ਲੁਧਿਆਣਾ (ਹਿਤੇਸ਼)– ਕਮਿਸ਼ਨਰ ਦੀ ਘੁਰਕੀ ਤੋਂ ਬਾਅਦ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਨਗਰ ਨਿਗਮ ਦਾ ਐਕਸ਼ਨ ਤੇਜ਼ ਹੋ ਗਿਆ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕਮਿਸ਼ਨਰ ਆਦਿੱਤਿਆ ਵੱਲੋਂ ਨਗਰ ਨਿਗਮ ਦਾ ਚਾਰਜ ਮਿਲਣ ਤੋਂ ਬਾਅਦ ਬਿਲਡਿੰਗ ਬ੍ਰਾਂਚ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਰਹੀਆਂ ਹਨ। ਇਸ ਦੌਰਾਨ ਰੈਵੇਨਿਊ ਵਧਾਉਣ ਲਈ ਪੈਂਡਿੰਗ ਚਲਾਨਾਂ ਦੀ ਅਸਿਸਮੈਂਟ ਕਰ ਕੇ ਬਕਾਇਆ ਜੁਰਮਾਨਾ ਵਸੂਲਣ ਦੇ ਨਾਲ ਨਕਸ਼ਾ ਪਾਸ ਕਰਵਾਏ ਬਿਨਾਂ ਬਣ ਰਹੀਅ ਬਿਲਡਿੰਗਾਂ ਖਿਲਾਫ ਸਖ਼ਤੀ ਵਧਾਉਣ ਲਈ ਬੋਲਿਆ ਗਿਆ ਹੈ ਪਰ ਫਿਰ ਵੀ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦੀ ਸ਼ਿਕਾਇਤ ਮਿਲਣ ’ਤੇ ਕਮਿਸ਼ਨਰ ਦੀ ਨਾਰਾਜ਼ਗੀ ਵਧ ਗਈ ਹੈ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਅਫਸਰਾਂ ਨੂੰ ਸਖ਼ਤ ਫਟਕਾਰ ਲਗਾਈ ਅਤੇ ਗਾਜ ਡਿੱਗਣ ਦੀ ਚਿਤਵਾਨੀ ਦੇ ਦਿੱਤੀ।
ਇਹ ਖ਼ਬਰ ਵੀ ਪੜ੍ਹੋ - Shocking! ਭਿਆਨਕ ਹਾਦਸੇ 'ਚ ਮਸਾਂ ਬਚੀ ਸੀ ਜਾਨ, ਫ਼ਿਰ ਵੀ ਮੌਤ ਤੋਂ ਨਹੀਂ ਛੁਡਾ ਸਕਿਆ ਖਹਿੜਾ
ਇਸ ਦਾ ਅਸਰ ਸ਼ੁੱਕਰਵਾਰ ਨੂੰ ਦੇਖਦੇ ਹੀ ਮਿਲਿਆ, ਜਦ ਜ਼ੋਨ-ਬੀ ਦੀ ਟੀਮ ਵੱਲੋਂ ਬਾਬਾ ਦੀਪ ਸਿੰਘ ਨਗਰ, ਰਣਜੀਤ ਸਿੰਘ ਅਤੇ ਜ਼ੋਨ-ਡੀ ਦੇ ਸਟਾਫ ਵੱਲੋਂ ਨਿਊ ਬੀ. ਆਰ. ਐੱਸ. ਨਗਰ ਇਲਾਕੇ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਕਾਰਵਾਈ ਕੀਤੀ ਗਈ। ਇਨ੍ਹਾਂ ’ਚ ਦੁਕਾਨਾਂ ਤੋਂ ਇਲਾਵਾ ਰਿਹਾਇਸ਼ੀ ਮਕਾਨਾਂ ਦੀ ਆੜ ’ਚ ਬਣ ਰਹੇ ਲੇਬਰ ਕੁਆਰਟਰ ਸ਼ਾਮਲ ਹਨ, ਜਿਨ੍ਹਾਂ ਦੇ ਨਿਰਮਾਣ ਲਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਸੀ ਅਤੇ ਰੋਕਣ ਦੇ ਬਾਵਜੂਦ ਓਵਰ ਕਵਰੇਜ ਕੀਤੀ ਜਾ ਰਹੀ ਸੀ, ਜਿਸ ਨੂੰ ਫੀਸ ਜਮ੍ਹਾ ਕਰ ਕੇ ਰੈਗੂਲਰ ਨਹੀਂ ਕੀਤਾ ਜਾ ਸਕਦਾ।
ਇਸ ਦੇ ਮੱਦੇਨਜ਼ਰ ਬੁਲਡੋਜ਼ਰ ਚਲਾ ਸਟਰੱਕਚਰ ਤੋੜ ਦਿੱਤੇ ਗਏ ਅਤੇ ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਕਾਰਵਾਈ ਤੇਜ਼ ਕਰਨ ਦੀ ਗੱਲ ਨਗਰ ਨਿਗਮ ਅਫਸਰਾਂ ਵੱਲੋਂ ਹੀ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੈੱਕ ਰਾਹੀਂ 8 ਲੱਖ 80 ਹਜ਼ਾਰ ਰੁਪਏ ਕੱਢਵਾਉਣ ਦੇ ਦੋਸ਼ ’ਚ 2 ਲੋਕ ਨਾਮਜ਼ਦ
NEXT STORY