ਕੱਥਨੰਗਲ, (ਕੰਬੋ)- ਪੰਜਾਬ ਨੰਬਰਦਾਰ ਯੂਨੀਅਨ ਬਲੌਂਗੀ ਗਰੁੱਪ ਦੀ ਇਕ ਅਹਿਮ ਮੀਟਿੰਗ ਸੂਬਾ ਮੀਤ ਪ੍ਰਧਾਨ ਮਹਿੰਦਰ ਸਿੰਘ ਕਾਲਾ ਘਣੂਪੁਰ ਅਤੇ ਭਗਵੰਤ ਸਿੰਘ ਸਰਹਾਲਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿਚ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮਜੀਠਾ, ਸਰਪ੍ਰਸਤ ਬਾਪੂ ਚੈਂਚਲ ਸਿੰਘ ਨੰਗਲੀ, ਵਾਈਸ ਪ੍ਰਧਾਨ ਪੰਜਾਬ ਲਖਬੀਰ ਸਿੰਘ ਚਵਿੰਡਾ ਦੇਵੀ, ਤਹਿਸੀਲ ਪ੍ਰਧਾਨ ਸੁਰਜੀਤ ਸਿੰੰਘ ਸੋਹੀਆ, ਤਹਿਸੀਲ ਪ੍ਰਧਾਨ ਮਜੀਠਾ ਮਾਸਟਰ ਅਵਤਾਰ ਸਿੰਘ ਨਾਗ, ਤਹਿਸੀਲ ਅਟਾਰੀ ਦੇ ਪ੍ਰਧਾਨ ਮਨਜੀਤ ਸਿੰਘ ਚੱਕ ਮੁਕੰਦ ਉਚੇਚੇ ਤੌਰ 'ਤੇ ਸ਼ਾਮਲ ਹੋਏ। ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਨੇ ਰੋਸ ਭਰੇ ਲਹਿਜੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ 18 ਨੰਬਰਦਾਰ ਦੀ ਹਾਜ਼ਰੀ ਲਾਉਣ ਦੇ ਬਾਵਜੂਦ ਹੁਣ ਤੱਕ ਮਾਣ-ਭੱਤਾ ਨਹੀਂ ਦਿੱਤਾ ਗਿਆ ਅਤੇ ਜੋ 25 ਦੇ ਕਰੀਬ ਨੰਬਰਦਾਰਾਂ ਦਾ ਪਿਛਲਾ ਬਕਾਇਆ ਵੀ ਨਹੀਂ ਦਿੱਤਾ ਗਿਆ।
ਨੰਬਰਦਾਰਾਂ ਨੇ ਕਿਹਾ ਕਿ ਇਸ ਦੁਰਵਿਹਾਰ ਬਾਰੇ ਤਹਿਸੀਲਦਾਰ ਜੇ. ਪੀ. ਸਲਵਾਨ ਨੂੰ ਵੀ ਜਾਣੂ ਕਰਵਾਇਆ ਗਿਆ ਕਿ ਤਹਿਸੀਲ ਦੇ ਹੀ ਦਫ਼ਤਰ ਕਾਨੋਗੋ ਅਨੰਦ ਜੋਤੀ ਵੱਲੋਂ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਕਤ ਕਰਮਚਾਰੀ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ ਇਸ ਖ਼ਿਲਾਫ਼ ਅਸੀਂ ਜਲਦ ਮਾਣਯੋਗ ਹਾਈ ਕੋਰਟ ਵਿਚ ਪਟੀਸ਼ਨ ਪਾ ਰਹੇ ਹਾਂ ਅਤੇ ਨੰਬਰਦਾਰਾਂ ਦਾ ਬਕਾਇਆ ਮਾਣ-ਭੱਤਾ ਵਿਆਜ ਸਮੇਤ ਵਸੂਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਹਿੱਤ ਮਸਲਾ ਲਿਆ ਕੇ ਬਣਦੀ ਕਾਰਵਾਈ ਕਰਵਾਈ ਜਾਵੇਗੀ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਨੰਬਰਦਾਰਾਂ ਦੇ ਹੱਕਾਂ ਨਾਲ ਖਿਲਵਾੜ ਨਾ ਕਰ ਸਕੇ। ਇਸ ਬਾਰੇ ਜਦੋਂ ਤਹਿਸੀਲਦਾਰ ਜੇ. ਪੀ. ਸਲਵਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਅਤੇ ਉਕਤ ਮਸਲੇ ਸਬੰਧੀ ਬਣਦੀ ਕਾਰਵਾਈ ਕਰਾਂਗੇ।
ਇਸ ਮੌਕੇ ਚਰਨ ਸਿੰਘ ਮੀਆਂ ਪੰਧੇਰ, ਜਸਵਿੰਦਰ ਸਿੰਘ ਨਾਗ, ਲਖਵਿੰਦਰ ਸਿੰਘ ਰੂਪੋਵਾਲੀ, ਜਸਬੀਰ ਸਿੰਘ, ਮਹਿੰਦਰ ਸਿੰਘ ਪਾਖਰਪੁਰਾ, ਸੁਖਦੇਵ ਸਿੰਘ ਚਾਚੋਵਾਲੀ, ਕੁਲਦੀਪ ਸਿੰਘ ਸੋਹੀਆ, ਗੁਰਮੀਤ ਸਿੰਘ, ਸੁਖਪਾਲ ਸਿੰਘ ਭੋਮਾ, ਮਹਿੰਦਰ ਸਿੰਘ ਵਡਾਲਾ, ਸਵਰਨ ਸਿੰਘ ਟਰਪਈ, ਜਸਪਾਲ ਸਿੰਘ ਭੋਮਾ, ਸੁਖਜੀਤ ਸਿੰਘ ਲੁੱਧੜ, ਜਗਦੀਸ਼ ਚੰਦਰ ਥਰੀਏਵਾਲ, ਸੂਬਾ ਸਿੰਘ ਭੰਗਾਲੀ, ਹਰਪਾਲ ਸਿੰਘ ਚਵਿੰਡਾ ਦੇਵੀ, ਸਤਨਾਮ ਸਿੰਘ ਸੁਲਤਾਨਵਿੰਡ, ਪ੍ਰਤਾਪ ਸਿੰਘ ਹਮਜਾ, ਅਵਤਾਰ ਸਿੰਘ ਬੁੱਢਾਥੇਹ, ਬਲਵਿੰਦਰ ਸਿੰਘ ਭੈਣੀਗਿੱਲ, ਬਲਵਿੰਦਰ ਸਿੰਘ ਪੰਡੋਰੀ ਵੜੈਚ, ਚੰਨਣ ਸਿੰਘ ਭੈਣੀ ਗਿੱਲ, ਸੇਵਾ ਸਿੰਘ ਨੁਸ਼ਹਿਰਾ ਸਮੇਤ ਵੱਡੀ ਗਿਣਤੀ ਵਿਚ ਨੰਬਰਦਾਰ ਹਾਜ਼ਰ ਸਨ।
ਆਪਣੀਆਂ ਮੰਗਾਂ ਦੇ ਹੱਕ 'ਚ ਮਜ਼ਦੂਰਾਂ ਲਾਇਆ ਜਾਮ
NEXT STORY