ਗੁਰਦਾਸਪੁਰ (ਹਰਮਨ)-ਥਾਣਾ ਕਲਾਨੌਰ ਦੀ ਪੁਲਸ ਨੇ ਨਾਬਾਲਗ ਦੋਹਤਰੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਹੇਠ ਉਸ ਦੇ ਨਾਨੇ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਬੇਟੀ 14 ਸਾਲਾਂ ਦੀ ਹੈ ਜੋ ਛੇਵੀਂ ਜਮਾਤ ਵਿੱਚ ਪੜਦੀ ਹੈ। ਉਸ ਨੇ ਦੱਸਿਆ ਕਿ ਦਸੰਬਰ 2020 ਨੂੰ ਉਸ ਦੀ ਮਾਤਾ ਅਚਾਨਕ ਬਿਮਾਰ ਹੋ ਗਈ, ਜਿਸ ਕਾਰਨ ਉਹ ਆਪਣੀ ਲੜਕੀ ਅਤੇ ਲੜਕੇ ਨੂੰ ਆਪਣੇ ਮਾਤਾ-ਪਿਤਾ ਕੋਲੋ ਛੱਡ ਆਈ ਸੀ।
ਇਹ ਵੀ ਪੜ੍ਹੋ-ਰੇਲਵੇ ਦਾ ਯਾਤਰੀਆਂ ਲਈ ਵੱਡਾ ਐਲਾਨ, ਅਪ੍ਰੈਲ ਮਹੀਨੇ ਤੋਂ ਇਨ੍ਹਾਂ ਰੂਟਾਂ 'ਤੇ ਚੱਲ ਸਕਦੀਆਂ ਹਨ ਟਰੇਨਾਂ
ਬਾਅਦ ਵਿੱਚ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਲੜਕੀ ਆਪਣੇ ਨਾਨੇ ਮੇਹਰ ਚੰਦ ਕੋਲ ਹੀ ਰਹਿੰਦੀ ਸੀ। 10 ਮਾਰਚ ਨੂੰ ਲੜਕੀ ਦਾ ਨਾਨਾ ਉਸ ਨੂੰ ਵਾਪਸ ਉਸ ਕੋਲ ਛੱਡ ਗਿਆ। ਲੜਕੀ ਦੀ ਮਾਤਾ ਨੇ ਦੱਸਿਆ ਕਿ ਲੜਕੀ ਕਾਫੀ ਸਹਿਮੀ ਹੋਈ ਸੀ। ਇਸ ਲਈ ਜਦੋਂ ਉਸ ਨੇ ਲੜਕੀ ਨੂੰ ਸਹਿਮੇ ਰਹਿਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦਾ ਨਾਨਾ ਰਾਤ ਨੂੰ ਦੁੱਧ ਵਿੱਚ ਨਸ਼ੀਲੀ ਚੀਜ ਪਾ ਕੇ ਉਸ ਨੂੰ ਪਿਲਾ ਦਿੰਦਾ ਸੀ ਅਤੇ ਉਸਦਾ ਸ਼ਰੀਰਕ ਸੋਸ਼ਣ ਕਰਦਾ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਭਰਾ ਨੂੰ ਮਾਰ ਦੇਵੇਗਾ। ਪੁਲਸ ਨੇ ਲੜਕੀ ਦੀ ਮਾਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਮੇਹਰ ਚੰਦ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪਣੀ ਕੀਮਤੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ।
'ਭਾਜਪਾ ਆਗੂਆਂ ’ਤੇ ਹੋ ਰਹੇ ਹਮਲਿਆਂ ਲਈ ਜ਼ਿੰਮੇਵਾਰ ਕੇਂਦਰ ਦਾ ਕਿਸਾਨਾਂ ਪ੍ਰਤੀ ਅਣਮਨੁੱਖੀ ਵਰਤਾਰਾ'
NEXT STORY