ਜੈਤੋ, (ਰਘੂਨੰਦਨ ਪਰਾਸ਼ਰ)- ਸ਼੍ਰੀ ਕੰਤਰੀਵਾ ਸਟੇਡੀਅਮ ਬੈਂਗਲੁਰੂ ਵਿਖੇ ਤਿੰਨ ਰੋਜ਼ਾ 13ਵੀਂ ਜੂਨੀਅਰ ਤੇ ਸਬ ਜੂਨੀਅਰ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ- 2024 ਵਿਚ ਪੰਜਾਬ ਦੇ 13 ਖਿਡਾਰੀਆਂ ਨੇ ਭਾਗ ਲਿਆ ਅਤੇ 13 ਹੀ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਇਸ ਚੈਂਪੀਅਨਸ਼ਿੱਪ ਵਿਚ ਪੈਰਾ ਸਪੋਰਟਸ ਐਸੋਸੀਏਸ਼ਨ ਪੰਜਾਬ ਵੱਲੋਂ ਕੋਚ ਸੁਖਜਿੰਦਰ ਸਿੰਘ ਢਿੱਲੋਂ ਅਤੇ ਰਮਨ ਕੁਮਾਰ ਨੇ ਸਾਰੇ ਪੰਜਾਬ ਦੇ ਖਿਡਾਰੀਆਂ ਦੀ ਅਗਵਾਈ ਕੀਤੀ। ਨੈਸ਼ਨਲ ਚੈਂਪੀਅਨਸ਼ਿਪ ਵਿਚ ਅੰਡਰ 17 ਵਰਗ ਕੁੜੀਆਂ ਵਿਚ ਗੁਰਜੀਤ ਕੌਰ ਨੇ 100 ਮੀਟਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਮੁਸਕਾਨ ਨੇ 100 ਮੀਟਰ ਵਿਚ ਦੂਜਾ ਸਥਾਨ ਅਤੇ ਤਮੰਨਾ ਸ਼ਰਮਾ ਨੇ ਸ਼ੋਰਟ ਪੂਟ ਵਿਚ ਦੂਜਾ ਸਥਾਨ ਹਾਸਲ ਕੀਤਾ।
ਅੰਡਰ 17 ਵਰਗ ਮੁੰਡਿਆਂ ਵਿਚ ਵਿਸ਼ਾਲ ਨੇ 100 ਮੀਟਰ ਵਿਚ ਦੂਜਾ, ਸ਼ਹਰਾਜ ਸਿੰਘ ਨੇ ਜੇਵਲਿੰਗ ਥਰੋ ਵਿਚ ਦੂਜਾ, ਡਿਸਕਸ ਥਰੋ ਵਿਚ ਤੀਜਾ ਅਤੇ ਸ਼ੋਟ ਪੁੱਟ ਵਿਚ ਤੀਜਾ, ਆਰੁਸ਼ਦੀਪ ਸਿੰਘ ਨੇ 400 ਮੀਟਰ ਵਿਚ ਤੀਜਾ, ਹਰਮਨਜੋਤ ਸਿੰਘ ਨੇ 100 ਮੀਟਰ ਵਿਚ ਤੀਜਾ, ਵਿਸ਼ਾਲ ਨੇ 400 ਮੀਟਰ ਵਿਚ ਤੀਜਾ ਸਥਾਨ ਹਾਸਿਲ ਕੀਤਾ। 19 ਸਾਲ ਵਰਗ ਮੁੰਡਿਆਂ ਵਿਚ ਮੰਗਲ ਸਿੰਘ ਨੇ 100 ਮੀਟਰ ਵਿਚ ਦੂਜਾ ਸਥਾਨ ਤੇ ਲੌਂਗ ਜੰਪ ਵਿਚ ਤੀਜਾ ਸਥਾਨ, ਲਕਸ਼ ਵੀਰ ਰਿਹਾਲ ਨੇ ਸ਼ਾਰਟਪੁੱਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਖਿਡਾਰੀਆਂ ਵੱਲੋਂ ਮੈਡਲ ਜਿੱਤ ਕੇ ਆਉਣ ਦੀ ਖੁਸ਼ੀ ਵਿਚ ਬੋਸ਼ੀਆ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ, ਖਜਾਨਚੀ ਸ਼ਮਿੰਦਰ ਸਿੰਘ ਢਿੱਲੋਂ, ਜੁਆਇੰਟ ਸੈਕਟਰੀ ਡਾਕਟਰ ਰਮਨਦੀਪ ਸਿੰਘ ਤੇ ਦਵਿੰਦਰ ਸਿੰਘ ਟਫੀ ਬਰਾੜ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਮੈਂਬਰ ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ , ਜਸਇੰਦਰ ਸਿੰਘ ਢਿੱਲੋਂ, ਜਸਵੰਤ ਸਿੰਘ, ਬਲਜਿੰਦਰ ਸਿੰਘ ਸੀਨੀਅਰ ਖਿਡਾਰੀ, ਕੋਚ ਗਗਨਦੀਪ ਸਿੰਘ ਆਦਿ ਨੇ ਸਾਰੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਗ਼ਲਤ ਪਾਸਿਓਂ ਆਉਂਦੇ ਟਰੱਕ ਨੇ ਦਰੜਿਆ ਮੋਟਰਸਾਈਕਲ ਸਵਾਰ, ਹੋਈ ਦਰਦਨਾਕ ਮੌਤ
NEXT STORY