ਖੰਨਾ (ਬਿਪਨ): ਖੰਨਾ ਤੋਂ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਟਰੱਕ ਚਾਲਕ ਨੇ ਭਿਆਨਕ ਹਾਦਸੇ ਵਿਚ ਮਸਾਂ ਹੀ ਆਪਣੀ ਜਾਨ ਬਚਾਈ ਸੀ, ਪਰ ਉਸੇ ਵੇਲੇ ਉਹ 40 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ 'ਤੇ ਮਾਲੇਰਕੋਟਲਾ ਚੌਕ ਨੇੜੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਸਕ੍ਰੈਪ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਟਰੱਕ ਦੇ ਡਰਾਈਵਰ ਨੇ ਕਿਸੇ ਤਰ੍ਹਾਂ ਬਾਰੀ ਵਿਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ। ਉਹ ਜ਼ਖ਼ਮੀ ਹਾਲਤ ਵਿਚ ਪੁਲ਼ ਦੀ ਸਲੈਬ 'ਤੇ ਲੰਮੇ ਪੈ ਗਿਆ। ਅਚਾਨਕ ਉਹ ਉੱਥੋਂ ਤਿਲਕ ਗਿਆ ਤੇ ਪੁਲ਼ ਤੋਂ 40 ਫੁੱਟ ਹੇਠਾਂ ਆ ਡਿੱਗਿਆ, ਜਿੱਥੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪੂ ਵਰਮਾ (24) ਵਾਸੀ ਰਾਣੀ ਰੂਦਾਪੁਰ ਜ਼ਿਲ੍ਹਾ ਗੌਂਡਾ (ਯੂ.ਪੀ.) ਵਜੋਂ ਹੋਈ ਹੈ ਜੋ ਇੰਨ੍ਹੀਂ ਦਿਨੀਂ ਲੁਧਿਆਣਾ ਦੇ ਭਗਵਾਨ ਚੌਕ ਨੇੜੇ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ Firing! ਤਾੜ-ਤਾੜ ਚੱਲੀਆਂ ਗੋਲ਼ੀਆਂ
ਮ੍ਰਿਤਕ ਦੀਪਕ ਵਰਮਾ ਦੇ ਭਰਾ ਜੀਆ ਵਰਮਾ ਨੇ ਦੱਸਿਆ ਕਿ ਦੀਪੂ ਕਰੀਬ 6 ਸਾਲ ਤੋਂ ਲੁਧਿਆਣਾ ਵਿਚ ਸਕ੍ਰੈਪ ਵਾਲੀ ਗੱਡੀ ਚਲਾਉਣ ਦਾ ਕੰਮ ਕਰਦਾ ਸੀ। ਤਕਰੀਬਨ 2 ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਦੀਪੂ ਦਾ ਤਕਰੀਬਨ 6 ਸਾਲ ਦਾ ਮੁੰਡਾ ਹੈ। ਦੀਪੂ ਸਕ੍ਰੈਪ ਵਾਲੀ ਗੱਡੀ ਲੈ ਕੇ ਲੁਧਿਆਣਾ ਤੋਂ ਸਰਹਿੰਦ ਵੱਲ ਜਾ ਰਿਹਾ ਸੀ ਤਾਂ ਖੰਨਾ ਤੋਂ ਪੁਲ਼ 'ਤੇ ਗੱਡੀ ਪਲਟ ਗਈ। ਬਾਰੀ ਤੋਂ ਨਿਕਲਣ ਮਗਰੋਂ ਦੀਪੂ ਦੀ ਜਾਨ ਬੱਚ ਗਈ। ਦੱਸਿਆ ਜਾ ਰਿਹਾ ਹੈ ਕਿ ਦੀਪੂ ਪੁਲ਼ ਦੀ ਸਲੈਬ ਉੱਪਰ ਲੰਮੇ ਪੈ ਗਿਆ। ਇਸ ਮਗਰੋਂ ਉਹ ਸਿੱਧੇ ਹੇਠਾਂ ਜਾ ਡਿੱਗਿਆ ਤੇ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Red Alert! ਥਾਈਂ-ਥਾਈਂ ਲੱਗੇ ਹਾਈਟੈੱਕ ਨਾਕੇ
ਇਸ ਸਬੰਧੀ ਗੱਲਬਾਤ ਕਰਦਿਆਂ ਸਿਟੀ ਥਾਣਾ ਦੇ ਏ.ਐੱਸ.ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਟਾਇਰ ਫਟਣ ਮਗਰੋਂ ਗੱਡੀ ਪਲਟੀ। ਹਾਦਸੇ ਤੋਂ ਬਾਅਦ ਪੁਲ਼ ਦੀ ਸਲੈਬ ਤੋਂ ਪੈਰ ਤਿਲਕਣ ਕਾਰਨ ਦੀਪੂ ਵਰਮਾ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਮਗਰੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾੀ ਕਰਦਿਆਂ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਸਹਿਰੇ 'ਤੇ ਲੋਕਾਂ ਲਈ Advisory ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
NEXT STORY