ਲੁਧਿਆਣਾ- ਪਿਛਲੇ ਦੋ ਦਿਨਾਂ ਤੋਂ ਪੀ. ਏ. ਯੂ. ਵਿਖੇ ਚੱਲ ਰਹੇ ਹਾਕੀ ਦੇ ਅੰਡਰ-17 ਜ਼ਿਲਾ ਪੱਧਰੀ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ ਨਾਮਧਾਰੀ ਭੈਣੀ ਸਾਹਿਬ ਅਕੈਡਮੀ ਤੇ ਮਾਲਵਾ ਸਕੂਲ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਹੋਇਆ। ਮੈਚ ਦੇ 46ਵੇਂ ਮਿੰਟ 'ਤੇ ਨਾਮਧਾਰੀ ਅਕੈਡਮੀ ਦੇ ਅਕਾਸ਼ਪ੍ਰੀਤ ਨੇ ਪਨੈਲਟੀ ਕਾਰਨਰ ਰਾਹੀਂ ਪਹਿਲਾਂ ਸ਼ਾਨਦਾਰ ਗੋਲ ਕੀਤਾ, ਜਿਸ ਨੂੰ ਮਾਲਵਾ ਸਕੂਲ ਨੇ 49ਵੇਂ ਮਿੰਟ 'ਤੇ ਉਤਾਰ ਦਿੱਤਾ। ਮੈਚ ਦਾ ਅੰਤਿਮ ਫੈਸਲਾ ਪਨੈਲਟੀ ਸ਼ੂਟ ਆਊਟ ਨਾਲ ਹੋਇਆ। ਨਾਮਧਾਰੀ ਅਕੈਡਮੀ ਨੇ 5-4 ਦੇ ਫਰਕ ਨਾਲ ਟੂਰਨਾਮੈਂਟ 'ਤੇ ਜਿੱਤ ਹਾਸਲ ਕੀਤੀ। ਕੋਚ ਲਵਜੀਤ ਸਿੰਘ ਕੰਗ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਨੇ ਦੱਸਿਆ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਦੀ ਕ੍ਰਿਪਾ ਸਦਕਾ ਨਾਮਧਾਰੀ ਹਾਕੀ ਟੀਮ ਦੇ ਖਿਡਾਰੀ ਸ਼ਾਕਾਹਾਰੀ ਭੋਜਨ ਕਰਦੇ ਹਨ ਤੇ ਸਿਰ ਉੱਪਰ ਦਸਤਾਰ ਤੇ ਨਿੱਕਰ ਦੀ ਥਾਂ ਤੇ ਕਛਹਿਰਾ ਪਹਿਨ ਕੇ ਸਿੱਖੀ ਸਰੂਪ ਵਿਚ ਖੇਡਦੇ ਹਨ।
ਕਾਂਗਰਸ ਸਰਕਾਰ 'ਤੇ ਧੱਬਾ ਲਾ ਰਹੀ ਲੁਧਿਆਣਾ ਨਗਰ ਨਿਗਮ ਦੀ ਕੰਗਾਲੀ
NEXT STORY