ਜਲੰਧਰ (ਮਹੇਸ਼)— ਸ਼ਾਹਕੋਟ, ਮੋਗਾ, ਨਕੋਦਰ, ਨੂਰਮਹਿਲ, ਜੰਡਿਆਲਾ ਅਤੇ ਜਮਸ਼ੇਰ ਨੂੰ ਜਾਣ ਲਈ ਨੈਸ਼ਨਲ ਹਾਈਵੇਅ (ਪਰਾਗਪੁਰ ਜੀ. ਟੀ. ਰੋਡ) ਤੋਂ ਮੈਕਡੋਨਲਡ ਕੋਲ 22 ਕਰੋੜ ਦੀ ਲਾਗਤ ਨਾਲ ਕੱਢੇ ਗਏ ਹਾਈਵੇਅ 'ਤੇ ਕੋਈ ਵੀ ਲਾਈਟ ਨਾ ਹੋਣਾ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਸ਼ਾਮ 6 ਵਜੇ ਹੀ ਹਨੇਰਾ ਛਾ ਜਾਂਦਾ ਹੈ, ਜੋ ਹਾਦਸਿਆਂ ਅਤੇ ਵਾਰਦਾਤਾਂ ਲਈ ਵੱਡੀ ਦਾਅਵਤ ਹੈ। ਇਹ ਰੋਡ ਪਹਿਲਾਂ ਇਕ ਜੰਗਲ ਵਾਂਗ ਸੀ ਅਤੇ ਨਹਿਰ 'ਚ ਝਾੜੀਆਂ ਅਤੇ ਜਾਨਵਰਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ ਹੁੰਦਾ। ਇਸ ਰੋਡ 'ਤੇ ਜਲੰਧਰ ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਇਥੋਂ ਇਕ ਹਾਈਵੇਅ ਕੱਢਿਆ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਭਾਰੀ ਲਾਭ ਪਹੁੰਚਿਆ। ਨਾਲ ਹੀ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੀ।
ਪਰਗਟ ਸਿੰਘ ਦੀਆਂ ਕੋਸ਼ਿਸ਼ਾਂ ਸ਼ਲਾਘਾਯੋਗ: ਸੁਦੇਸ਼ ਵਿਜ
ਪਰਗਟ ਸਿੰਘ ਦੀਆਂ ਕੋਸ਼ਿਸ਼ਾਂ ਸ਼ਲਾਘਾਯੋਗ-ਕਾਂਗਰਸ ਦੇ ਸੀਨੀਅਰ ਆਗੂ ਸੁਦੇਸ਼ ਵਿਜ ਨੇ ਕਿਹਾ ਕਿ ਇਕ ਜੰਗਲ ਜਿਹੇ ਇਲਾਕੇ ਨੂੰ ਆਮ ਜਨਤਾ ਦੀ ਸਹੂਲਤ ਲਈ ਇਕ ਨਵਾਂ ਹਾਈਵੇਅ ਬਣਾ ਦੇਣਾ ਵਿਧਾਇਕ ਪਰਗਟ ਸਿੰਘ ਦਾ ਇਕ ਬੇਹੱਦ ਸ਼ਲਾਘਾਯੋਗ ਕਦਮ ਹੈ। ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਸੁਦੇਸ਼ ਵਿੱਜ ਨੇ ਕਿਹਾ ਕਿ ਇਸ ਰੋਡ 'ਤੇ ਜੇਕਰ ਸਟਰੀਟ ਲਾਈਟਾਂ ਵੀ ਲੱਗ ਜਾਣ ਤਾਂ ਇਸ ਇਲਾਕੇ ਦੀ ਖੂਬਸੂਰਤੀ ਵੀ ਵਧੇਗੀ ਅਤੇ ਹਾਦਸਿਆਂ ਸਮੇਤ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਵੀ ਛੁਟਕਾਰਾ ਮਿਲੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਦੇ ਇਸ ਜੰਗਲੀ ਇਲਾਕੇ 'ਚੋਂ ਲੰਘਣ ਤੋਂ ਪਹਿਲਾਂ ਲੋਕ ਸੌ ਵਾਰ ਸੋਚਦੇ ਸਨ ਪਰ ਹੁਣ ਇਸ ਰਸਤੇ ਰਾਹੀਂ ਉਹ ਆਪਣੇ ਘਰਾਂ ਦਾ ਰਸਤਾ ਮਿੰਟਾਂ 'ਚ ਤੈਅ ਕਰ ਲੈਂਦੇ ਹਨ। ਉਨ੍ਹਾਂ ਨੇ ਵਿਧਾਇਕ ਪਰਗਟ ਸਿੰਘ ਨੂੰ ਕਿਹਾ ਕਿ ਇਸ ਰੋਡ 'ਤੇ ਲਾਈਟਾਂ ਜ਼ਰੂਰ ਲਗਵਾ ਦੇਣ।
ਅਕਾਲੀ ਆਗੂ ਦਾ ਉਪਰਾਲਾ, ਸ਼ਰਧਾਲੂਆਂ ਨੂੰ ਗੁਰੂਧਾਮਾਂ ਦੇ ਕਰਵਾਏਗਾ ਦਰਸ਼ਨ
NEXT STORY