ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਨਗਰ ਕੌਂਸਲ ਉੜਮੁੜ ਟਾਂਡਾ ਦੀ ਹੋਈ ਵਿਸ਼ੇਸ਼ ਮੀਟਿੰਗ 'ਚ 2018-19 ਸਾਲ ਲਈ 6 ਕਰੋੜ 87 ਲੱਖ 50 ਹਜ਼ਾਰ ਦਾ ਬਜਟ ਪਾਸ ਕੀਤਾ ਗਿਆ। ਈ. ਓ. ਕਰਮਿੰਦਰ ਪਾਲ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਹਾਜ਼ਰੀ 'ਚ ਕੌਂਸਲਰਾਂ ਨੇ ਬਜਟ ਪਾਸ ਕੀਤਾ। ਇਸ ਮੌਕੇ ਈ. ਓ. ਕਰਮਿੰਦਰ ਪਾਲ ਸਿੰਘ ਅਤੇ ਲੇਖਾਕਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਵਰ੍ਹੇ 679 .00 ਲੱਖ ਰੁਪਏ ਆਮਦਨ ਦਾ ਬਜਟ ਪ੍ਰਵਾਨ ਸੀ। | ਇਸ ਸਾਲ ਵੈਟ, ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਅਤੇ ਸੀਵਰੇਜ, ਬੱਸ ਅੱਡਾ ਫੀਸ, ਫਾਇਰ ਸੈਸ ਆਦਿ ਆਮਦਨ ਦੇ ਸਰੋਤਾਂ ਤੋਂ 6 ਕਰੋੜ 87 ਲੱਖ 50 ਹਜ਼ਾਰ ਆਮਦਨ ਹੋਣ ਦਾ ਟੀਚਾ ਹੈ।
ਉਨ੍ਹਾਂ ਨੇ ਦੱਸਿਆ ਕਿ ਅਮਲੇ 'ਤੇ 3 ਕਰੋੜ 58 ਲੱਖ ਖਰਚ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਦੇ ਕੰਮਾਂ 'ਚ ਖਰਚ ਕੀਤੇ ਜਾਣ ਵਾਲੇ 3 ਕਰੋੜ 17 ਲੱਖ 'ਚ ਨਾਲੀਆਂ ਅਤੇ ਸੜਕਾਂ ਦੇ ਨਿਰਮਾਣ 'ਚ 31 ਲੱਖ ਖਰਚ ਕੀਤੇ ਜਾਣਗੇ ਜਦਕਿ ਸਲੱਮ ਵਿਕਾਸ ਲਈ ਪੰਜ ਲੱਖ , ਵਾਟਰ ਸਪਲਾਈ ਮੇਂਟੀਨੇਸ ਲਈ 20 ਲੱਖ, ਗਲੀਆਂ ਨਾਲੀਆਂ ਦੀ ਮੁਰੰਮਤ ਲਈ 40 ਲੱਖ, ਪੁਰਾਣੀਆਂ ਸੜਕਾਂ ਦੀ ਮੁਰੰਮਤ ਲਈ 30 ਲੱਖ, ਪਾਰਕਾਂ ਲਈ ਇਕ ਲੱਖ, ਗ੍ਰੀਨਿੰਗ ਲਈ ਇਕ ਲੱਖ, ਸੋਲਡ ਵੈਸਟ ਲਈ 13 ਲੱਖ ,ਵਿਕਾਸ ਦੇ ਹੋਰ ਕੰਮਾਂ ਲਈ 28 ਲੱਖ 88 ਹਜ਼ਾਰ ਆਦਿ ਕੰਮ ਕੀਤੇ ਜਾਣਗੇ। ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਮੂਹ ਕੌਂਸਲ ਟੀਮ ਨੂੰ ਨਗਰ ਦੇ ਵਿਕਾਸ ਅਤੇ ਸਹੂਲਤਾਂ ਲਈ ਮੇਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੀਤ ਪ੍ਰਧਾਨ ਜਗਜੀਵਨ ਜੱਗੀ, ਰਾਜੇਸ਼ ਲਾਡੀ, ਮਨਜੀਤ ਕੌਰ, ਨਰਿੰਦਰ ਕੌਰ, ਬਲਬੀਰ ਕੌਰ, ਰਾਕੇਸ਼ ਬਿੱਟੂ, ਚੰਦਰ ਮੋਹਨ ਲਾਡੀ, ਲਖਵਿੰਦਰ ਸਿੰਘ ਮੁਲਤਾਨੀ, ਦਵਿੰਦਰ ਬਿੱਲ, ਕਮਲ ਚੋਪੜਾ, ਰਸ਼ਪਾਲ ਰਾਣਾ ਆਦਿ ਮੌਜੂਦ ਸਨ।
ਬਲਾਕ ਸੰਮਤੀ ਦਾ ਬਜਟ ਸਰਬਸੰਮਤੀ ਨਾਲ ਕੀਤਾ ਪਾਸ
NEXT STORY