ਗੁਰਦਾਸਪੁਰ (ਗੁਰਪ੍ਰੀਤ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 536ਵੇਂ ਵਿਆਹ ਪੁਰਬ ਨੂੰ ਲੈ ਕੇ ਅੱਜ ਵੱਡੀ ਤਾਦਾਦ 'ਚ ਸੰਗਤ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ ਹਨ। ਬੀਤੇ ਕੱਲ ਸੁਲਤਾਨਪੁਰ ਲੋਧੀ ਤੋਂ ਇਕ ਬਰਾਤ ਰੂਪੀ ਮਹਾਨ ਨਗਰ ਕੀਰਤਨ ਦੇਰ ਰਾਤ ਬਟਾਲਾ ਪਹੁੰਚਿਆ ਸੀ, ਉਥੇ ਹੀ ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜੋ ਮਾਤਾ ਸੁਲੱਖਣੀ ਜੀ ਦਾ ਜਨਮ ਅਸਥਾਨ ਅਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਅਨੰਦ ਕਾਰਜ ਹੋਏ।
ਇਹ ਵੀ ਪੜ੍ਹੋ- ਪਿੰਡ ਕਲੇਰ ਘੁੰਮਾਣ ਦੇ ਨੌਜਵਾਨ ਨੇ ਪੰਜਾਬ ਦਾ 'ਚ ਚਮਕਾਇਆ ਨਾਂ, ਨਿਊਜ਼ੀਲੈਂਡ ਪੁਲਸ ਫੋਰਸ 'ਚ ਹੋਇਆ ਭਰਤੀ
ਉਸ ਧਾਰਮਿਕ ਅਸਥਾਨ ਤੋਂ ਅੱਜ ਇਕ ਮਹਾਨ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਆਰੰਭ ਹੋਇਆ। ਅੱਜ ਪੂਰਾ ਦਿਨ ਇਹ ਨਗਰ ਕੀਰਤਨ ਬਟਾਲਾ ਦੇ ਬਾਜ਼ਾਰਾਂ 'ਚ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸੰਪੂਰਨ ਹੋਵੇਗਾ । ਇਹ ਨਗਰ ਕੀਰਤਨ 'ਚ ਪੰਜਾਬ ਪੁਲਸ ਬੈਂਡ ਅਤੇ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ।
ਇਹ ਵੀ ਪੜ੍ਹੋ- ਪੰਜਾਬ ਦੀ ਡਿਜੀਟਲ ਹੋਈ ਵਿਧਾਨ ਸਭਾ ਦੇ ਉਦਘਾਟਨੀ ਸਮਾਗਮ ‘ਚ ਪਹੁੰਚੇ CM ਮਾਨ, ਕਹੀ ਵੱਡੀ ਗੱਲ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਇਸ ਨਗਰ ਕੀਰਤਨ 'ਚ ਪਹੁੰਚੇ ਅਤੇ ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਨਗਰ ਕੀਰਤਨ 'ਚ ਨਤਮਸਤਕ ਹੋਏ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੁਰਬ ਨੂੰ ਮਨਾਉਣ ਲਈ ਲੱਖਾਂ ਦੀ ਤਾਦਾਦ 'ਚ ਸੰਗਤ ਦੀ ਆਮਦ ਹੈ ਅਤੇ ਉਨ੍ਹਾਂ ਵਲੋਂ ਇੰਤਜ਼ਾਮ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾਂ ਨਾਲ ਹਰ ਸਿੱਖ ਨੂੰ ਜੋੜਨ ਦੀ ਲੋੜ ਹੈ ਅਤੇ ਉਥੇ ਹੀ ਇਸ ਪੁਰਬ ਨੂੰ ਲੈ ਕੇ ਸੰਗਤ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਪਹੁੰਚੀ ਅਤੇ ਬਟਾਲਾ ਦੇ ਲੋਕਾਂ ਵਲੋਂ ਵੀ ਜਗ੍ਹਾ-ਜਗ੍ਹਾ 'ਤੇ ਸੰਗਤ ਦੇ ਸਵਾਗਤ ਲਈ ਲੰਗਰ ਆਦਿ ਸੇਵਾ ਅਤੇ ਜੀ ਆਈਆਂ ਨੂੰ ਕੀਤਾ ਜਾ ਰਿਹਾ ਹੈ ।
ਇਹ ਵੀ ਪੜ੍ਹੋ- ਜੋਤੀ ਨੂਰਾਂ ਦੀਆਂ ਫਿਰ ਵਧੀਆਂ ਮੁਸ਼ਕਲਾਂ, ਛੋਟੀ ਭੈਣ ਨੇ ਲਾਏ ਇਹ ਇਲਜ਼ਾਮ (ਦੇਖੋ ਵੀਡੀਓ)
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਗੱਭਰੂ ਦੀਆਂ ਨਿਊਜ਼ੀਲੈਂਡ ਤੱਕ ਗੱਲਾਂ, ਹਾਸਲ ਕੀਤੀ ਵੱਡੀ ਪ੍ਰਾਪਤੀ
NEXT STORY