ਨਕੋਦਰ (ਪਾਲੀ) : ਅੱਜ ਸਵੇਰੇ ਨਕੋਦਰ-ਮਲਸੀਆਂ ਹਾਈਵੇ 'ਤੇ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਗੈਸ ਨਾਲ ਭਰਿਆ ਟੈਂਕਰ ਅਚਾਨਕ ਗਲਤ ਸਾਈਡ ਤੋਂ ਆ ਰਹੇ ਵਾਹਨ ਨਾਲ ਟਕਰਾਉਣ ਉਪਰੰਤ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਿਆ। ਟੈਂਕਰ ਦੇ ਪਲਟਣ ਨਾਲ ਹਾਈਵੇ ‘ਤੇ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਨਕੋਦਰ ਸਿਟੀ ਪੁਲਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਸੁਰੱਖਿਆ ਕਾਰਨਾਂ ਕਰਕੇ ਹਾਈਵੇ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਅਤੇ ਆਵਾਜਾਈ ਨੂੰ ਵੱਖ-ਵੱਖ ਰਾਹਾਂ ‘ਤੇ ਮੋੜ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ''ਚ ਮੁੜ ਵਧਣਗੀਆਂ ਛੁੱਟੀਆਂ! ਸਾਹਮਣੇ ਆਈ ਨਵੀਂ ਜਾਣਕਾਰੀ
ਵਰਨਣਯੋਗ ਹੈ ਕਿ ਟੈਂਕਰ 'ਚੋਂ ਕੋਈ ਵੱਡੀ ਗੈਸ ਲੀਕ ਨਹੀਂ ਹੋਈ, ਨਹੀਂ ਤਾਂ ਹਾਦਸਾ ਕਾਫ਼ੀ ਭਿਆਨਕ ਰੂਪ ਧਾਰ ਸਕਦਾ ਸੀ। ਡਰਾਈਵਰ ਅਤੇ ਦੂਜੇ ਵਾਹਨ ਚਾਲਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ 5, 6 ਤੇ 7 ਨੂੰ ਲਗਾਤਾਰ ਤਿੰਨ ਛੁੱਟੀਆਂ
ਫਾਇਰ ਬ੍ਰਿਗੇਡ ਦੇ ਜਵਾਨ ਅਤੇ ਟੈਕਨੀਕਲ ਟੀਮਾਂ ਟੈਂਕਰ ਨੂੰ ਸੁਰੱਖਿਅਤ ਕਰਨ ਦੀ ਕਾਰਵਾਈ ਵਿਚ ਜੁੱਟੀਆਂ ਰਹੀਆਂ। ਇਸ ਕਾਰਨ ਹਾਈਵੇ ‘ਤੇ ਲੰਮਾ ਜਾਮ ਵੀ ਲੱਗ ਗਿਆ, ਜਿਸ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿਟੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਾਂਚ ਮੁਤਾਬਕ ਹਾਦਸੇ ਦਾ ਕਾਰਨ ਗਲਤ ਸਾਈਡ ਤੋਂ ਆ ਰਹੇ ਵਾਹਨ ਨਾਲ ਟਕਰਾਉਣਾ ਅਤੇ ਬਾਅਦ 'ਚ ਟੈਂਕਰ ਦਾ ਸੰਤੁਲਨ ਵਿਗੜਣਾ ਸੀ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਣ ਪੰਜਾਬ ਦਾ ਇਹ ਹਾਈਵੇਅ ਕੁਝ ਦਿਨਾਂ ਲਈ ਬੰਦ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ, ਮੀਂਹ ਦੇ ਬਾਵਜੂਦ ਖੇਡੇ ਜਾਣਗੇ ਮੈਚ
NEXT STORY