ਜਲੰਧਰ— ਲੇਖਨ ਕਲਾ ਨਾਲ ਜੁੜੀ ਅਤੇ ਵਿਸ਼ਵ ਪ੍ਰਸਿੱਧ ਅਖਬਾਰ 'ਪੰਜਾਬ ਕੇਸਰੀ' 'ਚ ਬਤੌਰ ਐਡੀਟਰ ਕੰਮ ਕਰ ਰਹੀ ਦਿਵਿਆਂਗ ਤਨੁਜਾ ਤਨੂੰ ਨੇ ਨਵੇਂ ਸਾਲ 2019 ਦੀ ਸ਼ੁਰੂਆਤ 'ਚ ਇਕ ਹੋਰ ਮੁਕਾਮ ਹਾਸਲ ਕੀਤਾ ਹੈ। ਕਈ ਸਾਲਾਂ ਤੋਂ ਸੁਤੰਤਰ ਤੌਰ 'ਤੇ ਸਮਾਜ ਸੇਵਾ ਨਾਲ ਜੁੜੀ ਤਨੁਜਾ ਤਨੂੰ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਮੱਦੇ ਨਜ਼ਰ ਨੈਸ਼ਨਲ ਹਿਊਮਨ ਰਾਈਟ ਜਸਟਿਸ ਕੌਂਸਲ (ਐੱਨ. ਐੱਚ. ਆਰ. ਐੱਸ. ਜੇ. ਸੀ) ਨਵੀਂ ਦਿੱਲੀ, ਇੰਡੀਆ ਵੱਲੋਂ ਪੰਜਾਬ ਦੀ ਸੂਬਾ ਸਕੱਤਰ ਦਾ ਅਹੁਦਾ ਸੌਂਪਿਆ ਗਿਆ ਹੈ।
ਇਕ ਜਨਵਰੀ ਨੂੰ 'ਪੰਜਾਬ ਕੇਸਰੀ' ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਜੀ ਨੇ ਆਪਣੇ ਹੱਥਾਂ ਨਾਲ (ਐੱਨ.ਐੱਚ.ਆਰ.ਐੱਸ.ਜੇ.ਸੀ) ਵੱਲੋਂ ਭੇਜਿਆ ਗਿਆ ਅਥਾਰਿਟੀ ਲੇਟਰ ਅਤੇ ਪਛਾਣ ਪੱਤਰ ਤਨੁਜਾ ਨੂੰ ਸੌਂਪਿਆ। ਇਸ ਮੌਕੇ 'ਤੇ ਸ਼੍ਰੀ ਚੋਪੜਾ ਜੀ ਨੇ ਉਸ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਅੱਗੇ ਵੱਧਣ ਲਈ ਉਤਸ਼ਾਹਤ ਕੀਤਾ। ਪੰਜਾਬ ਕੇਸਰੀ 'ਚ 19 ਸਾਲ ਤੋਂ ਸੰਪਾਦਕ ਦੇ ਤੌਰ 'ਤੇ ਕੰਮ ਕਰ ਰਹੀ ਤਨੁਜਾ ਇਕ ਸੰਵੇਦਨਸ਼ੀਲ ਕਵਿਤਰੀ ਵੀ ਹੈ। ਉਸ ਦੀ ਪਹਿਲੀ ਕਵਿਤਾ 'ਮੁਝ ਮੇਂ ਕੋਈ ਔਰ' 28 ਅਗਸਤ 2018 ਨੂੰ ਰਿਲੀਜ਼ ਹੋ ਚੁੱਕੀ ਹੈ।
ਦੱਸ ਦੇਈਏ ਕਿ ਬਚਪਨ ਤੋਂ ਇਕ ਪੈਰ ਤੋਂ ਪੋਲੀਆਗ੍ਰਸਤ ਤਨੁਜਾ ਨੇ 2006 'ਚ ਅਚਾਨਕ ਦੋਵੇਂ ਅੱਖਾਂ ਦੀ ਰੋਸ਼ਨੀ ਖੋਹ ਦੇਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਅਤੇ ਲੰਬੇ ਇਲਾਜ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਵਾਪਸ ਆਉਣ 'ਤੇ ਜੀਵਨ ਦਾ ਸਖਤ ਸੰਘਰਸ਼ ਹੌਂਸਲੇ ਅਤੇ ਪੂਰੇ ਉਤਸ਼ਾਹ ਨਾਲ ਜਾਰੀ ਰੱਖਿਆ।
ਗੱਲਬਾਤ ਦੌਰਾਨ ਤਨੁਜਾ ਨੇ ਦੱਸਿਆ ਕਿ ਉਹ ਬਤੌਰ ਸਮਾਜ ਸੇਵਿਕਾ ਅਤੇ ਸੇਵਾ ਸਦਨ, ਦਸਵੰਧ ਸੇਵਾ ਸੰਸਥਾ ਲੁਧਿਆਣਾ ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਉਹ ਕਈ ਸਾਲਾਂ ਤੋਂ ਸੁਤੰਤਰ ਤੌਰ 'ਤੇ ਗਰੀਬ ਪਰਿਵਾਰÎਾਂ ਦੀ ਮਦਦ ਸਮੇਤ ਬੱਚਿਆਂ ਦੀ ਪੜਾਈ ਨੂੰ ਲੈ ਕੇ ਸਰਗਰਮ ਹੈ। ਨਵੇਂ ਸਾਲ 'ਤੇ ਉਸ ਦੇ ਸੰਦੇਸ਼ ਅਤੇ ਨਵੇਂ ਮਕਸਦ ਦੇ ਬਾਰੇ ਪੁੱਛਣ 'ਤੇ ਉਸ ਨੇ ਕਿਹਾ ਕਿ ਕੋਈ ਵੀ ਸਮੱਸਿਆ ਸਾਡੇ ਹੌਂਸਲੇ ਨਾਲੋਂ ਵੱਡੀ ਨਹੀਂ ਹੁੰਦੀ। ਜੀਵਨ 'ਚ ਆਉਣ ਵਾਲੀ ਹਰ ਮੁਸ਼ਕਿਲ ਸਾਨੂੰ ਨਵੇਂ ਤਜ਼ਰਬੇ ਨਾਲ ਅੰਦਰੋਂ ਹੋਰ ਮਜ਼ਬੂਤ ਬਣਾਉਂਦੀ ਹੈ। ਇਸ ਲਈ ਸਾਨੂੰ ਕਿਸੇ ਵੀ ਸਮੱਸਿਆ 'ਚ ਹਿੰਮਤ ਨਹੀਂ ਹਾਰਨੀ ਚਾਹੀਦੀ। ਉਸ ਨੇ ਕਿਹਾ ਕਿ ਉਹ ਆਪਣੀ ਪੂਰੀ ਜ਼ਿੰਦਗੀ ਲੇਖਨ ਕਲਾ ਅਤੇ ਸਮਾਜ ਸੇਵਾ ਲਈ ਸਮਰਪਿਤ ਕਰਨਾ ਚਾਹੁੰਦੀ ਹੈ। ਤਨੁਜਾ ਨੇ ਦੱਸਿਆ ਕਿ ਉਸ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਦੇ ਅਗਲੇ ਸੰਗ੍ਰਹਿ ਜਲਦੀ ਹੀ ਪਾਠਕਾਂ ਦੇ ਹੱਥਾਂ 'ਚ ਹੋਣਗੇ।
ਲੋਕਾਂ ਦੀ ਮੰਗ, ਹਰ ਤਰ੍ਹਾਂ ਦਾ ਖੂਨ ਮੁਫਤ ਕਰੇ ਸਰਕਾਰ
NEXT STORY