ਜਲੰਧਰ (ਗੁਲਸ਼ਨ) - ਟ੍ਰੈਫਿਕ ਪੁਲਸ ਵਲੋਂ 23 ਤੋਂ 30 ਅਪ੍ਰੈਲ ਤਕ ਮਨਾਏ ਜਾ ਰਹੇ ਨੈਸ਼ਨਲ ਰੋਡ ਸੈਫਟੀ ਵੀਕ ਤਹਿਤ ਟ੍ਰੈਫਿਕ ਪੁਲਸ ਦੇ ਏ. ਐੱਸ. ਪੀ. ਹਰਵਿੰਦਰ ਸਿੰਘ ਭੱਲਾ ਦੀ ਅਗਵਾਈ 'ਚ ਟ੍ਰੈਫਿਕ ਪੁਲਸ ਕਰਮੀਆਂ ਨੇ ਸਿਟੀ ਰੇਲਵੇ ਸਟੇਸ਼ਨ ਦੇ ਸਰਕੁਲੇਟਿੰਗ ਏਰਿਆ 'ਚ ਇਕ ਸੈਮੀਨਾਰ ਕਰਵਾਇਆ, ਜਿਸ 'ਚ ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਏ. ਐੱਸ. ਪੀ. ਭੱਲਾ ਨੇ ਵਾਹਨ ਚਾਲਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਓਵਰਲੋਡਿਡ ਤੇ ਅਸ਼ਲੀਲ ਗਾਣੇ ਲਗਾ ਕੇ ਆਟੋ ਚਲਾਉਣ ਵਾਲਿਆਂ ਦੇ ਆਟੋ ਜ਼ਬਤ ਕਰ ਲਏ ਜਾਣਗੇ। ਸਾਰੇ ਚਾਲਕ ਆਪਣੇ ਵਾਹਨ ਦੀ ਸਹੀ ਨੰਬਰ ਪਲੇਟ, ਪੂਰੇ ਕਾਗਜ਼ਾਤ, ਆਰ. ਸੀ. ਇੰਸ਼ਯੋਰੈਂਸ ਤੇ ਪ੍ਰਦੂਸ਼ਣ ਕਰਵਾ ਕੇ ਹੀ ਵਾਹਨ ਚਲਾਉਣ।
ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਨੇ ਸਟੇਸ਼ਨ ਦੇ ਬਾਹਰ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਹੈਲਮੇਟ ਪਾ ਕੇ ਵਾਹਨ ਚਲਾਉਣ ਲਈ ਪ੍ਰੇਰਿਤਤ ਕੀਤਾ। ਏ. ਐੱਸ. ਪੀ. ਭੱਲਾ ਨੇ ਸਟੇਸ਼ਨ ਦੇ ਮੁੱਖ ਮਾਰਗ ਦੇ ਸਾਹਮਣੇ ਪੈਂਦੇ ਨਹਿਰੂ ਗਾਰਡਨ ਰੋਡ ਦੇ ਦੁਕਾਨਦਾਰਾਂ ਨੂੰ ਵੀ ਸੜਕ 'ਤੇ ਕਬਜ਼ਾ ਨਾ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਨੇ ਸੜਕ 'ਤੇ ਸਾਮਾਨ ਰੱਖ ਕੇ ਕਬਜ਼ਾ ਕੀਤਾ ਤਾਂ ਨਗਰ ਨਿਗਮ ਦੀ ਟੀਮ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ।
ਪੀ. ਜੀ. ਆਈ. 'ਚ ਡਾਕਟਰ ਦਾ ਕਾਰਨਾਮਾ, ਐੱਚ. ਆਈ. ਵੀ. ਪੀੜਤ ਨੂੰ ਮਾਰੇ ਥੱਪੜ
NEXT STORY