ਹੁਸ਼ਿਆਰਪੁਰ (ਘੁੰਮਣ) - ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਯੂ. ਐੱਸ. ਏ. ਵੱਲੋਂ ਕੌਮੀ ਕਾਨਫਰੰਸ ਨਿਊਯਾਰਕ (ਅਮਰੀਕਾ) ਵਿਖੇ ਕਰਵਾਈ ਜਾ ਰਹੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਗਿਲਜੀਆਂ ਪ੍ਰਧਾਨ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਨੇ ਦੱÎਸਿਆ ਕਿ 28 ਜੁਲਾਈ ਨੂੰ ਜੇ. ਐੱਫ. ਕੇ. ਏਅਰਪੋਰਟ ਦੇ ਹੋਟਲ ਕਰਾਊਨ ਪਲਾਜ਼ਾ ਵਿਖੇ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਕਰਵਾਈ ਜਾ ਰਹੀ ਇਸ ਕਾਨਫਰੰਸ 'ਚ ਅਮਰੀਕਾ 'ਚ ਵਸਦੇ ਕਾਂਗਰਸ ਨਾਲ ਸਬੰਧਤ ਸਮੂਹ ਭਾਰਤੀਆਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਦੀ ਆਨ-ਲਾਈਨ ਰਜਿਸਟਰੇਸ਼ਨ ਹੋਵੇਗੀ। ਉਨ੍ਹਾਂ ਕਿਹਾ ਕਿ ਕਾਨਫਰੰਸ ਵਿਚ ਚੇਅਰਮੈਨ ਸੈਮ ਪਿਤਰੋਦਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕਾਨਫਰੰਸ ਦਾ ਮੁੱਖ ਏਜੰਡਾ 2019 ਚੋਣਾਂ ਲਈ ਕਾਂਗਰਸ ਪਾਰਟੀ ਦੀ ਮਦਦ ਕਰਨਾ ਅਤੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨਾ ਹੈ ਤਾਂ ਜੋ ਭਾਰਤ ਦੀ ਵਾਗਡੋਰ ਕਾਂਗਰਸ ਦੇ ਹੱਥ ਆਉਣ 'ਤੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਅੰਦਰ ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਉਸ ਸਮੇਂ ਓਵਰਸੀਜ਼ ਸਿਟੀਜ਼ਨਸ਼ਿਪ ਇੰਡੀਆ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨਾਲ ਵਿਦੇਸ਼ੀ ਭਾਰਤੀਆਂ ਦੀ ਖੱਜਲ-ਖੁਆਰੀ ਘਟੀ ਸੀ ਅਤੇ 2006 ਤੋਂ ਪ੍ਰਵਾਸੀ ਭਾਰਤੀਆਂ ਦਾ ਸੰਮੇਲਨ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿਚ ਆਈ ਹੈ, ਇਸ ਨੇ ਵਿਦੇਸ਼ੀਂ ਵਸਦੇ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਸਗੋਂ ਆਪਣੇ ਵਿਦੇਸ਼ੀ ਦੌਰਿਆਂ ਨੂੰ ਹੀ ਤਰਜੀਹ ਦਿੱਤੀ ਹੈ, ਜਿਸ ਕਾਰਨ ਐੱਨ. ਆਰ. ਆਈਜ਼ ਨੇ ਆਪਣਾ ਪੈਸਾ ਭਾਰਤ 'ਚ ਲਾਉਣ ਦੀ ਬਜਾਏ ਆਪਣੀਆਂ ਜਾਇਦਾਦਾਂ ਵੇਚ ਕੇ ਵਿਦੇਸ਼ਾਂ 'ਚ ਲਿਜਾਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਭਾਰਤ 'ਚ ਪ੍ਰਾਪਰਟੀਆਂ ਦੇ ਰੇਟ ਕਾਫੀ ਡਿਗ ਗਏ ਹਨ। ਉਨ੍ਹਾਂ ਕਿਹਾ ਕਿ ਐੱਨ. ਆਰ. ਆਈਜ਼. ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਇਹ ਕਾਨਫਰੰਸ ਕਾਰਗਰ ਸਾਬਤ ਹੋਵੇਗੀ ਅਤੇ ਭਾਰਤ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ।
ਕਾਨਫਰੰਸ 'ਚ ਹਰਭਜਨ ਸਿੰਘ ਜਨਰਲ ਸਕੱਤਰ, ਜਾਰਜ ਇਬਰਾਹੀਮ ਸਾਬਕਾ ਪ੍ਰਧਾਨ, ਸਤੀਸ਼ ਸ਼ਰਮਾ, ਕੁਲਵੀਰ ਸਿੰਘ ਸਰਪੰਚ, ਹਰਬਚਨ ਸਿੰਘ, ਪਾਲ ਸਹੋਤਾ, ਅਜੈਬ ਲਾਖਨ, ਰਾਜੇਸ਼ ਅਲਾਦਾਦ, ਬੋਹੜ ਸਿੰਘ ਭੰਡਾਲ, ਜਸਵੀਰ ਸਿੰਘ, ਤਜਿੰਦਰ ਸਿੰਘ ਗਿੱਲ, ਜਿੰਦਾ ਸਿੰਘ, ਸਰਬਜੀਤ ਸਿੰਘ, ਸੋਨੀਆ ਸੋਢੀ, ਇਕਬਾਲ ਸਿੰਘ ਸਮਰਾ, ਅਜਾਇਬ, ਸੰਤੋਖ ਸਿੰਘ, ਰਾਣਾ ਗਿੱਲ, ਸਵਰਨ ਸਿੰਘ, ਕ੍ਰਿਸ਼ਨ ਅਰੋੜਾ, ਸਰਬਜੀਤ ਸਿੰਘ ਮਾਨ, ਲੀਲਾ ਮਾਰੇਟ ਆਦਿ ਸਮੇਤ ਵੱਡੀ ਗਿਣਤੀ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦੇ ਅਹੁਦੇਦਾਰ ਅਤੇ ਮੈਂਬਰ ਵੀ ਸ਼ਾਮਲ ਹੋਣਗੇ।
ਮਹਿਲਾ ਸਬ-ਇੰਸਪੈਕਟਰ, ਮੋਰਨੀ ਚੌਕੀ ਇੰਚਾਰਜ ਸਮੇਤ 3 ਪੁਲਸ ਕਰਮਚਾਰੀ ਸਸਪੈਂਡ
NEXT STORY