜੀਤ ਸਿੰਘ ਵਲੋਂ ਸਿਰ 'ਚ ਗੋਲੀਆਂ ਮਾਰ ਕੇ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਲਜ਼ਮ ਦੇ ਬਾਰੇ ਘਟਨਾ ਵਾਲੀ ਥਾਂ ਤੋਂ ਕੁਝ ਕੁ ਮੀਟਰ ਦੂਰੀ ’ਤੇ ਲਗੇ ਸੀ.ਸੀ.ਟੀ.ਵੀ. ਕੈਮਰੇ ਤੋਂ ਮਿਲੇ ਸਬੂਤ ਦੇ ਆਧਾਰ ’ਤੇ ਪਤਾ ਲੱਗਾ, ਜਿਸ ਦੇ ਤਹਿਤ ਉਨ੍ਹਆਂ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।
ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਨਾਭਾ ਦੇ ਡੀ.ਐੱਸ.ਪੀ ਵਰਿੰਦਰਜੀਤ ਚੰਦਰ ਨੇ ਦੱਸਿਆ ਕਿ ਧਰਮਜੀਤ ਸਿੰਘ ਉਰਫ ਸੋਨੀ ਅਮਨਦੀਪ ਦਾ ਜਿਗਰੀ ਦੋਸਤ ਸੀ। ਸੋਨੀ ਅਕਸਰ ਗੋਸ਼ੂ ਨੂੰ ਕਿਸੇ ਵਿੱਤੀ ਮਾਮਲੇ ਸਬੰਧੀ ਤੰਗ ਕਰਦਾ ਰਹਿੰਦਾ ਸੀ। ਬੀਤੀ ਰਾਤ ਦੋਵੇਂ ਇਕ-ਦੂਜੇ ਨੂੰ ਮਿਲੇ, ਜਿਸ ਦੌਰਾਨ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਕੁਝ ਬਹਿਸ ਹੋ ਗਈ, ਜਿਸ ਤੋਂ ਬਾਅਦ ਧਰਮਜੀਤ ਨੇ ਗੋਸ਼ੂ ਦੀ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ। ਪੁਲਸ ਮੁਤਾਬਤ ਕਥਿਤ ਦੋਸ਼ੀ ਅਜੇ ਫਰਾਰ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫਿਲਹਾਲ ਪੁਲਸ ਨੇ ਧਰਮਜੀਤ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਸਥਾਨਕ ਪੁਲਸ ਕੋਤਵਾਲੀ ਲਾਗਿਓਂ ਨਾਭਾ ਦੇ ਯੂਥ ਕਾਂਗਰਸੀ ਆਗੂ ਦੀ ਲਾਸ਼ ਭੇਤਭਰੇ ਹਾਲਤ ’ਚ ਉਸ ਦੇ ਹੀ ਜੀਪਨੁਮਾ ਵਾਹਨ ’ਚੋਂ ਬਰਾਮਦ ਹੋਈ ਸੀ, ਜਿਸ ਦੀ ਪਛਾਣ ਅਮਨਦੀਪ ਸਿੰਘ ਉਰਫ ਗੋਸ਼ੂ ਵਾਸੀ ਨਾਭਾ ਵਜੋਂ ਹੋਈ। ਅਮਨਦੀਪ ਗੋਸ਼ੂ 2006 ਦੌਰਾਨ ਨਾਭਾ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਚੁੱਕਾ ਸੀ।
4 ਲੱਖ 37 ਹਜ਼ਾਰ ਬਿਜਲੀ ਦੇ ਬਿੱਲ ਨੇ ਗਰੀਬ ਪਰਿਵਾਰ ਦੀਆਂ ਉਡਾਈਆਂ ਨੀਦਾਂ
NEXT STORY