ਅੰਮ੍ਰਿਤਸਰ, (ਵੜੈਚ)- ਨਗੀਨਾ ਐਵੀਨਿਊ ਮਜੀਠਾ ਰੋਡ ਦੇ ਘਰਾਂ ਤੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਕਰ ਕੇ ਬੁੱਧਵਾਰ ਦੁਪਹਿਰ ਨੂੰ ਧਮਾਕੇ ਨਾਲ ਕਈ ਘਰਾਂ ਦਾ ਬਿਜਲੀ ਦਾ ਸਾਮਾਨ ਸੜ ਗਿਆ। ਧਮਾਕੇ ਦੌਰਾਨ ਕੰਧਾਂ ਤੋਂ ਸੀਮੈਂਟ ਲਹਿ ਗਿਆ ਤੇ ਬਨੇਰਿਆਂ 'ਚ ਤਰੇੜਾਂ ਆ ਗਈਆਂ। ਨਗੀਨਾ ਐਵੀਨਿਊ ਵਾਸੀ ਸੰਗੀਤਾ ਸ਼ਰਮਾ ਨੇ ਦੱਸਿਆ ਕਿ ਉਹ ਦੁਪਹਿਰੇ ਘਰ 'ਚ ਸੀ ਕਿ ਕੋਠੇ ਤੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਰ ਕੇ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਘਰ 'ਚ ਲੱਗਾ ਬਿਜਲੀ ਦਾ ਮੀਟਰ, ਪੱਖੇ, ਫਰਿੱਜ ਤੇ ਐੱਲ. ਈ. ਡੀ. ਸਮੇਤ ਬਿਜਲੀ ਦੀਆਂ ਤਾਰਾਂ ਸੜ ਗਈਆਂ।
'ਬਾਪੂ' ਬਾਰੇ ਫੈਸਲਾ 'ਮੋਦੀ' ਨੂੰ ਕਰੇਗਾ ਪ੍ਰਭਾਵਿਤ?
NEXT STORY