ਫਰੀਦਕੋਟ (ਜਗਤਾਰ): ਹਰ ਇਕ ਮਾਂ ਨੂੰ ਰੀਜ ਹੁੰਦੀ ਹੈ ਕਿ ਉਹ ਆਪਣੇ ਪੁੱਤਰ ਦੇ ਸਿਰ ਤੇ ਸਿਹਰਾ ਸਜਾਉਣ ਦਾ ਸੁਪਨਾ ਦੇਖਦੀ ਹੈ ਅਤੇ ਜਦੋਂ ਉਹ ਸੁਪਨਾ ਟੁੱਟਦਾ ਹੈ ਤਾਂ ਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹਾ ਹੀ ਭਾਣਾ ਫਰੀਦਕੋਟ ਦੀ ਮਾਂ ਨਾਲ ਵਾਪਰਿਆ, ਜਿਸ ਦਾ ਪੁੱਤਰ ਫਰੀਦਕੋਟ ਸ਼ਹਿਰ ਦੇ ਬਲਬੀਰ ਬਸਤੀ ਦਾ ਰਹਿਣ ਵਾਲਾ ਸੀ ਅਤੇ ਨੈਸ਼ਨਲ ਹਾਕੀ ਖਿਡਾਰੀ ਗੁਰਸ਼ਰਨ ਸਿੰਘ ਜੋ ਛੱਤੀਸਗੜ੍ਹ ਦੀ ਰਾਜਧਾਨੀ ਰਾਂਚੀ 'ਚ ਰਹਿੰਦੇ ਦੀ ਉਸ ਦੀ ਆਤਮ ਹੱਤਿਆ ਕਰਨ ਸੂਚਨਾ ਮਾਂ ਨੂੰ ਮਿਲੀ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਪਿਤਾ ਦਾ ਦਿਲ ਮੰਨਣੇ ਨੂੰ ਤਿਆਰ ਨਹੀਂ ਹੈ, ਕਿ ਉਨ੍ਹਾਂ ਦਾ 28 ਸਾਲ ਦਾ ਪੁੱਤਰ ਆਤਮ ਹੱਤਿਆ ਕਰ ਸਕਦਾ ਹੈ। ਰਿਸ਼ਤੇਦਾਰਾਂ ਨੂੰ ਗੁਰਸ਼ਰਨ ਦੀ ਆਤਮ ਹੱਤਿਆ ਦੀ ਘਟਨਾ ਦੇ ਪਿੱਛੇ ਕੁੱਝ ਹੋਰ ਕਾਰਨ ਲੱਗ ਰਿਹਾ ਹੈ ਅਤੇ ਉਹ ਰਾਂਚੀ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕਰ ਰਹੇ ਹਨ, ਤਾਂਕਿ ਅਸਲ ਗੱਲ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ: ਮੋਗਾ ਦੀ ਧੀ ਨੇ ਕੈਨੇਡਾ 'ਚ ਗੱਡੇ ਝੰਡੇ, ਪੁਲਸ ਮਹਿਕਮੇ 'ਚ ਦੇਵੇਗੀ ਆਪਣੀਆਂ ਸੇਵਾਵਾਂ
ਦੱਸਣਯੋਗ ਹੈ ਕਿ ਫਰੀਦਕੋਟ ਸ਼ਹਿਰ ਦੇ ਬਲਬੀਰ ਬਸਤੀ ਨਿਵਾਸੀ ਨੈਸ਼ਨਲ ਹਾਕੀ ਖਿਡਾਰੀ ਗੁਰਸ਼ਰਨ ਸਿੰਘ ਨੇ ਸੋਮਵਾਰ ਦੀ ਦੇਰ ਰਾਤ ਛੱਤੀਸਗੜ੍ਹ ਦੀ ਰਾਜਧਾਨੀ ਰਾਂਚੀ ਦੇ ਏ.