ਟੋਰਾਂਟੋ- ਕੈਨੇਡਾ ਵਿਚ ਪਿਛਲੇ ਸਾਲ 17 ਦਸੰਬਰ ਤੋਂ ਲਾਪਤਾ ਭਾਰਤੀ ਔਰਤ ਸੋਨਮ ਰਾਮੋਲਾ (33) ਦੀ ਲਾਸ਼ ਐਬਸਫ਼ੋਰਡ ਪੁਲਿਸ ਨੇ ਬਰਾਮਦ ਕਰ ਲਈ ਹੈ। ਬੁੱਧਵਾਰ (26 ਅਗਸਤ) ਨੂੰ ਅਧਿਕਾਰੀਆਂ ਨੂੰ ਉਸਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਅੱਠ ਮਹੀਨਿਆਂ ਤੋਂ ਚੱਲ ਰਹੀ ਭਾਲ ਬੰਦ ਕਰ ਦਿੱਤੀ। ਐਬਟਸਫੋਰਡ ਪੁਲਿਸ ਵਿਭਾਗ ਦੇ ਮੀਡੀਆ ਸੰਬੰਧ ਅਧਿਕਾਰੀ ਸਾਰਜੈਂਟ ਪਾਲ ਵਾਕਰ ਨੇ ਰਿਪੋਰਟ ਦੱਸਿਆ ਕਿ ਉਸਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ 'ਚ ਹੜ੍ਹ ਨੇ ਢਾਹਿਆ ਕਹਿਰ ! 800 ਤੋਂ ਵੱਧ ਲੋਕ ਲਾਪਤਾ, 175 ਗੁਆ ਚੁੱਕੇ ਜਾਨ
ਵਾਕਰ ਨੇ ਕਿਹਾ,"ਐਬੀਪੀਡੀ ਵੱਲੋਂ ਅਸੀਂ ਸੋਨਮ ਦੇ ਪਰਿਵਾਰ, ਦੋਸਤਾਂ ਅਤੇ ਇਸ ਨੁਕਸਾਨ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ।" ਸੋਨਮ ਦੀ ਮੌਤ ਲਈ ਜ਼ਿੰਮੇਵਾਰ ਹਾਲਾਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਸੋਨਮ ਰਾਮੋਲਾ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਕਾਲੇ ਰੰਗ ਦੀ ਹਿਊਂਡਈ ਈਲਾਂਟਰਾ ਕਾਰ ਮਿਸ਼ਨ ਬ੍ਰਿਜ ਦੇ ਹੇਠਾਂ ਖੜ੍ਹੀ ਮਿਲੀ ਸੀ। ਸੈਂਟਰਲ ਫਰੇਜ਼ਰ ਵੈਲੀ ਦੀ ਸਰਚ ਐਂਡ ਰੈਸਕਿਊ ਟੀਮ ਵੱਲੋਂ ਇਲਾਕੇ ਵਿਚ ਪੜਤਾਲ ਆਰੰਭੀ ਗਈ ਅਤੇ ਲੰਮੀ ਜੱਦੋ-ਜਹਿਦ ਮਗਰੋਂ ਸੋਨਮ ਰਾਮੋਲਾ ਦੀ ਮੌਤ ਬਾਰੇ ਤਸਦੀਕ ਕੀਤੀ ਜਾ ਸਕੀ ਹੈ। ਇੱਥੇ ਦੱਸ ਦਈਏ ਕਿ ਸੋਨਮ ਰਾਮੋਲਾ ਦਸੰਬਰ 2025 ਵਿਚ ਲਾਪਤਾ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਖ਼ਿਰ ਕਿੰਨਾ ਕੁ ਮਜ਼ਬੂਤ ਤੇ ਭਾਰਤ ਲਈ ਕਿੱਡਾ ਕੁ ਖ਼ਤਰਾ ਹੈ 'ਮੱਕਾ ਪੈਕਟ' ?
NEXT STORY