ਲੋਹੀਆਂ ਖ਼ਾਸ (ਮਨਜੀਤ)— ਬੀਤੇ ਦਿਨ ਲੋਹੀਆਂ ਬਲਾਕ ਦੇ ਮੰਡ ਏਰੀਏ 'ਚ ਪੈਂਦੇ ਪਿੰਡ ਮੁੰਡੀ ਚੋਹਲੀਆਂ ਵਿਖੇ ਇਕ ਪੁਦੀਨੇ ਦੀ ਫੈਕਟਰੀ ਦੀ ਖੂਹੀਂ 'ਚ ਗੈਸ ਚੜ੍ਹਨ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ 'ਚ ਇਕ ਵਿਅਕਤੀ ਜ਼ਖ਼ਮੀ ਵੀ ਹੋਇਆ ਸੀ। ਇਸ ਹਾਦਸੇ ਤੋਂ ਬਾਅਦ ਹੁਣ ਨਕੋਦਰ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਨਕੋਦਰ ਹਸਪਤਾਲ ਵੱਲੋਂ ਇਸ ਹਾਦਸੇ 'ਚ ਮਾਰੇ ਗਏ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਬਾਕ ਹਾਦਸੇ 'ਚ ਮਰੇ ਪਾਲਾ ਸਿੰਘ ਅਤੇ ਫੁੰਮਣ ਸਿੰਘ ਪੁੱਤਰ ਫੌਜਾ ਸਿੰਘ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਨਕੋਦਰ ਵਿਖੇ ਕਰਨ ਲਈ ਭੇਜਿਆ ਗਿਆ ਸੀ।
ਲਾਸ਼ਾਂ ਲੈਣ ਲਈ ਪਰਿਵਾਰਕ ਮੈਂਬਰ ਸਰਕਾਰੀ ਹਸਪਤਾਲ ਨਕੋਦਰ ਪਹੁੰਚੇ ਤਾਂ ਜਦੋਂ ਲਾਸ਼ਾਂ ਦੇਣ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਲਾਸ਼ਾਂ ਕਿਸੇ ਹੋਰ ਦੀਆਂ ਪੈਕ ਕਰਕੇ ਦੇ ਦਿੱਤੀਆਂ।

ਇਸ ਦਾ ਪਤਾ ਉਸ ਸਮੇਂ ਮੰਡੀ ਚੋਹਲੀਆ ਵਿਖੇ ਪਹੁੰਚ ਕੇ ਲੱਗਾ ਜਦੋਂ ਉਨ੍ਹਾਂ ਨੇ ਲਾਸ਼ਾਂ ਦੇ ਚਿਹਰੇ ਤੋਂ ਕੱਪੜਾ ਚੁੱਕਿਆ ਤਾਂ ਉਸ 'ਚੋਂ ਅਰੁਣ ਭੰਡਾਰੀ ਨੰਬਰ 115668 ਮਿਤੀ 7-8-2020 ਪਰ ਇਹ ਲਾਸ਼ ਕਿਸੇ ਹੋਰ ਵਿਅਕਤੀ ਦੀ ਹੈ ਅਤੇ ਦੂਜੀ ਲਾਸ਼ ਦੇ ਮੱਥੇ ਉੱਪਰ ਸ਼ਿਵਸ਼ੰਕਰ ਦਾ ਨਾਮ ਲਿਖਿਆ ਹੋਇਆ ਹੈ।

ਇਹ ਲਾਸ਼ਾਂ ਕਿਸੇ ਹੋਰ ਦੀਆਂ ਹੋਣ ਕਰਕੇ ਪਰਿਵਾਰਕ ਮੈਂਬਰਾਂ ਨੂੰ ਸਵੀਕਾਰ ਨਹੀਂ ਹਨ। ਸਰਕਾਰੀ ਹਸਪਤਾਲ ਨਕੋਦਰ ਵਿਖੇ ਭੇਜਣ ਦੀ ਚਾਰਾਜੋਈ ਕਰਨ ਲੱਗੇ ਹਨ। ਇਸ ਸਬੰਧੀ ਜਗ ਬਾਣੀ ਨੇ ਜਦੋਂ ਮੌਕੇ 'ਤੇ ਮੌਜੂਦ ਡਾ. ਜਸਬੀਰ ਸਿੰਘ ਨੇ ਪਰਿਵਾਰਕ ਮੈਂਬਰਾਂ 'ਤੇ ਹੀ ਦੋਸ਼ ਲਗਾਉਂਦੇ ਕਿਹਾ ਕਿ ਪਰਿਵਾਰਕ ਮੈਂਬਰਾਂ ਤੋਂ ਹੀ ਲਾਸ਼ਾਂ ਦੀ ਪਛਾਣ ਕਰਨ 'ਚ ਗਲਤੀ ਹੋਈ ਹੈ, ਜਦਕਿ ਪਰਿਵਾਰਕ ਮੈਂਬਰਾਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਹਕੀਕਤ 'ਚ ਧਰਮਵੀਰ ਦੀ ਜੋੜੀ ਹੈ 'ਸੋਨੂ' ਤੇ 'ਕਰਨ' ਦੀ, ਚਾਰ ਅਨਾਥ ਬੱਚਿਆਂ ਦਾ ਬਣੇ ਸਹਾਰਾ
NEXT STORY