ਜੀ. ਕਾਲੋਨੀ 'ਚ ਆਪਣੇ ਕੁਆਟਰ 'ਚ ਆਤਮ-ਹੱਤਿਆ ਕਰ ਲਈ ਸੀ ਜਿਸ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਗੁਰਸ਼ਰਨ ਦੇ ਭਰਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਨੇ ਨਵੰਬਰ 2017 'ਚ ਰਾਂਚੀ 'ਚ ਏ.ਜੀ. ਆਫਿਸ 'ਚ ਅਕਾਊਟੈਂਟ ਦੀ ਪੋਸਟ ਤੇ ਸੀ ਅਤੇ ਦੋ ਸਾਲ ਪਹਿਲਾਂ ਉਸਦਾ ਪ੍ਰਮੋਸ਼ਨ ਹੋਣ 'ਤੇ ਉਹ ਸੀਨੀਅਰ ਅਕਾਊਟੈਂਟ ਬਣ ਗਿਆ ਸੀ ।ਉਨ੍ਹਾਂ ਨੇ ਦੱਸਿਆ ਕਿ ਗੁਰਸ਼ਰਨ ਫਰੀਦਕੋਟ ਛੁੱਟੀ ਤੇ ਆਇਆ ਸੀ ਕਿ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਕਾਰਨ ਲਾਕਡਾਊਨ ਲੱਗ ਗਿਆ, ਇੱਥੇ ਤਿੰਨ ਮਹੀਨੇ ਰਹਿਣ ਦੇ ਬਾਅਦ ਉਹ ਅੱਠ ਜੁਲਾਈ ਨੂੰ ਰਾਂਚੀ ਵਾਪਸ ਗਿਆ ਸੀ।ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸੋਮਵਾਰ ਨੂੰ ਦਿਨ 'ਚ ਗੁਰਸ਼ਰਨ ਦੀ ਉਨ੍ਹਾਂ ਨਾਲ ਗੱਲ ਹੋਈ ਸੀ, ਉਹ ਕਿਸੇ ਪ੍ਰਕਾਰ ਟੈਨਸ਼ਨ 'ਚ ਨਹੀਂ ਵਿਖਾਈ ਦੇ ਰਿਹੇ ਸੀ, ਉਹ ਲੋਕ ਸਮਝ ਨਹੀਂ ਸਕੇ ਕਿ ਉਸਨੇ ਆਤਮਹੱਤਿਆ ਕਿਉਂ ਕੀਤੀ। ਉਸ ਨੇ ਦੱਸਿਆ ਕਿ ਗੁਰਸ਼ਰਮ ਹਾਕੀ 'ਚ ਸਟੇਟ ਫਾਰਵਰਡ ਖੇਡਦਾ ਸੀ, ਉਹ ਬਹੁਤ ਵਧੀਆ ਖਿਡਾਰੀ ਸੀ ਅਤੇ ਨੈਸ਼ਨਲ ਪੱਧਰ ਤੇ ਚਾਰ ਵਾਰ ਖੇਡ ਚੁੱਕਿਆ ਸੀ ਅਤੇ ਉਸਦੀ ਨੌਕਰੀ ਵੀ ਸਪੋਰਟਸ ਦੀ ਵਜ੍ਹਾ ਮਿਲੀ ਸੀ ਅਤੇ ਕੰਪਨੀ ਦੇ ਵੱਲੋਂ ਵੀ ਕਈ ਮੁਕਾਬਲੇ ਖੇਡ ਚੁੱਕਿਆ ਹੈ।
ਇਹ ਵੀ ਪੜ੍ਹੋ: ਸੰਗਰੂਰ 'ਚ ਮਾਰੂ ਹੋਇਆ ਕੋਰੋਨਾ, ਇਕੋ ਦਿਨ 'ਚ 5 ਮੌਤਾਂ
ਰਾਵੀ ਦਰਿਆ 'ਤੇ ਪਾਕਿ ਇੰਜੀਨੀਅਰਾਂ ਨੇ ਕੀਤਾ ਨਿਰੀਖਣ, ਇੰਨੇ ਸਮੇਂ 'ਚ ਪੁਲ ਬਣਨ ਦੀ ਸੰਭਾਵਨਾ
NEXT STORY